21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪੈਰਾਨਾਈਆ : ਇਕ ਮਾਨਸਿਕ ਰੋਗ

Ad Position 21
No active advertisement
ਅਜੀਤ ਡੈਸਕ 08-05-2026

ਹੋਰ ਮਾਨਸਿਕ ਰੋਗਾਂ ਦੀ ਤਰ੍ਹਾਂ ਪੈਰਾਨਾਈਆ ਵੀ ਛੇਤੀ ਪਕੜ ਵਿਚ ਨਹੀਂ ਆਉਂਦਾ। ਸ਼ੱਕੀ ਮਿਜਾਜ਼ ਪਤੀ ਜਾਂ ਪਤਨੀ ਕੋਈ ਅਜੂਬਾ ਨਹੀਂ ਸਗੋਂ ਬੇਹੱਦ ਸਾਧਾਰਨ ਜਿਹੀ ਗੱਲ ਹੈ। ਉਨ੍ਹਾਂ ਦੀ ਗੱਲ ਵਿਚ ਦਮ ਹੋਵੇ ਤਾਂ ਉਹ ਸਾਧਾਰਨ ਮੰਨੇ ਜਾਣਗੇ ਪਰ ਐਬਨਾਰਮਲ ਗੱਲ ਉਦੋਂ ਹੁੰਦੀ ਹੈ ਜਦੋਂ ਸ਼ੱਕ ਬੇਬੁਨਿਆਦ ਹੁੰਦਾ ਹੈ। ਇਸ ਤਰ੍ਹਾਂ ਸ਼ੱਕ ਦੇ ਘੇਰੇ ਵਿਚ ਰਹਿਣ ਵਾਲੇ ਲੋਕ 'ਪੈਰਾਨਾਈਡ ਪਰਸਨੈਲਿਟੀ' ਹੋ ਸਕਦੇ ਹਨ।
ਇਹ ਰੋਗ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ। ਇਕ ਕਿਸਮ ਹੈ 'ਪੈਰਾਨਾਈਡ ਪਰਸਨੈਲਿਟੀ ਡਿਸਆਰਡਰ'। ਇਸ ਵਿਚ ਰੋਗੀ ਦਾ ਜਿਵੇਂ ਦਿਮਾਗ਼ ਖ਼ਰਾਬ ਹੋ ਜਾਂਦਾ ਹੈ। ਉਹ ਜੋ ਸੋਚਦਾ ਹੈ, ਉਸ ਨੂੰ ਹੀ ਸੱਚ ਮੰਨਣ ਲਗਦਾ ਹੈ। ਗੱਲ ਦਾ ਕੋਈ ਸਿਰ-ਪੈਰ ਤੱਕ ਨਹੀਂ ਹੁੰਦਾ। ਉਸ ਦੇ ਮਨ ਵਿਚ ਇਕ ਗ਼ਲਤ ਦਿੱਖ ਨੂੰ ਲੈ ਕੇ ਸ਼ੱਕ ਦੇ ਕੀੜੇ ਜਾਗਦੇ ਹਨ। ਇਸ ਤਰ੍ਹਾਂ ਉਹ ਨਾ ਸਿਰਫ਼ ਆਪਣਾ ਸਗੋਂ ਦੂਜਿਆਂ ਦਾ ਵੀ ਜੋ ਉਸ ਨਾਲ ਜੁੜੇ ਹੁੰਦੇ ਹਨ, ਜੀਣਾ ਹਰਾਮ ਕਰ ਦਿੰਦਾ ਹੈ।
ਸੰਸਾਰ ਵਿਚ ਇਸ ਤਰ੍ਹਾਂ ਦਾ ਕੋਈ ਵਿਅਕਤੀ ਨਹੀਂ ਜਿਸ ਨੂੰ ਕਦੀ ਕਿਸੇ 'ਤੇ ਸ਼ੱਕ ਹੋਇਆ ਹੀ ਨਾ ਹੋਵੇ। ਸ਼ੱਕ ਕਰਨਾ ਮਨੁੱਖ ਦੀ ਫਿਤਰਤ ਵਿਚ ਸ਼ਾਮਿਲ ਹੈ। ਸਮਝਦਾਰ ਲੋਕ ਉਸ ਨੂੰ ਝਟਕ ਦਿੰਦੇ ਹਨ। ਵਧੀਆ ਸਮਝ ਉਨ੍ਹਾਂ 'ਤੇ ਭਾਰੂ ਰਹਿੰਦੀ ਹੈ। ਉਹ ਬੇਵਜ੍ਹਾ ਸ਼ੱਕ ਦੀ ਬੁਨਿਆਦ 'ਤੇ ਕਿਸੇ ਨਾਲ ਪੰਗਾ ਨਹੀਂ ਲੈਂਦੇ ਪਰ ਉਹੀ ਆਦਮੀ ਜਦੋਂ ਮਾਨਸਿਕ ਪੈਰਾਨਾਈਮਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਠੀਕ ਸੋਚ ਸਕਣਾ ਉਸ ਦੇ ਵੱਸ ਦੀ ਗੱਲ ਨਹੀਂ ਰਹਿ ਜਾਂਦੀ।
ਮਾਨਸਿਕ ਸਿਹਤ ਦੇ ਨਾਲ ਇਹੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਇਹ ਨਾ ਤਾਂ ਸਰੀਰਕ ਸਿਹਤ ਦੀ ਤਰ੍ਹਾਂ ਛੇਤੀ ਜਾਂਚ 'ਚ ਆਉਂਦੀ ਹੈ, ਨਾ ਇਸ ਨੂੰ ਲੈ ਕੇ ਖੁੱਲ੍ਹੇਆਮ ਗੱਲਬਾਤ ਹੁੰਦੀ ਹੈ। ਇਹ ਅੱਜ ਸ਼ਰਮਿੰਦਗੀ ਵਾਲੀ ਗੱਲ ਸਮਝੀ ਜਾਂਦੀ ਹੈ। 'ਓਏ ਇਸ ਦੀ ਮਾਂ ਤਾਂ ਪਾਗਲ ਹੋ ਗਈ ਹੈ', ਇਹ ਵਾਕਿਆ ਆਪਣੇ ਆਪ 'ਚ ਏਨੇ ਬੇਇੱਜ਼ਤੀ, ਤ੍ਰਾਸਦੀ, ਸ਼ਰਮਿੰਦਗੀ ਵਾਲਾ ਹੁੰਦਾ ਹੈ ਕਿ ਕੋਈ ਵੀ ਮੁੰਡਾ ਆਪਣੀ ਆਪਣੀ ਮਾਂ ਲਈ ਜਾਂ ਮਾਂ ਬੇਟੀ ਲਈ ਦਿਲ 'ਤੇ ਪੱਥਰ ਰੱਖ ਕੇ ਹੀ ਇਹ ਸੁਣ ਸਕਦੀ ਹੈ। ਆਪਣੇ ਕਿਸੇ ਵੀ ਅਜੀਜ਼ ਲਈ ਇਹ ਸੁਣ ਸਕਣਾ ਦੁੱਖ ਦਿੰਦਾ ਹੈ। ਇਹੀ ਕਾਰਨ ਹੈ ਕਿ ਲੋਕ ਇਸ ਨੂੰ ਲੁਕਾਉਂਦੇ ਹਨ, ਨਜ਼ਰਅੰਦਾਜ਼ ਕਰਦੇ ਹਨ ਪਰ ਇਹ ਇਕ ਪਲਾਇਣਵਾਦੀ ਰਵੱਈਆ ਹੈ ਜਿਸ ਨਾਲ ਬਿਮਾਰੀ ਦੇ ਹੋਰ ਵਧਣ ਦਾ ਖ਼ਤਰਾ ਹੋ ਜਾਂਦਾ ਹੈ, ਇਸ ਲਈ ਲੱਛਣ ਪਤਾ ਲਗਦੇ ਹੀ ਛੇਤੀ ਹੀ ਇਲਾਜ ਕਰਾਉਣਾ ਜ਼ਰੂਰੀ ਹੁੰਦਾ ਹੈ।
ਆਖਿਰ ਇਹ ਬਿਮਾਰੀ ਹੁੰਦੀ ਕਿਉਂ ਹੈ। ਇਸ ਦੇ ਕੀਟਾਣੂ ਹਵਾ ਪਾਣੀ ਜ਼ਮੀਨ 'ਤੇ ਨਹੀਂ ਹੁੰਦੇ, ਨਾ ਹੀ ਇਹ ਕੋਈ ਛੂਤ ਦਾ ਰੋਗ ਹੈ। ਹਾਂ, ਇਹ ਗ਼ੈਰ-ਜ਼ਰੂਰੀ ਹੋ ਸਕਦਾ ਹੈ। ਜੈਵਿਕ ਰਸਾਇਣ ਇਸ ਤਰ੍ਹਾਂ ਦੀ ਸ਼ਖ਼ਸੀਅਤ ਲਈ ਇਕ ਕਾਰਨ ਹੋ ਸਕਦਾ ਹੈ ਪਰ ਇਹ ਗੱਲ ਸੌ ਫ਼ੀਸਦੀ ਸਹੀ ਹੈ ਕਿ ਇਸ ਤਰ੍ਹਾਂ ਨਹੀਂ ਕਿਹਾ ਜਾ ਸਕਦਾ। ਸਟੇਟਸ ਵੀ ਕਾਰਨ ਬਣ ਸਕਦਾ ਹੈ ਪਰ ਸਟੇਟਸ ਨਾਲ ਹੋਣ ਵਾਲਾ 'ਡਿਸਆਰਡਰ' ਕੁਝ ਸਮੇਂ ਬਾਅਦ ਠੀਕ ਹੋ ਜਾਂਦਾ ਹੈ।
ਹਰ ਮਾਨਸਿਕ ਬਿਮਾਰੀ ਦੀ ਤਰ੍ਹਾਂ ਪੈਰਾਨਾਈਡ ਪਰਸਨੈਲਿਟੀ ਡਿਸਆਰਡਰ ਵਿਚ ਵੀ ਪਹਿਲ ਅਤੇ ਦੂਜੀ ਸਟੇਜ ਹੁੰਦੀ ਹੈ। ਸ਼ੁਰੂਆਤੀ ਸਟੇਜ ਵਿਚ ਰੋਗੀ ਆਪਣੇ-ਆਪ ਨੂੰ ਇਸ ਦਾ ਸ਼ਿਕਾਰ ਸਮਝ, ਹੰਕਾਰ, ਦਇਆ ਦਾ ਪਾਤਰ ਬਣਨ 'ਤੇ ਆ ਜਾਂਦਾ ਹੈ। ਉਸ ਨੂੰ ਲਗਦਾ ਹੈ ਕਿ ਇਸ ਦੁਨੀਆ ਵਿਚ ਉਹ ਇਕੱਲਾ ਹੈ, ਸਭ ਉਸ ਦੇ ਦੁਸ਼ਮਣ ਹਨ ਜੋ ਉਸ ਵਿਰੁੱਧ ਚਾਲ ਚਲਣ ਲੱਗਦੇ ਹਨ। ਦੂਜੀ ਸਟੇਜ ਵਿਚ ਉਸ ਦਾ ਖ਼ੁਦ ਕਾਫ਼ੀ ਮਹੱਤਵਪੂਰਨ ਬਣ ਜਾਂਦਾ ਹੈ। ਉਹ ਆਪਣੇ-ਆਪ ਨੂੰ ਖ਼ੁਦਾ ਸਮਝਣ ਲਗਦਾ ਹੈ। ਦੋਸ਼ ਲਗਾਉਣ ਵਾਲੀ ਖੇਡ ਉਹ ਬਹੁਤ ਖ਼ੂਬੀ ਨਾਲ ਖੇਡਦਾ ਹੈ।
ਰੋਗੀ ਨੂੰ ਠੀਕ ਕਰਨ ਲਈ ਉਸ ਨੂੰ ਸਾਈਕੋਥਰੈਪਿਸਟ ਦੇ ਕੋਲ ਲੈ ਜਾਣਾ ਚਾਹੀਦਾ ਹੈ। ਰੋਗੀ ਨੂੰ ਵਿਸ਼ਵਾਸ ਵਿਚ ਲੈ ਕੇ ਚੱਲਣਾ ਹੋਵੇਗਾ ਤਾਂ ਹੀ ਉਹ ਇਲਾਜ ਲਈ ਤਿਆਰ ਹੋਵੇਗਾ। ਰੋਗੀ ਨੂੰ ਵਾਧੂ ਪਿਆਰ, ਦੇਖਭਾਲ ਅਤੇ ਸੇਵਾ ਦੀ ਜ਼ਰੂਰਤ ਹੁੰਦੀ ਹੈ। ਇਥੇ ਪਰਿਵਾਰ ਦੀ ਭੂਮਿਕਾ ਅਹਿਮ ਹੁੰਦੀ ਹੈ। ਹੌਸਲਾ ਅਤੇ ਆਪਣੇਪਨ ਨਾਲ ਰੋਗੀ ਨੂੰ ਸਮਝੋ ਅਤੇ ਪੂਰਾ ਸਹਾਰਾ ਦਿਉ।

Ad Position 22
No active advertisement
ਪਿਛਲੀ ਖ਼ਬਰ ਹੋਮਿਓਪੈਥੀ ਇਲਾਜ-ਜ਼ੰਕ ਫੂਡ, ਬਾਜ਼ਾਰੂ ਅਤੇ ਡੱਬਾਬੰਦ ਭੋਜਨ ਦੀ ਵਰਤੋਂ ਨਾਲ ਵਧ ਰਿਹਾ ਹੈ ਕਿਡਨੀ ਰੋਗ ਦਾ ਖ਼ਤਰਾ ਅਗਲੀ ਖ਼ਬਰ ਕੁਝ ਇਸ ਤਰ੍ਹਾਂ ਰੱਖੋ ਦਿਲ ਦੇ ਮਰੀਜ਼ਾਂ ਦਾ ਖਿਆਲ
Ad Position 24