24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਰੋਵੋ ਅਤੇ ਨਿਰੋਗੀ ਰਹੋ

Ad Position 21
No active advertisement
ਅਜੀਤ ਡੈਸਕ 13-03-2026

ਅੱਥਰੂ ਸਿਰਫ਼ ਗ਼ਮ ਦਾ ਇਜ਼ਾਹਰ ਕਰਨ ਲਈ ਹੀ ਨਹੀਂ ਬਹਾਏ ਜਾਂਦੇ ਸਗੋਂ ਇਹ ਵਹਾਉਣ ਨਾਲ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਖਹਿੜਾ ਛੁਟਦਾ ਹੈ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਜੋ ਵਿਅਕਤੀ ਅੱਥਰੂਆਂ ਦੀ ਮਦਦ ਨਾਲ ਆਪਣੇ ਗ਼ਮ ਜਾਂ ਖ਼ੁਸ਼ੀ ਦਾ ਇਜ਼ਹਾਰ ਨਹੀਂ ਕਰਦਾ, ਉਸ ਦਾ ਮਨ ਹੀ ਬਿਮਾਰ ਹੋ ਜਾਂਦਾ ਹੈ।
ਅੱਥਰੂਆਂ ਵਿਚ ਇਕ ਤਰ੍ਹਾਂ ਦੀ ਅਨੋਖੀ ਕੀਟਾਣੂਨਾਸ਼ਕ ਸ਼ਕਤੀ ਹੁੰਦੀ ਹੈ। ਇਹ ਅੱਖਾਂ ਵਿਚ ਜਮ੍ਹਾਂ ਗੰਦਗੀ ਨੂੰ ਧੋ ਕੇ ਉਸ ਦੀ ਸਫ਼ਾਈ ਤਾਂ ਕਰਦੇ ਹੀ ਹਨ, ਨਾਲ ਹੀ ਬਾਹਰੀ ਵਾਤਾਵਰਨ ਕਈ ਵਾਰ ਅੱਖਾਂ ਵਿਚ ਪਹੁੰਚਣ ਵਾਲੇ ਅਦ੍ਰਿਸ਼ ਕਿਟਾਣੂਆਂ ਨੂੰ ਵੀ ਖ਼ਤਮ ਕਰ ਦਿੰਦੇ ਹਨ।
ਜੇਕਰ ਸ਼ੌਕ ਨਾਲ ਕੋਈ ਰੋਣਾ ਨਹੀਂ ਚਾਹੁੰਦਾ ਅਤੇ ਚਾਹ ਕੇ ਵੀ ਰੋਣਾ ਸੌਖਾ ਨਹੀਂ ਹੈ ਪਰ ਦਇਆ, ਪ੍ਰੇਮ, ਵਿਛੋੜਾ ਆਦਿ ਦੀ ਹਾਲਤ ਵਿਚ ਆਦਮੀ ਆਪਣੇ-ਆਪ ਨੂੰ ਰੋਕ ਨਹੀਂ ਪਾਉਂਦਾ ਅਤੇ ਅੱਖਾਂ ਸਹਿਜੇ ਹੀ ਵਹਿਣ ਲਗਦੀਆਂ ਹਨ। ਏਨੇ ਹੀ ਸਮੇਂ ਵਿਚ ਟਪਕ ਪੈਣ ਵਾਲੇ ਅੱਥਰੂ ਅੱਖਾਂ ਦੀ ਸਿਹਤ ਬਣਾਈ ਰੱਖਣ ਵਿਚ ਸਮਰਥ ਹੁੰਦੇ ਹਨ।
ਵਿਗਿਆਨਕ ਵਿਸ਼ਲੇਸ਼ਣਾਂ ਅਨੁਸਾਰ ਅੱਥਰੂਆਂ ਵਿਚ 94 ਫ਼ੀਸਦੀ ਪਾਣੀ ਹੁੰਦਾ ਹੈ। ਸਿਰਫ਼ 6 ਫ਼ੀਸਦੀ ਰਸਾਇਣ ਤੱਤ ਹੁੰਦੇ ਹਨ, ਜਿਸ ਵਿਚ ਕੁਝ ਸ਼ਾਰ ਅਤੇ ਲਾਈਸੋਜ਼ਾਈਮ ਨਾਮੀ ਰਸਾਇਣਕ ਯੋਗਿਕ ਹੁੰਦਾ ਹੈ। ਇਹ ਲਾਈਸੋਜ਼ਾਈਮ ਹੀ ਹੈ ਜਿਸ ਵਿਚ ਕੀਟਨਾਸ਼ਕ ਅਨੋਖੀ ਤਾਕਤ ਸਮਾਈ ਹੁੰਦੀ ਹੈ।
ਲਾਈਸੋਜ਼ਾਈਮ ਕਿਸੇ ਨਾ ਕਿਸੇ ਰੂਪ ਵਿਚ ਮੌਜੂਦ ਰਹਿ ਕੇ ਸਾਡੇ ਖੂਨ ਨੂੰ ਵੀ ਕੀਟਾਣੂਮੁਕਤ ਰੱਖਣ ਵਿਚ ਮਦਦ ਕਰਦਾ ਹੈ। ਲਾਈਸੋਜ਼ਾਈਮ ਵਿਚ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਜਦੋਂ ਤੱਕ ਕੀਟਾਣੂ ਜਿਊਂਦੇ ਰਹਿੰਦੇ ਹਨ, ਉਦੋਂ ਤੱਕ ਇਹ ਉਨ੍ਹਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿਚ ਲੱਗਾ ਰਹਿੰਦਾ ਹੈ। ਇਸ ਵਿਚ ਕੀਟਾਣੂਆਂ ਨੂੰ ਖ਼ਤਮ ਕਰਨ ਲਈ ਲੰਮੇ ਸਮੇਂ ਤੱਕ ਜੂਝਦੇ ਰਹਿਣ ਦੀ ਅਨੋਖੀ ਤਾਕਤ ਹੁੰਦੀ ਹੈ।
ਜਦੋਂ ਸ਼ਬਦ ਰੂਪੀ ਭਾਵਨਾਵਾਂ ਆਪਣੇ ਮਨੋਭਾਵਾਂ ਨੂੰ ਪ੍ਰਗਟ ਕਰਨ ਤੋਂ ਅਸਮਰਥ ਹੋ ਜਾਂਦੀਆਂ ਹਨ, ਉਦੋਂ ਸਾਡੀ ਭਾਵਨਾਵਾਂ ਨੂੰ ਅੱਥਰੂਆਂ ਨਾਲ ਹੀ ਵਾਣੀ ਪ੍ਰਦਾਨ ਹੁੰਦੀ ਹੈ। ਅੱਖਾਂ 'ਚੋਂ ਅੱਥਰੂਆਂ ਦਾ ਨਿਕਲਣਾ ਇਕ ਸੁਭਾਵਿਕ ਪ੍ਰਕਿਰਿਆ ਹੈ ਪਰ ਸਿਹਤ ਦੇ ਪੱਖ ਤੋਂ ਅੱਥਰੂ ਹਾਸੇ ਤੋਂ ਵੀ ਜ਼ਿਆਦਾ ਅਹਿਮੀਅਤ ਰੱਖਦੇ ਹਨ।
ਰੋਣ ਦੇ ਕਈ ਕਾਰਨ ਹੁੰਦੇ ਹਨ। ਕੁਝ ਲੋਕ ਚੁੱਪ-ਚਾਪ ਅੱਥਰੂ ਟਪਕਾਉਂਦੇ ਰਹਿੰਦੇ ਹਨ ਤੇ ਕੁਝ ਹਿਚਕ-ਹਿਚਕਾ ਕੇ ਰੋਂਦੇ ਹਨ। ਕੁਝ ਵਿਅਕਤੀ ਧਾਹਾਂ ਮਾਰ ਕੇ ਰੋਇਆ ਕਰਦੇ ਹਨ। ਅੱਥਰੂ ਤਾਂ ਸਭ ਹਾਲਤਾਂ ਵਿਚ ਹੀ ਨਿਕਲਦੇ ਹਨ, ਪਰ ਧਾਹਾਂ ਮਾਰ ਕੇ ਰੋਣ ਵਿਚ ਦਿਮਾਗ਼ 'ਤੇ ਵੀ ਭਾਰ ਪੈਂਦਾ ਹੈ ਅਤੇ ਦਿਮਾਗ਼ ਦੇ ਅੰਦਰ ਦੱਬਿਆ ਤਣਾਅ ਉਸ ਦੇ ਪ੍ਰਭਾਵ ਨਾਲ ਦੂਰ ਹੋ ਜਾਂਦਾ ਹੈ।
ਰੋਣ ਨਾਲ ਫੇਫੜ ਖੁੱਲ੍ਹ ਜਾਦੇ ਹਨ, ਮੂੰਹ ਧੋਤਾ ਜਾਂਦਾ ਹੈ, ਅੱਖਾਂ ਦੀ ਕਸਰਤ ਤੇ ਸਫ਼ਾਈ ਹੋ ਜਾਂਦੀ ਹੈ ਅਤੇ ਮਿਜਾਜ਼ ਠੀਕ ਹੋ ਜਾਂਦਾ ਹੈ। ਰੋਣਾ ਆਉਣ 'ਤੇ ਜੇਕਰ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜ਼ੁਕਾਮ, ਅਰੁਚੀ, ਚੱਕਰ ਆਉਣਾ, ਅੱਖਾਂ ਵਿਚ ਦਰਦ ਹੋਣਾ, ਦਿਲ ਦਾ ਦੌਰਾ, ਹਾਈ ਜਾਂ ਘੱਟ ਬਲੱਡ ਪ੍ਰੈੱਸ਼ਰ ਦਾ ਹੋਣਾ, ਗਰਦਨ ਵਿਚ ਅਕੜਨ, ਧਾਤੂ ਰਸਾਅ ਆਦਿ ਦੇ ਰੂਪ ਵਿਚ ਅਨੇਕ ਉਪਦ੍ਰਵ ਹੋ ਸਕਦੇ ਹਨ।
ਅੱਥਰੂ ਦਿਲ ਵਿਚ ਲੁਕੇ ਸੰਘਣੇ ਦਰਦ ਨੂੰ ਬਾਹਰ ਕੱਢ ਕੇ ਸਾਨੂੰ ਸਿਹਤਮੰਦ ਬਣਾਉਂਦੇ ਹਨ। ਇਨ੍ਹਾਂ ਨੂੰ ਸੰਜੀਵਨੀ, ਮੋਤੀ ਆਦਿ ਦਾ ਨਾਂਅ ਵੀ ਦਿੱਤਾ ਜਾਂਦਾ ਹੈ। ਰੋਣਾ ਸਿਹਤ ਲਈ ਅਤਿਅੰਤ ਲਾਭਕਾਰੀ ਹੈ, ਆਓ... 'ਰੋਈਏ ਅਤੇ ਨਿਰੋਗ ਰਹੀਏ।'

Ad Position 22
No active advertisement
ਪਿਛਲੀ ਖ਼ਬਰ ਦਿਲ ਦੇ ਰੋਗੀਆਂ ਨੂੰ ਅਲਜ਼ਾਈਮਰ ਦੀ ਸੰਭਾਵਨਾ ਜ਼ਿਆਦਾ ਅਗਲੀ ਖ਼ਬਰ ਦੰਦਾਂ ਦੀ ਸੁਰੱਖਿਆ, ਕੁਝ ਮਹੱਤਵਪੂਰਨ ਉਪਾਅ
Ad Position 24