24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

'ਡਾਈਟ' ਠੀਕ ਤਾਂ ਸਿਹਤ ਠੀਕ

Ad Position 21
No active advertisement
ਅਜੀਤ ਡੈਸਕ 13-03-2026

ਚੰਗੀ ਸਿਹਤ ਲਈ ਠੀਕ ਭੋਜਨ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਕਿਉਂਕਿ ਜੋ ਵੀ ਅਸੀਂ ਖਾਂਦੇ ਹਾਂ, ਉਸ ਦਾ ਸਿੱਧਾ ਅਸਰ ਸਾਡੇ 'ਤੇ ਹੀ ਪੈਂਦਾ ਹੈ। ਪੌਸ਼ਟਿਕ ਭੋਜਨ ਵਿਚ ਸਰੀਰ ਨੂੰ ਪ੍ਰੋਟੀਨ, ਕਾਰਬੋਹਾਈਡ੍ਰੇਟ, ਫੈਟਸ, ਵਿਟਾਮਿਨ, ਖਣਿਜ ਆਦਿ ਦੀ ਜ਼ਰੂਰਤ ਹੁੰਦੀ ਹੈ ਜੋ ਸਾਡੇ ਸਰੀਰ ਅਤੇ ਦਿਮਾਗ਼ ਨੂੰ ਸਿਹਤਮੰਦ ਰੱਖਦੇ ਹਨ। ਉਦੋਂ ਕਿਹਾ ਜਾਂਦਾ ਹੈ ਸਾਨੂੰ ਜਿਊਣ ਲਈ ਖਾਣਾ ਚਾਹੀਦਾ ਹੈ, ਨਾ ਕਿ ਖਾਣ ਲਈ ਜਿਊਣਾ ਚਾਹੀਦਾ ਹੈ। ਮਾਹਿਰਾਂ ਅਨੁਸਾਰ ਸਭ ਤੋਂ ਪੌਸ਼ਟਿਕ ਭੋਜਨ ਨਾਸ਼ਤੇ ਵਿਚ, ਦੁਪਹਿਰ ਨੂੰ ਥੋੜ੍ਹਾ ਹਲਕਾ ਅਤੇ ਰਾਤ ਨੂੰ ਬਿਲਕੁਲ ਸਾਦਾ ਅਤੇ ਹਲਕਾ ਭੋਜਨ ਖਾਣਾ ਚਾਹੀਦਾ ਹੈ ਤਾਂ ਹੀ ਪੇਟ ਦੀ ਹਾਲਤ ਠੀਕ ਬਣੀ ਰਹਿੰਦੀ ਹੈ।
ਨਾਸ਼ਤੇ ਵਿਚ ਇਕ ਚਮਚ ਸ਼ਹਿਦ ਲਓ। ਧਿਆਨ ਦਿਓ ਜੋ ਲੋਕ ਸ਼ੂਗਰ ਰੋਗੀ ਹਨ, ਉਹ ਨਾ ਲੈਣ। ਫਿਰ ਛੋਟੀ ਕੌਲੀ ਪੁੰਗਰੇ ਅਨਾਜ ਦੇ ਨਾਲ ਛੋਟੀ ਜਿਹੀ ਟੁਕੜੀ ਗੁੜ ਦੀ ਲਓ ਜਾਂ ਫਿਰ ਸੁੱਕੇ ਮੇਵੇ ਜਿਵੇਂ ਇਕ ਅਖਰੋਟ, 7-8 ਦਾਣੇ ਬਦਾਮ, 4-5 ਕਿਸ਼ਮਿਸ਼, ਅੰਜੀਰ, ਮੂੰਗਫਲੀ ਦੇ ਕੁਝ ਦਾਣੇ ਖਾਓ।
ਉਸ ਤੋਂ ਬਾਅਦ ਨਾਸ਼ਤੇ ਵਿਚ ਦਲੀਆ, ਓਟਸ, ਸਟੱਫਡ ਚਪਾਤੀ, ਬ੍ਰੈੱਡ, ਆਂਡਾ ਆਦਿ ਖਾਓ ਤਾਂ ਕਿ ਦਿਨ ਭਰ ਸਰੀਰ ਅਤੇ ਦਿਮਾਗ਼ ਨੂੰ ਊਰਜਾ ਮਿਲਦੀ ਰਹੇ।
ਦੁਪਹਿਰ ਦੇ ਖਾਣੇ ਵਿਚ ਚੌਲ ਜਾਂ ਰੋਟੀ, ਦਾਲ ਦੀ ਇਕ ਕੌਲੀ, ਮੌਸਮੀ ਹਰੀਆਂ ਸਬਜ਼ੀਆਂ, ਦਹੀਂ, ਸਲਾਦ ਆਦਿ ਦੀ ਵਰਤੋਂ ਕਰੋ।
ਰਾਤ ਦਾ ਖਾਣਾ 7.30 ਤੋਂ 8 ਵਜੇ ਤੱਕ ਕਰ ਲਓ ਤਾਂ ਕਿ ਸੌਣ ਤੱਕ ਖਾਣਾ ਹਜ਼ਮ ਹੋਣਾ ਸ਼ੁਰੂ ਹੋ ਜਾਵੇ। ਜੇਕਰ ਰਾਤ ਨੂੰ ਸੌਣ ਤੋਂ ਪਹਿਲਾ ਭੁੱਖ ਲੱਗੇ ਤਾਂ 1 ਕੱਪ ਗਰਮ ਦੁੱਧ ਲਓ।
ਸਹੀ ਭੋਜਨ ਦੇ ਨਾਲ ਧਿਆਨ ਦਿਓ ਖਾਣਾ ਨਿਸਚਿਤ ਸਮੇਂ 'ਤੇ ਖਾਓ, ਚਬਾ-ਚਬਾ ਕੇ ਖਾਓ, ਗੱਲਾਂ ਨਾ ਕਰੋ, ਮੋਬਾਈਲ ਦੀ ਵਰਤੋਂ ਨਾ ਕਰੋ, ਟੀ.ਵੀ. ਨਾ ਦੇਖੋ, ਖਾਣੇ 'ਤੇ ਪੂਰਾ ਧਿਆਨ ਦਿਓ।
ਸਵੇਰੇ ਜਾਗਣ ਤੋਂ ਦੋ ਘੰਟੇ ਦੇ ਵਕਫ਼ੇ ਬਾਅਦ ਨਾਸ਼ਤਾ ਕਰ ਲੈਣਾ ਸਿਹਤ ਲਈ ਚੰਗਾ ਹੁੰਦਾ ਹੈ।
ਖਾਣੇ ਵਿਚ ਮੌਸਮੀ ਫਲ-ਸਬਜ਼ੀਆਂ ਦੀ ਵਰਤੋਂ ਕਰੋ। ਫਲਾਂ ਦੀ ਵਰਤੋਂ ਨਾ ਕਰਨ ਨਾਲ ਦਿਲ, ਕਿਡਨੀ, ਲਿਵਰ ਆਦਿ ਦੀ ਸਮੱਸਿਆ ਵਧ ਸਕਦੀ ਹੈ। ਤਾਜ਼ਾ ਗਰਮ ਖਾਣਾ ਖਾਓ।
ਲਗਾਤਾਰ ਕੁਝ ਮਸਾਲਿਆਂ ਦੀ ਵਰਤੋਂ ਵੀ ਕਰੋ। ਕਾਲੀ ਮਿਰਚ, ਜੀਰਾ, ਲੌਂਗ, ਦਾਲ-ਚੀਨੀ ਅਤੇ ਅਜਵਾਇਣ ਦੀ ਸੀਮਤ ਮਾਤਰਾ ਲਓ।
ਕੋਲਡ ਸਟੋਰੇਜ ਵਾਲੇ ਫਲ ਅਤੇ ਸਬਜ਼ੀਆਂ ਦੀ ਵਰਤੋਂ ਸਰੀਰ ਨੂੰ ਲਾਭ ਨਹੀਂ ਪਹੁੰਚਾਉਂਦੀ।
ਸੁੱਕੇ ਮੇਵਿਆਂ ਦੀ ਵਰਤੋਂ ਸਰੀਰ ਨੂੰ ਬਿਹਤਰ ਪੋਸ਼ਣ ਦਿੰਦੀ ਹੈ, ਇਸ ਲਈ ਇਨ੍ਹਾਂ ਦੀ ਵਰਤੋਂ ਲਗਾਤਾਰ ਕਰੋ। ਧਿਆਨ ਦਿਓ, ਵਿਸ਼ੇਸ਼ ਕਰਕੇ ਮਿਸ਼ਰਿਤ ਸੁੱਕੇ ਮੇਵੇ ਖਾਣ ਤੋਂ ਬਾਅਦ ਇਕ ਘੰਟੇ ਤੱਕ ਕੁਝ ਨਾ ਖਾਓ।
ਤੇਲਾਂ ਵਿਚ ਫੁੱਲ ਬੂਟਿਆਂ ਤੋਂ ਹਾਸਿਲ ਤੇਲ ਸਿਹਤ ਲਈ ਚੰਗੇ ਹੁੰਦੇ ਹਨ, ਇਸ ਲਈ ਸਰ੍ਹੋਂ, ਸੂਰਜਮੁਖੀ, ਤਿਲ, ਨਾਰੀਅਲ ਅਤੇ ਮੂੰਗਫਲੀ ਦੇ ਤੇਲ ਦੀ ਵਰਤੋਂ ਕਰੋ। ਰਿਫਾਈਂਡ ਤੇਲ ਦੀ ਵਰਤੋਂ ਤੋਂ ਬਚੋ। ਧਿਆਨ ਦਿਓ ਦੋ ਵਾਰ ਤੋਂ ਜ਼ਿਆਦਾ ਤਲਣ ਵਿਚ ਵਰਤੋਂ ਕੀਤੇ ਤੇਲ ਦੀ ਵਰਤੋਂ ਨਾ ਕਰੋ। ਉਸ ਨੂੰ ਸੁੱਟ ਦੇਣ ਵਿਚ ਭਲਾਈ ਹੈ, ਨਹੀਂ ਤਾਂ ਐਸਿਡਿਟੀ ਦੀ ਸਮੱਸਿਆ ਵਧੇਗੀ।
ਸਾਬਤ ਦਾਲਾਂ ਦੀ ਵਰਤੋਂ ਸਿਹਤ ਲਈ ਉੱਤਮ ਹੁੰਦੀ ਹੈ। ਲਗਾਤਾਰ ਦਾਲਾਂ ਦੀ ਵਰਤੋਂ ਕਰੋ। ਦਾਲਾਂ ਵਿਚ ਮੌਜੂਦ ਪੋਸ਼ਕ ਤੱਤਾਂ ਨੂੰ ਸਾਡਾ ਸਰੀਰ ਸੌਖਿਆਂ ਹੀ ਹਜ਼ਮ ਕਰ ਲੈਂਦਾ ਹੈ। ਦਾਲਾਂ ਵਿਚ ਪ੍ਰੋਟੀਨ ਦੀ ਮਾਤਰਾ ਕਾਫ਼ੀ ਹੁੰਦੀ ਹੈ। ਪੁੰਗਰੀਆਂ ਦਾਲਾਂ ਜ਼ਿਆਦਾ ਪੌਸ਼ਟਿਕ ਹੁੰਦੀਆਂ ਹਨ।
ਸਿਹਤ ਲਈ ਬ੍ਰਾਊਨ ਰਾਈਸ, ਬਿਨਾਂ ਪਾਲਿਸ਼ ਦੇ ਚੌਲ ਅਤੇ ਸੈਲਾ ਚੌਲ ਚੰਗੇ ਹੁੰਦੇ ਹਨ। ਇਨ੍ਹਾਂ ਚੌਲਾਂ ਵਿਚ ਕੁਦਰਤੀ ਰੂਪ ਵਿਚ ਰੇਸ਼ੇ, ਵਿਟਾਮਿਨ ਬੀ ਅਤੇ ਕਈ ਖਣਿਜ ਹੁੰਦੇ ਹਨ। ਪਾਲਿਸ਼ਡ ਚੌਲਾਂ ਵਿਚ ਵਿਟਾਮਿਨ ਬੀ, ਫਾਈਬਰ ਅਤੇ ਕਈ ਪੋਸ਼ਕ ਤੱਤ ਘੱਟ ਹੋ ਜਾਂਦੇ ਹਨ।
ਛਾਣਬੂਰੇ ਵਾਲੇ ਆਟੇ ਦੀ ਬਣੀ ਰੋਟੀ ਸਿਹਤ ਲਈ ਬਿਹਤਰ ਹੁੰਦੀ ਹੈ। ਮੈਦੇ ਅਤੇ ਉਸ ਤੋਂ ਬਣੇ ਖਾਣ ਵਾਲੇ ਪਦਾਰਥਾਂ ਦੀ ਵਰਤੋਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਜੇਕਰ ਮੋਟੇ ਅਨਾਜਾਂ ਨੂੰ ਵੀ ਕਣਕ ਵਿਚ ਮਿਲਾ ਕੇ ਪਿਸਵਾਇਆ ਜਾਵੇ ਤਾਂ ਪੌਸ਼ਟਿਕਤਾ ਹੋਰ ਵਧ ਜਾਂਦੀ ਹੈ, ਜਿਵੇਂ ਜਵਾਰ, ਬਾਜਰਾ, ਮੱਕਾ, ਜੌਂ ਅਤੇ ਰਾਗੀ ਆਦਿ।
ਭੋਜਨ ਦੇ ਨਾਲ-ਨਾਲ ਪਾਣੀ ਦੀ ਵਰਤੋਂ ਕਿੰਨੀ ਕਰਨੀ ਚਾਹੀਦੀ ਹੈ ਇਹ ਜਾਣਨਾ ਵੀ ਜ਼ਰੂਰੀ ਹੈ। 2 ਤੋਂ 3 ਲੀਟਰ ਪਾਣੀ ਲਗਾਤਾਰ ਰੂਪ ਵਿਚ ਪੀਣਾ ਚਾਹੀਦਾ ਹੈ ਜੋ ਸਿਹਤ ਲਈ ਜ਼ਰੂਰੀ ਹੈ।
ਪਾਣੀ ਨੂੰ ਹੌਲੀ-ਹੌਲੀ ਪੀਣਾ ਚਾਹੀਦਾ ਹੈ, ਨਾ ਕਿ ਉਸ ਨੂੰ ਗਟਾਉਕਣਾ ਚਾਹੀਦਾ ਹੈ।
ਪਾਣੀ ਬੈਠ ਕੇ ਪੀਣਾ ਜ਼ਿਆਦਾ ਬਿਹਤਰ ਹੁੰਦਾ ਹੈ, ਖੜ੍ਹੇ ਹੋ ਕੇ ਪਾਣੀ ਪੀਣ ਦੀ ਬਜਾਏ।
ਖਾਣੇ ਤੋਂ ਤੁਰੰਤ ਬਾਅਦ ਪਾਣੀ ਪੀਣਾ ਸਾਡੀ ਹਾਜ਼ਮਾ ਕਿਰਿਆ ਨੂੰ ਨੁਕਸਾਨ ਪਹੁੰਚਾਉਂਦਾ ਹੈ। ਖਾਣੇ ਦੇ 30 ਤੋਂ 45 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਹੈ।
ਪਾਣੀ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਅਤੇ ਪਾਣੀ ਰਾਹੀਂ ਸਾਡੇ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ।
ਮਾਨਸਿਕ ਤਣਾਅ ਮਹਿਸੂਸ ਹੋਣ 'ਤੇ ਪਾਣੀ ਦੇ ਦੋ-ਚਾਰ ਘੁੱਟ ਵੀ ਸਕੂਨ ਦਾ ਅਹਿਸਾਸ ਕਰਵਾਉਂਦੇ ਹਨ।
ਰਾਤ ਨੂੰ ਸੌਣ ਤੋਂ ਪਹਿਲਾਂ ਥੋੜ੍ਹਾ ਪਾਣੀ ਪੀਣਾ ਜ਼ਰੂਰੀ ਹੈ, ਇਸ ਨਾਲ ਦਿਲ ਦੀ ਸਮੱਸਿਆ ਅਤੇ ਦਿਮਾਗ਼ ਸਟ੍ਰੋਕ ਦੀ ਸਮੱਸਿਆ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਸ ਲਈ ਪਾਣੀ ਵੀ ਚੰਗੀ ਸਿਹਤ ਲਈ ਜ਼ਰੂਰੀ ਹੈ ਬਸ਼ਰਤੇ ਉਸ ਨੂੰ ਸਹੀ ਢੰਗ ਨਾਲ ਪੀਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਦਵਾਈਆਂ ਸੋਚ-ਸਮਝ ਕੇ ਹੀ ਖਾਓ ਅਗਲੀ ਖ਼ਬਰ ਜਿੰਮ ਜਾਓ, ਚੰਗੇ ਰਹੋਗੇ
Ad Position 24