24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਦੰਦਾਂ ਦੀ ਸੁਰੱਖਿਆ, ਕੁਝ ਮਹੱਤਵਪੂਰਨ ਉਪਾਅ

Ad Position 21
No active advertisement
ਅਜੀਤ ਡੈਸਕ 13-03-2026

ਸਾਡੇ ਚਿਹਰੇ ਦਾ ਨਿਖਾਰ ਵਧਾਉਣ ਵਿਚ ਸਭ ਤੋਂ ਮਹੱਤਵਪੂਰਨ ਤਾਂ ਸਾਡੇ ਦੰਦ ਹੁੰਦੇ ਹਨ। ਦੰਦਾਂ ਦੀ ਤੁਲਨਾ ਹਮੇਸ਼ਾ ਮੋਤੀਆਂ ਨਾਲ ਕੀਤੀ ਜਾਂਦੀ ਹੈ। ਸਾਫ਼, ਚਮਕੀਲੇ ਤੇ ਦੁੱਧ ਵਾਂਗ ਚਮਕਦੇ ਦੰਦ ਕਿਸ ਨੂੰ ਆਕਰਸ਼ਕ ਨਹੀਂ ਕਰਦੇ? ਦੰਦਾਂ ਨਾਲ ਹੀ ਸੰਪੂਰਨ ਮੂੰਹ ਦੀ ਸੁੰਦਰਤਾ ਹੈ। ਪਰ ਦੇਖਿਆ ਗਿਆ ਹੈ ਕਿ ਅੱਜਕੱਲ੍ਹ ਲੋਕਾਂ ਵਿਚ ਦੰਦਾਂ ਦੇ ਰੋਗ ਦਿਨ-ਪਰ-ਦਿਨ ਵਧਦੇ ਜਾ ਰਹੇ ਹਨ।
ਦੰਦਾਂ ਦਾ ਸਮੇਂ ਤੋਂ ਪਹਿਲਾਂ ਡਿੱਗਣਾ, ਉਨ੍ਹਾਂ ਵਿਚ ਦਰਦ ਰਹਿਣਾ, ਉਨ੍ਹਾਂ ਦਾ ਲਾਲ-ਪੀਲਾ ਹੋ ਜਾਣਾ ਤੇ ਹੋਰ ਵੀ ਪਤਾ ਨਹੀਂ ਕਿੰਨੀਆਂ ਦੰਦਾਂ ਨਾਲ ਸੰਬੰਧਿਤ ਪ੍ਰੇਸ਼ਾਨੀਆਂ ਲੋਕਾਂ ਨੂੰ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ। ਇਸ ਦਾ ਕਾਰਨ ਹੈ ਦੰਦਾਂ ਦੀ ਸਹੀ ਢੰਗ ਨਾਲ ਦੇਖਭਾਲ ਨਾ ਹੋਣਾ।
ਜੇਕਰ ਅਸੀਂ ਥੋੜ੍ਹਾ ਸਮਾਂ ਤੇ ਧਿਆਨ ਦੇ ਕੇ ਦੰਦਾਂ ਦੀ ਦੇਖਭਾਲ ਕਰੀਏ ਤਾਂ ਯਕੀਨੀ ਰੂਪ 'ਚ ਦੰਦਾਂ ਦੇ ਹਰ ਰੋਗ ਤੋਂ ਛੁਟਕਾਰਾ ਪਾ ਸਕਦੇ ਹਾਂ। ਉਸ ਲਈ ਜ਼ਰੂਰੀ ਹੈ ਕਿ ਕਦੀ-ਕਦੀ ਸਰ੍ਹੋਂ ਦੇ ਤੇਲ ਤੇ ਨਮਕ ਨੂੰ ਮਿਲਾ ਕੇ ਉਸ ਨਾਲ ਦੰਦ ਸਾਫ਼ ਕਰੀਏ। ਇਸ ਨਾਲ ਦੰਦਾਂ ਦੀ ਮਾਲਿਸ਼ ਹੋਵੇਗੀ ਅਤੇ ਦੰਦ ਤੇ ਮਸੂੜੇ ਮਜ਼ਬੂਤੀ ਨੂੰ ਪ੍ਰਾਪਤ ਕਰਨਗੇ। ਜ਼ਿਆਦਾ ਗਰਮ ਤੇ ਜ਼ਿਆਦਾ ਠੰਢਾ ਖਾਣ-ਪੀਣ ਤੋਂ ਪਰਹੇਜ਼ ਕਰੋ, ਕਿਉਂਕਿ ਕਿਸੇ ਵੀ ਚੀਜ਼ ਦੀ ਜ਼ਿਆਦਾ ਮਾਤਰਾ ਦੰਦਾਂ ਨੂੰ ਕਮਜ਼ੋਰ ਬਣਾਉਂਦੀ ਹੈ। ਖਾਣਾ-ਪੀਣਾ ਹੌਲੀ-ਹੌਲੀ ਚਬਾ-ਚਬਾ ਕੇ ਖਾਓ ਤਾਂ ਕਿ ਦੰਦਾਂ ਤੇ ਮਸੂੜਿਆਂ ਦੀ ਸਹੀ ਕਸਰਤ ਹੋ ਸਕੇ।
ਜਿਥੋਂ ਤੱਕ ਹੋ ਸਕੇ, ਫਲ ਤੇ ਸ਼ਾਕਾਹਾਰ ਖਾਓ। ਦੁੱਧ ਤੇ ਪਾਣੀ ਆਦਿ ਦੀ ਭਰਪੂਰ ਮਾਤਰਾ ਵਿਚ ਵਰਤੋਂ ਕਰੋ ਅਤੇ ਦੰਦਾਂ ਨੂੰ ਮਜ਼ਬੂਤੀ ਦਿਓ।
ਨਸ਼ੀਲੇ ਮਸਾਲਿਆਂ ਆਦਿ ਤੋਂ ਦੂਰ ਰਹੋ, ਕਿਉਂਕਿ ਇਹ ਨਾ ਸਿਰਫ਼ ਦੰਦਾਂ ਨੂੰ ਗੰਦਾ ਬਣਾਉਂਦੇ ਹਨ, ਸਗੋਂ ਕਈ ਰੋਗਾਂ ਨੂੰ ਵੀ ਸੱਦਾ ਦਿੰਦੇ ਹਨ। ਖਾਣ-ਪੀਣ ਤੋਂ ਬਾਅਦ ਮੂੰਹ ਤੇ ਮਸੂੜਿਆਂ ਦੀ ਸਫ਼ਾਈ ਦੀ ਆਦਤ ਪਾਓ। ਦੰਦਾਂ ਵਿਚ ਫਸੇ ਅੰਨ-ਕਣ ਵੀ ਦੰਦਾਂ ਨੂੰ ਤਕਲੀਫ਼ ਪਹੁੰਚਾਉਂਦੇ ਹਨ।
ਜਿਥੋਂ ਤੱਕ ਹੋ ਸਕੇ, ਦੰਦਾਂ ਨੂੰ ਸਾਫ਼ ਕਰਨ ਲਈ ਕੁਦਰਤੀ ਚੀਜ਼ਾਂ ਦਾਤਣ ਆਦਿ ਦੀ ਵਰਤੋਂ ਕਰੋ।
ਉਪਰੋਕਤ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕਦੀ ਦੰਦਾਂ ਦੇ ਰੋਗਾਂ ਤੋਂ ਪੀੜਤ ਨਹੀਂ ਹੋਵਾਂਗੇ ਅਤੇ ਕੁਦਰਤ ਦੇ ਇਸ ਅਨੂਠੇ, ਅਨਮੋਲ, ਨਾਯਾਬ ਤੋਹਫ਼ੇ ਨੂੰ ਖ਼ਰਾਬ ਹੋਣ ਤੋਂ ਬਚਾ ਸਕਾਂਗੇ।
-0-

Ad Position 22
No active advertisement
ਪਿਛਲੀ ਖ਼ਬਰ ਰੋਵੋ ਅਤੇ ਨਿਰੋਗੀ ਰਹੋ ਅਗਲੀ ਖ਼ਬਰ ਹਰੀ ਮਿਰਚ ਦੇ ਫਾਇਦੇ
Ad Position 24