20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਭੋਜਨ ਇੰਝ ਕਰੋ ਕਿ ਦਵਾਈ ਬਣ ਜਾਏ

Ad Position 21
No active advertisement
ਅਜੀਤ ਡੈਸਕ 27-02-2026

ਜ਼ਿਆਦਾਤਰ ਬਿਮਾਰੀਆਂ ਦਾ ਕਾਰਨ ਸਾਡੀਆਂ ਭੋਜਨ ਦੀਆਂ ਗ਼ਲਤ ਆਦਤਾਂ ਹੁੰਦੀਆਂ ਹਨ। ਮਾਹਿਰਾਂ ਅਨੁਸਾਰ ਆਪਣੇ ਭੋਜਨ ਵਿਚ ਸਹੀ ਬਦਲਾਅ ਲਿਆ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ। ਆਓ, ਦੇਖੀਏ ਕਿ ਕਿਨ੍ਹਾਂ ਬਿਮਾਰੀਆਂ ਤੋਂ ਪੀੜਤ ਵਿਅਕਤੀ ਨੂੰ ਕਿਸ ਤਰ੍ਹਾਂ ਦਾ ਭੋਜਨ ਕਰਨਾ ਚਾਹੀਦਾ ਹੈ।
ਦਮਾ : ਜੇਕਰ ਤੁਹਾਨੂੰ ਦਮੇ ਦੀ ਸ਼ਿਕਾਇਤ ਹੋਵੇ ਤਾਂ ਮੱਖਣ, ਪਨੀਰ, ਦੁੱਧ, ਮੀਟ ਆਦਿ ਤੋਂ ਪਰਹੇਜ਼ ਰੱਖੋ। ਫਲ ਤੇ ਸਬਜ਼ੀਆਂ ਤੁਹਾਡੇ ਲਈ ਵਿਸ਼ੇਸ਼ ਲਾਭਕਾਰੀ ਹਨ।
ਕੈਂਸਰ : ਕੈਂਸਰ ਦੇ ਮਰੀਜ਼ ਨੂੰ ਜਾਂ ਇਸ ਦੀ ਸੰਭਾਵਨਾ ਹੋਣ 'ਤੇ ਨਸ਼ੇ, ਅੰਡੇ ਤੇ ਤਲੇ ਹੋਏ ਭੋਜਨ ਦੀ ਘੱਟ ਤੋਂ ਘੱਟ ਵਰਤੋਂ ਕਰਨ। ਚੀਨੀ ਦੀ ਮਾਤਰਾ ਵੀ ਘੱਟ ਕਰਨ। ਤਾਜ਼ੇ ਫਲਾਂ ਤੇ ਸਬਜ਼ੀਆਂ ਦੀ ਵਰਤੋਂ ਕਰਨ।
ਚਿੰਤਾ : ਕੈਫ਼ੀਨ ਅਤੇ ਮਿੱਠੀਆਂ ਚੀਜ਼ਾਂ ਦੀ ਵਰਤੋਂ ਬੰਦ ਕਰ ਦਿਓ। ਅਲਕੋਹਲ ਦਾ ਵੀ ਤਿਆਗ ਕਰਨ। ਅਨਾਜ, ਦਾਲਾਂ ਦੀ ਵਿਸ਼ੇਸ਼ ਵਰਤੋਂ ਕਰੋ।
ਤਣਾਅ : ਜੇਕਰ ਤੁਸੀਂ ਤਣਾਅ ਦਾ ਸ਼ਿਕਾਰ ਹੋ ਤਾਂ ਆਪਣੇ ਭੋਜਨ ਵਿਚ ਤਾਜ਼ੇ ਫਲਾਂ ਦੀ ਮਾਤਰਾ ਨੂੰ ਵਧਾਓ। ਸੰਤਰੇ ਤੇ ਕੇਲੇ ਵਿਸ਼ੇਸ਼ ਲਾਭਕਾਰੀ ਹਨ। ਇਸ ਤੋਂ ਇਲਾਵਾ ਸਬਜ਼ੀਆਂ, ਅਖਰੋਟ ਆਦਿ ਦੀ ਵਰਤੋਂ ਕਰੋ।
ਸ਼ੂਗਰ : ਚੀਨੀ ਬਹੁਤ ਹੀ ਘੱਟ, ਨਾਂਹ ਦੇ ਬਰਾਬਰ ਵਰਤੋ। ਚਰਬੀ ਵਾਲੇ ਭੋਜਨ ਨਾ ਕਰੋ। ਸ਼ਾਕਾਹਾਰੀ ਭੋਜਨ ਵਿਸ਼ੇਸ਼ ਲਾਭਕਾਰੀ ਹੋਣਗੇ।
ਸਿਰ ਦਰਦ : ਜ਼ਿਆਦਾਤਰ ਦੇਖਣ ਵਿਚ ਆਉਂਦਾ ਹੈ ਕਿ ਸਿਰ ਦਰਦ ਦੀ ਸ਼ਿਕਾਇਤ ਹੋਣ 'ਤੇ ਲੋਕ ਚਾਹ ਜਾਂ ਕੌਫ਼ੀ ਪੀ ਲੈਂਦੇ ਹਨ ਪਰ ਮਾਹਿਰਾਂ ਅਨੁਸਾਰ ਚਾਹ ਜਾਂ ਕੌਫ਼ੀ ਬਿਲਕੁਲ ਨਹੀਂ ਪੀਣੀ ਚਾਹੀਦੀ। ਇਸ ਤੋਂ ਇਲਾਵਾ ਚਾਕਲੇਟ, ਪਨੀਰ, ਸੰਤਰੇ, ਨਿੰਬੂ, ਤਲੇ ਹੋਏ ਭੋਜਨ ਪਦਾਰਥ ਤੇ ਕੇਲੇ ਆਦਿ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ।
ਹਾਈ ਬਲੱਡ ਪ੍ਰੈੱਸ਼ਰ : ਚਰਬੀ ਵਾਲੇ ਭੋਜਨ ਨਾ ਖਾਓ। ਤੁਹਾਡੀ ਸਿਹਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਚਰਬੀ। ਚਰਬੀ ਵਿਚ ਕਟੌਤੀ ਕਰਨ ਦਾ ਮਤਲਬ ਹੈ ਅਸਿੱਧੇ ਰੂਪ ਨਾਲ ਨਮਕ ਵਿਚ ਕਟੌਤੀ ਕਿਉਂਕਿ ਘੱਟ ਚਰਬੀ ਵਾਲੇ ਭੋਜਨ ਵਿਚ ਆਮ ਤੌਰ 'ਤੇ ਸੋਡੀਅਮ ਦੀ ਮਾਤਰਾ ਵੀ ਘੱਟ ਹੁੰਦੀ ਹੈ ਜਿਵੇਂ ਅਨਾਜ, ਸਬਜ਼ੀਆਂ, ਮੱਛੀ ਆਦਿ। ਇਨ੍ਹਾਂ ਸਭ ਚੀਜ਼ਾਂ ਵਿਚ ਕੈਲਸ਼ੀਅਮ ਤੇ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਬਲੱਡ ਪ੍ਰੈੱਸ਼ਰ ਨੂੰ ਸਹੀ ਪੱਧਰ 'ਤੇ ਬਣਾਈ ਰੱਖਣ ਵਿਚ ਇਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ। ਸੇਬ, ਕੇਲਾ, ਬੰਦਗੋਭੀ, ਸੰਤਰੇ, ਮਟਰ, ਆਲੂ ਦੀ ਵਰਤੋਂ ਜ਼ਿਆਦਾ ਕਰੋ।
ਪੱਥਰੀ : ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਦੁੱਧ, ਚਾਹ ਅਤੇ ਕੌਫ਼ੀ ਦੀ ਵਰਤੋਂ ਨਾ ਕਰੋ। ਚੀਨੀ ਤੇ ਮੀਟ ਦੀ ਵਰਤੋਂ ਵੀ ਘੱਟ ਕਰੋ। ਸ਼ਾਕਾਹਾਰੀ ਭੋਜਨ ਤੁਹਾਡੇ ਲਈ ਸਹੀ ਹੈ।
ਅਲਸਰ : ਗਰਮ ਤੇ ਮਸਾਲੇਦਾਰ ਭੋਜਨ ਨਾ ਕਰੋ। ਚਾਹ, ਕੌਫ਼ੀ ਤੇ ਅਲਕੋਹਲ ਵੀ ਤੁਹਾਡੇ ਲਈ ਹਾਨੀਕਾਰਕ ਹਨ। ਦੁੱਧ ਦੀ ਵਰਤੋਂ ਤੁਹਾਨੂੰ ਆਰਾਮ ਦੇਵੇਗੀ।
ਗਠੀਆ : ਸਬਜ਼ੀਆਂ ਦੀ ਵਰਤੋਂ ਕਰੋ। ਜ਼ਿਆਦਾ ਮਾਤਰਾ ਵਿਚ ਪਨੀਰ, ਦੁੱਧ, ਮੱਖਣ, ਮੀਟ ਦੀ ਵਰਤੋਂ ਬੰਦ ਕਰ ਦਿਉ।
ਗਾਲ ਬਲੈਡਰ ਦੀਆਂ ਬਿਮਾਰੀਆਂ : ਅੰਡੇ, ਸੂਰ ਦਾ ਮਾਸ, ਪਿਆਜ਼ ਬਿਲਕੁਲ ਨਾ ਖਾਓ। ਚੀਨੀ ਤੇ ਚਰਬੀ ਵਾਲੇ ਭੋਜਨ ਵੀ ਨਾ ਖਾਓ। ਆਪਣੇ ਭੋਜਨ ਵਿਚ ਫਲੀਆਂ, ਤਾਜ਼ੇ ਫਲ ਤੇ ਸਬਜ਼ੀਆਂ ਦੀ ਮਾਤਰਾ ਵਧਾਓ।
ਇਸ ਤਰ੍ਹਾਂ ਕੁਝ ਵਿਸ਼ੇਸ਼ ਖਾਣ ਵਾਲੀਆਂ ਚੀਜ਼ਾਂ ਖਾ ਕੇ ਜਾਂ ਤਿਆਗ ਕੇ ਤੁਸੀਂ ਆਪਣੀ ਸਿਹਤ ਨੂੰ ਠੀਕ ਬਣਾਈ ਰੱਖ ਸਕਦੇ ਹੋ। ਯਾਦ ਰੱਖੋ ਕਿ ਸਹੀ ਭੋਜਨ ਸਾਡੀ ਸਿਹਤ ਨੂੰ ਤੰਦਰੁਸਤ ਬਣਾ ਸਕਦਾ ਹੈ ਅਤੇ ਗ਼ਲਤ ਭੋਜਨ ਸਿਹਤ ਨੂੰ ਵਿਗਾੜ ਸਕਦਾ ਹੈ।
-0-

Ad Position 22
No active advertisement
ਪਿਛਲੀ ਖ਼ਬਰ ਕਿਸ ਤਰ੍ਹਾਂ ਕਰੀਏ ਘਰ ਵਿਚ ਰੋਗੀ ਦੀ ਦੇਖਭਾਲ ਅਗਲੀ ਖ਼ਬਰ ਟੈਨਿਸ ਖੇਡੋ, ਦਸ ਸਾਲ ਵਧ ਜੀਓ
Ad Position 24