07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸਾਵਧਾਨ : ਮਾਸਾਹਾਰੀ ਭੋਜਨ ਤੁਹਾਨੂੰ ਦਿੰਦਾ ਹੈ ਮੋਟਾਪਾ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026

ਹਾਲ ਹੀ ਵਿਚ ਸਵੀਡਨ ਵਿਚ 55,000 ਸਿਹਤਮੰਦ ਦਰਮਿਆਨੀ ਉਮਰ ਦੀਆਂ ਔਰਤਾਂ 'ਤੇ ਹੋਈ ਇਕ ਖੋਜ ਅਨੁਸਾਰ ਜੋ ਔਰਤਾਂ ਮਾਸਾਹਾਰੀ ਭੋਜਨ ਪਦਾਰਥਾਂ ਦੀ ਵਰਤੋਂ ਨਹੀਂ ਕਰਦੀਆਂ ਹਨ ਜਾਂ ਬਹੁਤ ਘੱਟ ਵਰਤੋਂ ਕਰਦੀਆਂ ਹਨ, ਉਨ੍ਹਾਂ ਵਿਚ ਵਜ਼ਨ ਵਧੇਰੇ ਵਧਣ ਦੀ ਸੰਭਾਵਨਾ, ਮਾਸਾਹਾਰੀ ਭੋਜਨ ਪਦਾਰਥਾਂ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਦੇ ਮੁਕਾਬਲੇ ਘੱਟ ਪਾਈ ਗਈ।
ਇਸ ਖੋਜ ਵਿਚ ਇਹ ਵੀ ਪਾਇਆ ਗਿਆ ਕਿ ਜੋ ਔਰਤਾਂ ਡੇਅਰੀ ਵਸਤਾਂ ਦੀ ਵਰਤੋਂ ਕਰ ਰਹੀਆਂ ਸਨ, ਪਰ ਮੀਟ, ਆਂਡੇ, ਮੱਛੀ, ਚਿਕਨ ਆਦਿ ਦੀ ਵਰਤੋਂ ਨਹੀਂ ਕਰ ਰਹੀਆਂ ਸਨ, ਉਨ੍ਹਾਂ ਦਾ ਬੀ.ਐਮ.ਆਈ. (ਬਾਡੀ ਮਾਸ ਇੰਡੈਕਸ) ਘੱਟ ਪਾਇਆ ਗਿਆ। ਮਾਹਿਰਾਂ ਅਨੁਸਾਰ ਜਿਨ੍ਹਾਂ ਲੋਕਾਂ ਵਿਚ ਮੋਟਾਪਾ ਜਾਂ ਵਜ਼ਨ ਵਧਣਾ ਘੱਟ ਦੇਖਿਆ ਜਾਂਦਾ ਹੈ, ਉਹ ਸ਼ਾਕਾਹਾਰੀ ਭੋਜਨ ਦੀ ਵਰਤੋਂ ਕਰਦੇ ਹਨ।
ਇਸ ਤੋਂ ਪਹਿਲਾਂ ਵੀ ਕਈ ਖੋਜਾਂ ਨੇ ਇਸ 'ਤੇ ਰੌਸ਼ਨੀ ਪਾਈ ਹੈ ਕਿ ਸ਼ਾਕਾਹਾਰੀ ਭੋਜਨ ਸਿਹਤ ਨੂੰ ਬਹੁਤ ਸਾਰੇ ਲਾਭ ਦਿੰਦਾ ਹੈ ਜਿਵੇਂ ਬਲੱਡ ਪ੍ਰੈਸ਼ਰ ਸਾਧਾਰਨ ਰਹਿਣਾ, ਖੂਨ ਵਿਚ ਕੋਲੈਸਟ੍ਰੋਲ ਦਾ ਸਾਧਾਰਨ ਪੱਧਰ, ਦਿਲ ਰੋਗ ਘੱਟ ਹੋਣ ਦੀ ਸੰਭਾਵਨਾ ਅਤੇ ਸ਼ੂਗਰ ਤੋਂ ਅਤੇ ਕੈਂਸਰ ਤੋਂ ਸੁਰੱਖਿਆ। ਮਾਸਾਹਾਰੀ ਭੋਜਨ ਪਦਾਰਥ ਦੀ ਵਰਤੋਂ ਕਰਨ ਵਾਲੇ ਵਿਅਕਤੀ ਕੈਲੋਰੀ ਦੀ ਜ਼ਿਆਦਾ ਮਾਤਰਾ ਗ੍ਰਹਿਣ ਕਰਦੇ ਹਨ, ਪ੍ਰੋਟੀਨ ਦੀ ਜ਼ਿਆਦਾ ਮਾਤਰਾ, ਸੰਤ੍ਰਪਿਤ ਚਰਬੀ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਹ ਸ਼ਾਕਾਹਾਰੀ ਭੋਜਨ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੇ ਮੁਕਾਬਲੇ ਕਾਰਬੋਹਾਈਡ੍ਰੇਟ ਦੀ ਘੱਟ ਮਾਤਰਾ ਦੀ ਵਰਤੋਂ ਕਰਦੇ ਹਨ।
ਮਾਹਿਰਾਂ ਤੇ ਪੋਸ਼ਣ ਮਾਹਿਰਾਂ ਅਨੁਸਾਰ ਸਭ ਸ਼ਾਕਾਹਾਰੀ ਭੋਜਨ ਪਦਾਰਥ ਵੀ ਸਿਹਤਮੰਦ ਨਹੀਂ ਹੁੰਦੇ ਹਨ ਜਿਵੇਂ ਫ੍ਰੈਂਚ-ਫ੍ਰਾਈਜ਼, ਕੈਂਡੀ, ਸਾਫਟ ਡ੍ਰਿੰਕਸ ਨੂੰ ਮੰਨਿਆ ਤਾਂ ਸ਼ਾਕਾਹਾਰੀ ਜਾਂਦਾ ਹੈ, ਪਰ ਇਹ ਸੰਤ੍ਰਿਪਤ ਚਰਬੀ, ਸ਼ੂਗਰ ਤੇ ਕੈਲੋਰੀ ਦੇ ਸਰੋਤ ਹੁੰਦੇ ਹਨ ਤੇ ਇਨ੍ਹਾਂ ਵਿਚ ਕਈ ਜ਼ਰੂਰੀ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ। ਇਸ ਲਈ ਸ਼ਾਕਾਹਾਰੀਆਂ ਨੂੰ ਵੀ ਅਨਾਜ, ਫਲਾਂ ਤੇ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਰੇਸ਼ੇਦਾਰ ਭੋਜਨ ਪਦਾਰਥਾਂ ਜਿਵੇਂ ਬੀਨਸ, ਬ੍ਰੋਕਲੀ, ਰਸਭਰੀ, ਹਰੀਆਂ ਸਬਜ਼ੀਆਂ, ਸਾਬਤ ਅਨਾਜ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।

Ad Position 22
No active advertisement
ਪਿਛਲੀ ਖ਼ਬਰ ਵਿਟਾਮਿਨ-ਸੀ ਬਹੁਤ ਜ਼ਰੂਰੀ ਹੈ ਸਿਹਤ ਲਈ ਅਗਲੀ ਖ਼ਬਰ ਵਾਰ-ਵਾਰ ਖਾਓ ਪਰ ਥੋੜ੍ਹਾ-ਥੋੜ੍ਹਾ
Ad Position 24