ਬੁਢਾਪੇ ਵਿਚ ਅਲਜ਼ਾਈਮਰ ਰੋਗ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਪਰ ਕਿਨ੍ਹਾਂ ਵਿਅਕਤੀਆਂ ਨੂੰ। ਇਸ ਬਾਰੇ ਮਾਹਿਰਾਂ ਨੇ ਆਪਣੇ ਇਕ ਅਧਿਐਨ ਵਿਚ ਪਾਇਆ ਕਿ ਦਿਲ ਦੇ ਰੋਗਾਂ ਨਾਲ ਅਲਜ਼ਾਈਮਰ ਦਾ ਸਿੱਧਾ ਸੰਬੰਧ ਹੈ। ਇਸ ਅਧਿਐਨ ਦੇ ਮਾਹਿਰ ਮੈਡੀਕਲ ਨਿਰੀਖਕ ਦਫ਼ਤਰ ਵਿਚ ਕੰਮ ਕਰਦੇ ਹਨ, ਨੇ ਅਲਜ਼ਾਈਮਰ ਰੋਗੀਆਂ ਦੇ ਦਿਮਾਗ਼ ਉਤਵਰਕਾਂ ਦੀ ਜਾਂਚ ਦੌਰਾਨ ਇਨ੍ਹਾਂ ਰੋਗੀਆਂ ਵਿਚ ਇਕ ਚੀਜ਼ ਹੋਰ ਪਾਈ ਕਿ ਇਹ ਸਭ ਰੋਗੀ ਦਿਲ ਦੇ ਰੋਗ ਤੋਂ ਪੀੜਤ ਸਨ।
ਇਕ ਹੋਰ ਖੋਜ ਵਿਚ ਇਹ ਪਾਇਆ ਗਿਆ ਕਿ 40-50 ਸਾਲ ਦੀ ਉਮਰ ਵਿਚ ਜਿਨ੍ਹਾਂ ਵਿਅਕਤੀਆਂ ਵਿਚ ਕੋਲੈਸਟ੍ਰੋਲ ਦਾ ਪੱਧਰ ਜ਼ਿਆਦਾ ਸੀ, ਉਨ੍ਹਾਂ ਵਿਚ 60-70 ਸਾਲ ਦੀ ਉਮਰ ਵਿਚ ਅਲਜ਼ਾਈਮਰ ਰੋਗ ਹੋਣ ਦੀ ਸੰਭਾਵਨਾ 3-5 ਗੁਣਾ ਜ਼ਿਆਦਾ ਪਾਈ ਗਈ। ਇਸ ਤੋਂ ਇਲਾਵਾ ਅਲਜ਼ਾਈਮਰ ਦੀ ਸੰਭਾਵਨਾ ਨੂੰ ਵਧਾਉਣ ਵਿਚ ਬਲੱਡ ਪ੍ਰੈੱਸ਼ਰ ਦਾ ਵੀ ਸੰਬੰਧ ਪਾਇਆ ਗਿਆ। ਜਿਨ੍ਹਾਂ ਵਿਅਕਤੀਆਂ ਵਿਚ ਬਲੱਡ ਪ੍ਰੈਸ਼ਰ 140/90 ਤੋਂ ਜ਼ਿਆਦਾ ਪਾਇਆ ਗਿਆ, ਉਨ੍ਹਾਂ ਵਿਚ ਵੀ ਅਲਜ਼ਾਈਮਰ ਹੋਣ ਦੀ ਸੰਭਾਵਨਾ ਜ਼ਿਆਦਾ ਪਾਈ ਗਈ, ਕਿਉਂਕਿ ਹਾਈ ਬਲੱਡ ਪ੍ਰੈੱਸ਼ਰ ਕਾਰਨ ਖੂਨ ਨਾੜੀਆਂ ਨੂੰ ਨੁਕਸਾਨ ਪਹੁੰਚਦਾ ਹੈ।
ਜੋ ਵਿਅਕਤੀ ਹਰ ਰੋਜ਼ ਨਸ਼ਾ ਕਰਦੇ ਹਨ ਅਤੇ ਜਿਨ੍ਹਾਂ ਵਿਅਕਤੀਆਂ ਦਾ ਵਜ਼ਨ ਵੀ ਜ਼ਿਆਦਾ ਹੁੰਦਾ ਹੈ, ਉਹ ਵੀ ਅਲਜ਼ਾਈਮਰ ਦੇ ਸ਼ਿਕਾਰ ਬਣ ਸਕਦੇ ਹਨ। ਇਸ ਲਈ ਮਾਹਿਰਾਂ ਦਾ ਮੰਨਣਾ ਹੈ ਕਿ ਅਲਜ਼ਾਈਮਰ ਤੋਂ ਸੁਰੱਖਿਆ ਪਾਉਣ ਲਈ ਇਨ੍ਹਾਂ ਕਾਰਨਾਂ ਨੂੰ ਆਪਣੇ ਜੀਵਨ ਤੋਂ ਦੂਰ ਰੱਖਣਾ ਹੀ ਬਿਹਤਰ ਉਪਾਅ ਹੈ।
ਦਿਲ ਦੇ ਰੋਗੀਆਂ ਨੂੰ ਅਲਜ਼ਾਈਮਰ ਦੀ ਸੰਭਾਵਨਾ ਜ਼ਿਆਦਾ
ਅਜੀਤ ਡੈਸਕ
13-03-2026