ਕਈ ਵਾਰ ਬਚੀਆਂ ਹੋਈਆਂ ਦਵਾਈਆਂ ਮਹੀਨਿਆਂ ਜਾਂ ਸਾਲਾਂ ਤੱਕ ਪਈਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਸਰਵਰਕ 'ਤੇ ਉਨ੍ਹਾਂ ਦੀ ਲੰਘੀ ਤਰੀਕ ਨਾ ਹੋਣ ਕਰਕੇ ਜਾਂ ਕਿਸੇ ਕਾਰਨ ਨਾਲ ਨਹੀਂ ਪੜ੍ਹੀ ਜਾ ਸਕਦੀ ਹੁੰਦੀ ਹੈ। ਜੇਕਰ ਇਨ੍ਹਾਂ ਗੋਲੀਆਂ ਦਾ ਰੰਗ ਪੀਲਾ ਹੋਵੇ ਗਿਆ ਹੈ ਜਾਂ ਉਨ੍ਹਾਂ ਵਿਚੋਂ ਸਿਰਕੇ ਵਰਗੀ ਬਦਬੂ ਆ ਰਹੀ ਹੋਵੇ ਤਾਂ ਬਿਲਕੁਲ ਨਾ ਖਾਓ। ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।
ਜੋ ਕੈਪਸੂਲ ਬਾਹਰ ਤੋਂ ਮੁਲਾਇਮ ਪੈ ਗਿਆ ਹੋਵੇ ਅਤੇ ਜੋ ਗੋਲੀਆਂ ਚਟਕ ਗਈਆਂ ਹੋਣ ਜਾਂ ਉਨ੍ਹਾਂ 'ਤੇ ਪੱਪੜੀ ਜਿਹੀ ਜੰਮ ਗਈ ਹੋਵੇ, ਉਨ੍ਹਾਂ ਨੂੰ ਬਿਲਕੁਲ ਨਾ ਖਾਓ।
ਜੋ ਸਿਰਪ ਜਾਂ ਪੀਣ ਵਾਲੀ ਦਵਾਈ ਦੀ ਬੋਤਲ ਜ਼ਿਆਦਾ ਸਮੇਂ ਤੋਂ ਪਈ ਹੋਵੇ ਜਾਂ ਘੱਟ ਤੋਂ ਘੱਟ ਦੋ ਮਹੀਨੇ ਤੱਕ ਪਈ ਹੋਵੇ ਤਾਂ ਉਨ੍ਹਾਂ ਨੂੰ ਵੀ ਨਾ ਲਓ। ਅੱਖਾਂ ਜਾਂ ਕੰਨ ਵਿਚ ਪਾਉਣ ਵਾਲੀ ਦਵਾਈ ਢੱਕਣ ਖੋਲ੍ਹਣ ਤੋਂ ਬਾਅਦ ਇਕ ਮਹੀਨੇ ਤੋਂ ਜ਼ਿਆਦਾ ਬਚੀ ਹੋਵੇ ਤਾਂ ਉਸ ਦੀ ਵੀ ਵਰਤੋਂ ਨਾ ਕਰੋ। ਇਹ ਥੋੜ੍ਹੀ ਜਿਹੀ ਕੰਜੂਸੀ ਸ਼ਾਇਦ ਜ਼ਿਆਦਾ ਰੁਪਏ ਵੀ ਖਰਚ ਕਰਵਾ ਸਕਦੀ ਹੈ।
ਦਵਾਈਆਂ ਸੋਚ-ਸਮਝ ਕੇ ਹੀ ਖਾਓ
ਅਜੀਤ ਡੈਸਕ
13-03-2026