24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਜਿੰਮ ਜਾਓ, ਚੰਗੇ ਰਹੋਗੇ

Ad Position 21
No active advertisement
ਅਜੀਤ ਡੈਸਕ 13-03-2026

ਮਨੁੱਖ ਦੇ ਜੀਵਨ ਲਈ ਜਿਸ ਤਰ੍ਹਾਂ ਭੋਜਨ ਜ਼ਰੂਰੀ ਹੈ, ਉਸੇ ਤਰ੍ਹਾਂ ਸਰੀਰ ਦੀ ਫਿਟਨੈੱਸ ਵੀ ਬਹੁਤ ਜ਼ਰੂਰੀ ਹੈ। ਫਿਲਮਾਂ ਵਿਚ ਹੀਰੋ ਦਾ ਸਰੀਰਕ ਡੀਲ ਡੌਲ ਦੇਖ ਕੇ ਨੌਜਵਾਨਾਂ ਦੀ ਇੱਛਾ ਵੀ ਉਨ੍ਹਾਂ ਵਾਂਗ ਬਣਨ ਦੀ ਹੁੰਦੀ ਹੈ। ਇਹੀ ਕਾਰਨ ਹੈ ਕਿ ਸ਼ਹਿਰ ਦਾ ਨੌਜਵਾਨ ਵਰਗ ਤੇਜ਼ੀ ਨਾਲ ਜਿੰਮ ਵਾਲੇ ਪਾਸੇ ਮੁੜ ਰਿਹਾ ਹੈ। ਅੱਜ ਸ਼ਹਿਰ ਦੇ ਅਨੇਕਾਂ ਹਿੱਸਿਆਂ ਵਿਚ ਜਿੰਮ ਖੁੱਲ੍ਹ ਗਏ ਹਨ।
ਵੇਟ ਲਿਫਟਿੰਗ ਕਰਾਉਣ ਤੋਂ ਲੈ ਕੇ ਜਿੰਮ ਔਰਤਾਂ ਮਰਦਾਂ ਦੀ ਫਿਟਨੈੱਸ ਕਰਨ ਦਾ ਜ਼ਿੰਮਾ ਵੀ ਲੈਂਦੇ ਹਨ। ਪਰ ਜਿੰਮ ਵਿਚ ਜਾਣ ਲਈ ਅਨੇਕ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕਾਹਲੀ ਵਿਚ ਸਰੀਰ ਨੂੰ ਲਾਭ ਪਹੁੰਚਾਉਣ ਦੀ ਬਜਾਏ ਹਾਨੀ ਜ਼ਿਆਦਾ ਪਹੁੰਚ ਜਾਂਦੀ ਹੈ।
ਜਿੰਮ ਜਾਣ ਤੋਂ ਪਹਿਲਾਂ : ਜਿੰਮ ਵਿਚ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਦੇਖ ਲੈਣਾ ਚਾਹੀਦਾ ਹੈ ਕਿ ਤੁਹਾਡਾ ਸਰੀਰ ਤੁਹਾਡਾ ਸਾਥ ਦੇ ਰਿਹਾ ਹੈ ਅਤੇ ਤੁਸੀਂ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ। ਕਸਰਤ ਕਰਨ ਦੀ ਹਾਲਤ ਵਿਚ ਤੁਸੀਂ ਆਪਣੀ ਚੰਗੀ ਖੁਰਾਕ ਵੱਲ ਜ਼ਰੂਰ ਧਿਆਨ ਦਿਉ ਕਿਉਂਕਿ ਕਮਜ਼ੋਰ ਸਰੀਰ ਕਸਰਤ ਦੇ ਨਾਲ-ਨਾਲ ਚੰਗੀ ਖੁਰਾਕ ਵੀ ਮੰਗਦਾ ਹੈ।
ਕਸਰਤ ਨੂੰ ਹਮੇਸ਼ਾ ਉਮਰ ਤੇ ਤਾਕਤ ਦੇ ਆਧਾਰ 'ਤੇ ਹੀ ਕਰਨਾ ਚਾਹੀਦਾ ਹੈ। ਇਸ ਸਮੇਂ ਹਰ ਸ਼ਹਿਰ ਦੀ ਗਲੀ ਮੁਹੱਲੇ ਤੇ ਕਸਬਿਆਂ ਵਿਚ ਜਿੰਮ ਖੁੱਲ੍ਹੇ ਹੋਏ ਹਨ। ਕਸਰਤ ਕਰਨ ਤੋਂ ਪਹਿਲਾਂ ਇਕ ਚੰਗੇ ਜਿੰਮ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਇਹ ਦੇਖਣਾ ਚਾਹੀਦਾ ਹੈ ਕਿ ਉਥੇ ਚੰਗਾ ਸਿਖਾਉਣ ਵਾਲਾ ਵੀ ਹੈ ਜਾਂ ਨਹੀਂ। ਕੀ ਉਸ ਨੇ ਐਨ.ਡੀ.ਐਸ.ਆਈ. ਵਰਗੇ ਸਰੀਰਕ ਕਸਰਤ ਦੇ ਕੋਰਸ ਕਰ ਰੱਖੇ ਹਨ।
ਸ਼ੁਰੂਆਤ ਕਿਸ ਤਰ੍ਹਾਂ ਕਰੀਏ : ਜਿੰਮ ਵਿਚ ਜਾਣ ਤੋਂ ਬਾਅਦ ਉਥੇ ਦੇ ਸਿਖਲਾਈ ਦੇਣ ਵਾਲੇ ਨੂੰ ਸਪੱਸ਼ਟ ਰੂਪ ਨਾਲ ਇਹ ਦੱਸਣਾ ਚਾਹੀਦਾ ਕਿ ਤੁਹਾਡਾ ਕਿਸਰਤ ਕਰਨ ਦਾ ਉਦੇਸ਼ ਕੀ ਹੈ। ਕਿਉਂਕਿ ਕੁਝ ਔਰਤਾਂ ਤੇ ਮਰਦ ਮੋਟੇ ਤੇ ਤੰਦਰੁਸਤ ਹੋਣ ਜਾਂਦੇ ਹਨ ਤੇ ਕੁਝ ਪੇਟ ਨੂੰ ਘੱਟ ਕਰਨ ਲਈ। ਕਈ ਥਾਂ ਪੇਸ਼ੇਵਰ ਮਜਬੂਰੀ ਕਾਰਨ ਵੀ ਕਸਰਤ ਕਰਨੀ ਪੈਂਦੀ ਹੈ। ਮਾਡਲਿੰਗ ਤੇ ਫਿਲਮ ਦੇ ਖੇਤਰਾਂ ਵਿਚ ਮਾਡਲਾਂ ਤੋਂ ਇਹ ਉਮੀਦ ਕੀਤੀ ਜਾਣ ਲੱਗੀ ਹੈ ਕਿ ਉਹ ਹਲਕੀ-ਫੁਲਕੀ ਵੇਟਲਿਫਟਿੰਗ ਵਿਚ ਮਾਹਿਰ ਹੋਣ।
ਕਸਰਤ ਸਿਖਾਉਣ ਵਾਲੇ ਨੂੰ ਆਪਣੇ ਸਰੀਰ ਦੀ ਰਚਨਾ ਤੇ ਬਿਮਾਰੀ ਆਦਿ ਬਾਰੇ ਦੱਸਣਾ ਚਾਹੀਦਾ ਹੈ। ਕਦੀ ਵੀ ਆਪਣੀ ਮਰਜ਼ੀ ਨਾਲ ਗ਼ਲਤ ਢੰਗ ਨਾਲ ਕਸਰਤ ਜਾਂ ਵੇਟਲਿਫਟਿੰਗ ਨਹੀਂ ਕਰਨੀ ਚਾਹੀਦੀ। ਤੁਸੀਂ ਉਤਸ਼ਾਹ ਵਿਚ ਗ਼ਲਤ-ਮਲਤ ਵਜ਼ਨ ਚੁੱਕ ਸਕਦੇ ਹੋ, ਪਰ ਅਸਲ 'ਚ ਨੁਕਸਾਨ ਤੋਂ ਬਿਨਾਂ ਤੁਹਾਨੂੰ ਵਾਧੂ ਕੁਝ ਨਹੀਂ ਮਿਲੇਗਾ। ਸ਼ੁਰੂਆਤ ਵਿਚ ਘੱਟ ਵਜ਼ਨ ਨਾਲ ਹੀ ਵੇਟਲਿਫਟਿੰਗ ਕਰਨੀ ਚਾਹੀਦੀ ਹੈ। ਔਰਤਾਂ ਲਈ ਹਲਕੀ ਕਸਰਤ ਹੀ ਸਹੀ ਹੈ।
ਭੋਜਨ 'ਤੇ ਖ਼ਾਸ ਧਿਆਨ ਦਿਓ : ਜੇਕਰ ਕੋਈ ਵਿਅਕਤੀ ਪਤਲਾ ਹੋਣ ਲਈ ਕਸਰਤ ਕਰ ਰਿਹਾ ਹੈ ਤਾਂ ਉਸ ਨੂੰ ਇਕਦਮ ਭੋਜਨ ਨਹੀਂ ਛੱਡਣਾ ਚਾਹੀਦਾ ਪਰ ਸਿਖਲਾਈ ਮਾਹਿਰ ਦੀ ਸਲਾਹ 'ਤੇ ਉਸ ਨੂੰ ਚਿਕਨਾਈ ਵਾਲੇ ਖਾਣ ਵਾਲੇ ਪਦਾਰਥਾਂ ਤੇ ਹੋਰ ਸਮੱਗਰੀ ਹੀ ਛੱਡਣੀ ਚਾਹੀਦੀ ਹੈ। ਵੇਟਲਿਫਟਿੰਗ ਕਰਨ ਨਾਲ ਭੁੱਖ ਬਹੁਤ ਜ਼ਿਆਦਾ ਲਗਦੀ ਹੈ। ਇਸ ਲਈ ਦਿਨ ਵਿਚ ਨਾਸ਼ਤੇ ਅਤੇ ਖਾਣੇ ਦਾ ਸਮਾਂ ਵੰਡ ਲਓ। ਸੁੰਗੜੇ ਹੋਏ ਸਰੀਰ ਨੂੰ ਪਤਲੇ ਤੋਂ ਮੋਟਾ ਕਰਨ ਲਈ ਨਾਸ਼ਤੇ ਵਿਚ 2 ਉੱਬਲੇ ਆਲੂ, 2 ਆਂਡੇ, ਚਾਰ ਬ੍ਰੈੱਡ ਪੀਸ ਤੇ ਦੁੱਧ ਜ਼ਰੂਰ ਲੈਣਾ ਚਾਹੀਦਾ ਹੈ। ਜ਼ਿਆਦਾ ਮੋਟੇ ਵਿਅਕਤੀ ਨੂੰ ਨਿੰਬੂ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ ਹੈ। ਕਸਰਤ ਕਰਨ ਤੋਂ ਕਰੀਬ ਤਿੰਨ ਘੰਟੇ ਪਹਿਲਾਂ ਕੁਝ ਵੀ ਖਾਣਾ ਨਹੀਂ ਚਾਹੀਦਾ।
ਖੁੱਲ੍ਹੇ, ਹਲਕੇ ਕੱਪੜੇ ਪਾਓ : ਕਸਰਤ ਕਰਦੇ ਸਮੇਂ ਹਲਕੇ ਢਿੱਲੇ-ਕੱਪੜੇ ਪਾਉਣੇ ਚਾਹੀਦੇ ਹਨ। ਔਰਤਾਂ ਵੀ ਮਰਦਾਂ ਦੀ ਤਰ੍ਹਾਂ ਚੰਗੀ ਤਰ੍ਹਾਂ ਦੇ ਟਰੈਕਸੂਟ ਪਾ ਕੇ ਕਸਰਤ ਕਰ ਸਕਦੀਆਂ ਹਨ।
ਕਸਰਤ ਦੇ ਲਾਭ : ਸਰੀਰ ਸਿਹਤਮੰਦ ਰਹੇਗਾ ਤਾਂ ਮਨ ਵੀ ਸਿਹਤਮੰਦ ਹੋਵੇਗਾ। ਕਸਰਤ ਦੇ ਅਨੇਕ ਲਾਭ ਹਨ। ਛੇਤੀ ਪਹਿਲਵਾਨ ਬਣਨ ਦੇ ਚੱਕਰ ਵਿਚ ਕਸਰਤ ਨੁਕਸਾਨਦਾਇਕ ਵੀ ਹੋ ਸਕਦੀ ਹੈ। ਲੰਮੇ ਸਮੇਂ ਤੱਕ ਨਿਯਮ ਦੇ ਨਾਲ ਕਸਰਤ ਕਰਨ ਨਾਲ ਸਰੀਰ ਵਿਚ ਨਿਖਾਰ ਆਉਂਦਾ ਹੈ ਅਤੇ ਸ਼ਖ਼ਸੀਅਤ ਆਕਰਸ਼ਕ ਬਣਦੀ ਹੈ।
ਕਸਰਤ ਕਰਨ ਨਾਲ ਮਾਸਪੇਸ਼ੀਆਂ ਫੁੱਲ ਜਾਂਦੀਆਂ ਹਨ। ਸਰੀਰ ਦਾ ਡੀਲ-ਡੌਲ ਠੀਕ ਹੋ ਜਾਂਦਾ ਹੈ ਅਤੇ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ। ਕਸਰਤ ਕਰਨ ਨਾਲ ਜਿਥੇ ਵਿਅਕਤੀ ਦੀ ਚਰਬੀ ਘੱਟ ਹੁੰਦੀ ਹੈ, ਉਥੇ ਉਸ ਦਾ ਦਿਲ ਤੇ ਹੋਰ ਰੋਗਾਂ ਤੋਂ ਬਚਾਅ ਵੀ ਹੁੰਦਾ ਹੈ। ਕਸਰਤ ਕਰਦੇ ਹੋਏ ਇਸ ਨੂੰ ਵਿਚਾਲੇ ਛੱਡਣਾ ਹਿਤਕਾਰੀ ਨਹੀਂ ਹੁੰਦਾ। ਜ਼ਿਆਦਾ ਕਸਰਤ ਨਾ ਸਹੀ, ਹਲਕੀ ਕਸਰਤ ਸਰੀਰ ਦੀ ਫਿਟਨੈੱਸ ਬਣਾਉਣ ਵਿਚ ਸਹਾਇਕ ਸਿੱਧ ਹੁੰਦੀ ਹੈ।
ਭੱਜ-ਨੱਠ ਦੀ ਇਸ ਰੁਝੇਵੇਂ ਭਰਪੂਰ ਜ਼ਿੰਦਗੀ ਵਿਚ ਸਰੀਰ ਲਈ ਸਮਾਂ ਕੱਢਣਾ ਅਤਿ ਜ਼ਰੂਰੀ ਹੋ ਗਿਆ ਹੈ। ਕਈ ਤਰ੍ਹਾਂ ਦੇ ਅਧਿਐਨਾਂ ਤੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਕਸਰਤ ਕਰਦੇ ਰਹਿਣ ਵਾਲਾ ਵਿਅਕਤੀ ਔਸਤ ਤੋਂ ਕਿਤੇ ਜ਼ਿਆਦਾ ਉਮਰ ਹੰਢਾਉਂਦਾ ਹੈ ਪਰ ਇਸ ਲਈ ਨਿਯਮ ਦੇ ਨਾਲ-ਨਾਲ ਹੌਸਲਾ ਅਤੇ ਚੰਗੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ।
-0-

Ad Position 22
No active advertisement
ਪਿਛਲੀ ਖ਼ਬਰ 'ਡਾਈਟ' ਠੀਕ ਤਾਂ ਸਿਹਤ ਠੀਕ ਅਗਲੀ ਖ਼ਬਰ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਮੌਕੇ ਕਾਂਗਰਸੀ ਸੰਮਤੀ ਮੈਬਰਾਂ ਨੇ ਖੋਲ੍ਹਿਆ ਮੋਰਚਾ
Ad Position 24