24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਹਰੀ ਮਿਰਚ ਦੇ ਫਾਇਦੇ

Ad Position 21
No active advertisement
ਅਜੀਤ ਡੈਸਕ 13-03-2026

ਛੋਟੀ ਜਿਹੀ ਹਰੀ ਮਿਰਚ ਸਿਹਤ ਲਈ ਬਹੁਤ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਹਰੀ ਮਿਰਚ ਵਿਚ ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਬੀ6 ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਤੋਂ ਇਲਾਵਾ ਸੋਡੀਅਮ, ਪੋਟਾਸ਼ੀਅਮ ਅਤੇ ਖੁਰਾਕੀ ਫਾਈਬਰ ਵੀ ਇਸ ਵਿਚ ਮੌਜੂਦ ਹੁੰਦੇ ਹਨ। ਹਰੀ ਮਿਰਚ ਵਿਚ ਆਇਰਨ ਵੀ ਮੌਜੂਦ ਹੁੰਦਾ ਹੈ। ਇਹ ਇਕ ਚੰਗਾ ਐਂਟੀਆਕਸੀਡੈਂਟ ਵੀ ਹੈ। ਐਂਟੀਆਕਸੀਡੈਂਟ ਭਾਵ ਸਰੀਰ ਦੀ ਰੱਖਿਆ ਉਨ੍ਹਾਂ ਹਾਨੀਕਾਰਕ ਆਕਸੀਡੈਂਟਾਂ ਤੋਂ ਕਰਦਾ ਹੈ ਜੋ ਆਕਸੀਡੇਸ਼ਨ ਦੀ ਕਿਰਿਆ ਵਿਚ ਬਣਦੇ ਹਨ ਅਤੇ ਸਰੀਰ ਨੂੰ ਬਹੁਤ ਢੰਗਾਂ ਨਾਲ ਨੁਕਸਾਨ ਪਹੁੰਚਾਉਂਦੇ ਹਨ।
ਹਰੀ ਮਿਰਚ ਖਾਣ ਦਾ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਪਹੁੰਚਾਉਂਦੀ ਹੈ। ਹਰੀ ਮਿਰਚ ਦੀ ਵਰਤੋਂ ਹਾਜ਼ਮੇ ਲਈ ਬਹੁਤ ਚੰਗੀ ਹੁੰਦੀ ਹੈ ਅਤੇ ਇਹ ਹਾਜ਼ਮੇ ਨੂੰ ਠੀਕ ਰੱਖਦੀ ਹੈ। ਇਸ ਤਰ੍ਹਾਂ ਇਸ ਲਈ ਹੁੰਦਾ ਹੈ, ਕਿਉਂਕਿ ਜਦੋਂ ਅਸੀਂ ਹਰੀ ਮਿਰਚ ਖਾਂਦੇ ਹਾਂ ਤਾਂ ਮੂੰਹ ਵਿਚ ਲਾਰ ਦਾ ਨਿਰਮਾਣ ਜ਼ਿਆਦਾ ਹੁੰਦਾ ਹੈ ਅਤੇ ਇਹੀ ਲਾਰ ਖਾਣੇ ਨੂੰ ਹਜ਼ਮ ਕਰਨ ਵਿਚ ਮਦਦ ਕਰਦੀ ਹੈ।
ਹਰੀ ਮਿਰਚ ਵਿਚ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਇਸ ਲਈ ਇਹ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣ ਵਿਚ ਮਦਦ ਕਰਦੀ ਹੈ। ਸਰੀਰ ਨੂੰ ਸੰਕ੍ਰਮਣ ਤੋਂ ਬਚਾਉਂਦੀ ਹੈ। ਇਥੋਂ ਤੱਕ ਕਿ ਇਸ ਵਿਚ ਐਂਟੀਆਕਸੀਡੈਂਟ ਹੋਣ ਕਾਰਨ ਇਹ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਤੋਂ ਵੀ ਰੋਕਦੀ ਹੈ। ਸਰੀਰ ਵਿਚ ਖੂਨ ਦੇ ਥੱਕੇ ਬਣਨ ਤੋਂ ਰੋਕਦੀ ਹੈ।
ਹਾਜ਼ਮੇ ਨੂੰ ਵਧਾਉਂਦੀ ਹੈ ਅਤੇ ਕੈਲੋਰੀ ਨੂੰ ਸਾੜਨ ਵਿਚ ਸਰੀਰ ਦੀ ਮਦਦ ਕਰਦੀ ਹੈ।
ਗਰਮੀਆਂ ਵਿਚ ਹਰੀ ਮਿਰਚ ਦੀ ਵਰਤੋਂ ਕਰਨ ਨਾਲ ਇਹ ਸਰੀਰ ਨੂੰ ਠੰਢਾ ਰੱਖਣ ਦਾ ਵੀ ਕੰਮ ਕਰਦੀ ਹੈ। ਇਹ ਹਾਈਪਰਟੈਂਸ਼ਨ ਦੇ ਰੋਗੀਆਂ ਲਈ ਫ਼ਾਇਦੇਮੰਦ ਹੁੰਦੀ ਹੈ ਅਤੇ ਦਿਲ ਦੇ ਰੋਗਾਂ ਦੀ ਸੰਭਾਵਨਾਵਾਂ ਨੂੰ ਘੱਟ ਕਰਦੀ ਹੈ। ਅਰਥਰਾਈਟਿਸ (ਗਠੀਏ) ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੈ। ਹਰੀ ਮਿਰਚ ਵਿਚ ਵਿਟਾਮਿਨ 'ਏ' ਹੁੰਦਾ ਹੈ, ਇਸ ਲਈ ਇਹ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਫਾਇਦੇਮੰਦ ਹੁੰਦੀ ਹੈ।
ਹਰੀ ਮਿਰਚ ਵਿਚ ਪਾਏ ਜਾਣ ਵਾਲੇ ਐਂਟੀਆਕਸੀਡੈਂਟਸ ਤੱਤ ਕਾਰਨ ਇਹ ਖੂਬਸੂਰਤੀ ਨਾਲ ਜੁੜੀਆਂ ਸਮੱਸਿਆਵਾਂ ਵਿਚ ਵੀ ਫਾਇਦੇਮੰਦ ਹੈ।
ਇਹ ਵਧਦੀ ਉਮਰ ਦੇ ਪ੍ਰਭਾਵਾਂ ਨੂੰ ਰੋਕਣ, ਰੰਗ ਨਿਖਾਰਨ ਅਤੇ ਝੁਰੜੀਆਂ ਨੂੰ ਘੱਟ ਕਰਨ ਵਿਚ ਵੀ ਫ਼ਾਇਦੇਮੰਦ ਸਾਬਤ ਹੁੰਦੀ ਹੈ।
ਸਰੀਰ ਵਿਚ ਕਿਤੇ ਦਰਦ ਹੋਣ 'ਤੇ ਹਰੀ ਮਿਰਚ ਵਿਚ ਪਾਏ ਜਾਣ ਵਾਲੇ ਤੱਤ ਦਰਦ ਵਿਚ ਰਾਹਤ ਦੇਣ ਦਾ ਵੀ ਕੰਮ ਕਰਦੇ ਹਨ।
ਹਰੀ ਮਿਰਚ ਕੋਲੈਸਟ੍ਰੋਲ ਦੇ ਮਰੀਜ਼ਾਂ ਲਈ ਵੀ ਫ਼ਾਇਦੇਮੰਦ ਹੁੰਦੀ ਹੈ। ਹਰੀ ਮਿਰਚ ਨੂੰ ਖਾਣ ਤੋਂ ਬਾਅਦ ਸਰੀਰ ਵਿਚ ਇਕ ਹਾਰਮੋਨ ਅੰਡੋਰਫਿਨ ਦਾ ਨਿਰਮਾਣ ਹੁੰਦਾ ਹੈ ਅਤੇ ਇਹ ਹਾਰਮੋਨ 'ਫੀਲ ਗੁਡ ਹਾਰਮੋਨ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸਾਡੇ ਮੂਡ ਨੂੰ ਵੀ ਚੰਗਾ ਕਰ ਦਿੰਦਾ ਹੈ।
ਹਰੀ ਮਿਰਚ ਹੱਡੀਆਂ ਅਤੇ ਦੰਦਾਂ ਲਈ ਵੀ ਫ਼ਾਇਦੇਮੰਦ ਹੁੰਦੀ ਹੈ ਅਤੇ ਇਹ ਸਾਡੇ ਸਰੀਰ ਦੇ ਟੁੱਟੇ-ਫੁੱਟੇ ਤੰਤੂਆਂ ਦੀ ਵੀ ਮੁਰੰਮਤ ਕਰਨ ਦਾ ਵੀ ਕੰਮ ਕਰਦੀ ਹੈ।
ਸਰੀਰ ਵਿਚ ਲਾਲ ਖੂਨ ਕੋਸ਼ਿਕਾਵਾਂ ਦੇ ਨਿਰਮਾਣ ਵਿਚ ਵੀ ਮਦਦ ਕਰਦੀ ਹੈ।
ਮਰਦਾਂ ਲਈ ਹਰੀ ਮਿਰਚ ਦੀ ਵਰਤੋਂ ਵਿਸ਼ੇਸ਼ ਤੌਰ 'ਤੇ ਫਾਇਦੇਮੰਦ ਹੁੰਦੀ ਹੈ, ਇਸ ਤਰ੍ਹਾਂ ਇਸ ਲਈ ਕਿਉਂਕਿ ਉਨ੍ਹਾਂ ਵਿਚ ਪ੍ਰੋਸਟੇਟ ਕੈਂਸਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਹਰੀ ਮਿਰਚ ਪ੍ਰੋਸਟੇਟ ਕੈਂਸਰ ਨੂੰ ਰੋਕਣ ਵਿਚ ਬਹੁਤ ਫਾਇਦੇਮੰਦ ਹੈ।
ਜਿਨ੍ਹਾਂ ਨੂੰ ਹੇਠ ਲਿਖੀਆਂ ਮੁਸ਼ਕਿਲਾਂ ਹਨ, ਉਹ ਹਰੀ ਮਿਰਚ ਥੋੜ੍ਹਾ ਸੰਭਲ ਕੇ ਖਾਣ। ਜਿਨ੍ਹਾਂ ਨੂੰ ਐਸਿਡਿਟੀ ਜਾਂ ਹਾਰਟਬਰਨ ਦੀ ਸ਼ਿਕਾਇਤ ਹੋਵੇ ਜਿਨ੍ਹਾਂ ਦੇ ਮੂੰਹ ਵਿਚ ਜਾਂ ਜੀਭ 'ਤੇ ਬਰਾਬਰ ਛਾਲੇ ਬਣਦੇ ਹੋਣ, ਜਿਨ੍ਹਾਂ ਨੂੰ ਬਾਦੀ (ਭਾਵ ਬਿਨਾਂ ਖੂਨ ਵਾਲੀ) ਬਵਾਸੀਰ ਦੀ ਦਿੱਕਤ ਹੋਵੇ।
-0-

Ad Position 22
No active advertisement
ਪਿਛਲੀ ਖ਼ਬਰ ਦੰਦਾਂ ਦੀ ਸੁਰੱਖਿਆ, ਕੁਝ ਮਹੱਤਵਪੂਰਨ ਉਪਾਅ ਅਗਲੀ ਖ਼ਬਰ ਦਵਾਈਆਂ ਸੋਚ-ਸਮਝ ਕੇ ਹੀ ਖਾਓ
Ad Position 24