21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕੁਝ ਇਸ ਤਰ੍ਹਾਂ ਰੱਖੋ ਦਿਲ ਦੇ ਮਰੀਜ਼ਾਂ ਦਾ ਖਿਆਲ

Ad Position 21
No active advertisement
ਅਜੀਤ ਡੈਸਕ 08-05-2026

ਸੰਤੁਲਿਤ ਭੋਜਨ : ਦਿਲ ਦੇ ਰੋਗੀ ਨੂੰ ਜੰਕ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਖਾਣੇ ਵਿਚ ਹਰੀਆਂ ਪੱਤੇਦਾਰ ਸਬਜ਼ੀਆਂ, ਘੱਟ ਘਿਓ ਤੇਲ ਅਤੇ ਘੱਟ ਮਸਾਲੇ ਵਾਲਾ ਭੋਜਨ ਸ਼ਾਮਿਲ ਕਰਨਾ ਚਾਹੀਦਾ ਹੈ।
ਕਸਰਤ : ਦਿਲ ਦੇ ਰੋਗੀ ਨੂੰ ਡਾਕਟਰ ਵਲੋਂ ਦੱਸੀ ਹੋਈ ਹਲਕੀ ਕਸਰਤ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੀ ਕਸਰਤ ਨਹੀਂ ਕਰਨੀ ਚਾਹੀਦੀ ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿਚ ਸਮੱਸਿਆ ਪੈਦਾ ਹੋਣ ਲੱਗੇ। ਸਵੇਰੇ-ਸਵੇਰੇ ਸੈਰ 'ਤੇ ਜਾਣਾ ਵੀ ਦਿਲ ਦੇ ਰੋਗੀਆਂ ਲਈ ਬਹੁਤ ਲਾਭਕਾਰੀ ਹੁੰਦਾ ਹੈ।
ਅਲਕੋਹਲ ਨੂੰ ਕਹੋ ਨਾਂਹ : ਦਿਲ ਦੇ ਰੋਗੀਆਂ ਨੂੰ ਅਲਕੋਹਲ ਤੇ ਹੋਰ ਨਸ਼ਿਆਂ ਤੋਂ ਇਕਦਮ ਦੂਰ ਰਹਿਣਾ ਚਾਹੀਦਾ ਹੈ। ਕਦੀ ਕਦੀ ਵੀ ਇਸ ਦੀ ਵਰਤੋਂ ਉਨ੍ਹਾਂ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਸਾਬਿਤ ਹੋ ਸਕਦੀ ਹੈ।
ਵਜ਼ਨ ਦਾ ਵੀ ਰੱਖੋ ਖਿਆਲ : ਦਿਲ ਦੇ ਰੋਗੀਆਂ ਲਈ ਵਜ਼ਨ ਦਾ ਵਧਣਾ ਓਨਾ ਹੀ ਜ਼ਿਆਦਾ ਖ਼ਤਰਨਾਕ ਹੈ, ਜਿੰਨਾ ਕਿ ਸਰਕਾਰ ਲਈ ਮਹਿੰਗਾਈ ਦਾ ਵਧਣਾ। ਮਹਿੰਗਾਈ ਦੇ ਵਧਣ ਨਾਲ ਜਿਥੇ ਸਰਕਾਰ ਨੂੰ ਡਰ ਹੁੰਦਾ ਹੈ ਕੁਰਸੀ ਦੇ ਜਾਣ ਦਾ, ਉਥੇ ਦਿਲ ਦੇ ਰੋਗੀ ਲਈ ਵਜ਼ਨ ਦਾ ਵਧਣ ਦਾ ਮਤਲਬ ਹੁੰਦਾ ਹੈ ਦਿਲ ਦੇ ਕਦੀ ਵੀ ਰੁਕ ਜਾਣ ਦਾ। ਇਸ ਲਈ ਦਿਲ ਦੇ ਰੋਗੀ ਨੂੰ ਆਪਣੇ ਦਿਲ ਦਾ ਵਿਸ਼ੇਸ਼ ਖ਼ਿਆਲ ਰੱਖਣਾ ਚਾਹੀਦਾ ਹੈ।
ਸ਼ੂਗਰ ਤੇ ਬਲੱਡ ਪ੍ਰੈੱਸ਼ਰ ਦਾ ਵੀ ਰੱਖੋ ਖਿਆਲ : ਜੇਕਰ ਤੁਸੀਂ ਦਿਲ ਦੇ ਰੋਗੀ ਹੋ ਅਤੇ ਤੁਹਾਨੂੰ ਸ਼ੂਗਰ ਜਾਂ ਬਲੱਡ ਪ੍ਰੈੱਸ਼ਰ ਦੀ ਸ਼ਿਕਾਇਤ ਵੀ ਹੈ ਤਾਂ ਉਸ ਦੀ ਵੀ ਲਗਾਤਾਰ ਜਾਂਚ ਕਰਾਉਂਦੇ ਰਹੋ ਕਿਉਂਕਿ ਇਸ ਦਾ ਵਧਣਾ ਵੀ ਦਿਲ ਦੇ ਰੋਗੀ ਲਈ ਖ਼ਤਰਨਾਕ ਹੁੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪੈਰਾਨਾਈਆ : ਇਕ ਮਾਨਸਿਕ ਰੋਗ ਅਗਲੀ ਖ਼ਬਰ ਜਦੋਂ ਕਰੋ ਤੁਸੀਂ ਪ੍ਰਾਣਾਯਾਮ
Ad Position 24