21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਘੱਟ

Ad Position 21
No active advertisement
ਅਜੀਤ ਡੈਸਕ 08-05-2026

ਖੋਜਕਾਰਾਂ ਅਨੁਸਾਰ ਔਰਤਾਂ ਨੂੰ ਛਾਤੀ ਦੇ ਕੈਂਸਰ ਵਿਚ ਖਾਨਦਾਨ ਦੀ ਤਾਂ ਮਹੱਤਵਪੂਰਨ ਭੂਮਿਕਾ ਹੈ ਹੀ ਪਰ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਭੂਮਿਕਾ ਇਸ ਗੱਲ ਦੀ ਹੈ ਕਿ ਔਰਤ ਕਿੰਨੀ ਉਮਰ ਤੱਕ ਬੱਚੇ ਨੂੰ ਦੁੱਧ ਪਿਲਾਉਂਦੀ ਹੈ। ਇਸ ਖੋਜ ਦੇ ਮਾਹਿਰਾਂ ਤੇ ਇਕ ਅਮਰੀਕਨ ਕੈਂਸਰ ਮਾਹਿਰ ਅਨੁਸਾਰ ਅੱਜ ਦੇ ਇਸ ਉਦੋਯਗਿਕ ਯੁੱਗ ਵਿਚ ਪਿਛਲੇ ਕੁਝ ਸਾਲਾਂ ਤੋਂ ਰਹਿਣ-ਸਹਿਣ ਦੇ ਪੱਧਰ ਵਿਚ ਬਹੁਤ ਬਦਲਾਅ ਆਇਆ ਹੈ ਅਤੇ ਇਸ ਦੇ ਪ੍ਰਭਾਵ ਨਾਲ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਇਸ ਖੋਜ ਵਿਚ ਇਹ ਪਾਇਆ ਗਿਆ ਕਿ ਜੇਕਰ ਔਰਤਾਂ ਆਪਣੇ ਬੱਚਿਆਂ ਨੂੰ ਪਹਿਲੇ 6 ਮਹੀਨੇ ਤੱਕ ਦੁੱਧ ਪਿਲਾਉਂਦੀਆਂ ਹਨ ਤਾਂ ਬੱਚੇ ਦੀ ਸਿਹਤ 'ਤੇ ਤਾਂ ਚੰਗਾ ਪ੍ਰਭਾਵ ਪੈਂਦਾ ਹੀ ਹੈ, ਨਾਲ ਹੀ ਔਰਤ ਦੇ ਛਾਤੀ ਦੇ ਕੈਂਸਰ ਦੀ ਸੰਭਾਵਨਾ 5 ਫ਼ੀਸਦੀ ਘੱਟ ਹੁੰਦੀ ਹੈ।

Ad Position 22
No active advertisement
ਪਿਛਲੀ ਖ਼ਬਰ ਘੱਟ ਭਾਰ ਵਾਲੇ ਬੱਚੇ ਹੁੰਦੇ ਹਨ ਘੱਟ ਚੁਸਤ ਅਗਲੀ ਖ਼ਬਰ ਔਰਤਾਂ ਲੈਂਦੀਆਂ ਹਨ ਮਰਦਾਂ ਦੇ ਮੁਕਾਬਲੇ ਗੂੜ੍ਹੀ ਨੀਂਦ
Ad Position 24