04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਰੋਗਮੁਕਤ ਹੋਣ ਲਈ 'ਰੋਗ-ਪ੍ਰਤੀਕਾਰਕ ਸ਼ਕਤੀ' ਪਛਾਣੋ

ਰੋਗਮੁਕਤ ਹੋਣ ਲਈ 'ਰੋਗ-ਪ੍ਰਤੀਕਾਰਕ ਸ਼ਕਤੀ' ਪਛਾਣੋ

Ad Position 21
repet_subhas-goyals [Copy P29]
ਅਜੀਤ ਡੈਸਕ 04-09-2026

 

ਕੁਦਰਤ ਸਾਨੂੰ ਸਿਹਤਮੰਦ ਰੱਖਣ ਲਈ ਛੋਟੇ-ਮੋਟੇ ਇਲਾਜ ਖ਼ੁਦ ਹੀ ਕਰ ਦਿੰਦੀ ਹੈ | ਇਹ ਤਾਂ ਮਨੁੱਖ ਹੈ ਜੋ ਗ਼ੈਰ-ਜ਼ਰੂਰੀ ਉਨ੍ਹਾਂ ਉਪਾਵਾਂ ਨੂੰ  ਫੇਲ੍ਹ ਕਰਕੇ ਆਪਣੇ ਲਈ ਗੰਭੀਰ ਰੋਗ ਮੁੱਲ ਲੈ ਲੈਂਦਾ ਹੈ, ਜਿਵੇਂ ਖੰਘ ਹੋਈ ਨਹੀਂ ਕਿ ਅਸੀਂ ਤੇਜ਼ ਦਵਾਈਆਂ ਲੈ ਬੈਠਦੇ ਹਾਂ | ਬੁਖਾਰ ਹੋਇਆ ਨਹੀਂ ਕਿ ਅਸੀਂ ਡਾਕਟਰ ਦੇ ਦਰਵਾਜ਼ੇ 'ਤੇ ਜਾ ਖੜ੍ਹੇ ਹੁੰਦੇ ਹਾਂ | ਉਹ ਵੀ ਪੈਸਾ ਬਣਾਉਣ ਦੇ ਲਾਲਚ ਵਿਚ ਦਵਾਈ ਦੇਵੇਗਾ ਪਰ ਅਸਲ ਸਥਿਤੀ ਲੁਕੋ ਲਵੇਗਾ |
ਮਨੁੱਖ ਆਪਣੇ ਜਨਮ ਦੇ ਨਾਲ ਹੀ ਕੁਦਰਤੀ ਰੋਗ-ਪ੍ਰਤੀਰੋਧੀ ਸ਼ਕਤੀ ਲੈ ਕੇ ਆਉਂਦਾ ਹੈ | ਅਸੀਂ ਇਸ ਸ਼ਕਤੀ ਨੂੰ  ਸੰਭਾਲਣਾ ਤੇ ਵਧਾਉਣਾ ਹੁੰਦਾ ਹੈ | ਉਦੋਂ ਅਸੀਂ ਪੂਰੀ ਉਮਰ ਸਿਹਤਮੰਦ ਰਹਿ ਸਕਦੇ ਹਾਂ | ਸਾਨੂੰ ਇਸ ਸ਼ਕਤੀ ਨੂੰ  ਤੇਜ਼ ਦਵਾਈਆਂ ਜ਼ਰੀਏ ਬਰਬਾਦ ਨਹੀਂ ਕਰਨਾ ਚਾਹੀਦਾ | ਰੋਗ-ਪ੍ਰਤੀਰੋਧੀ ਸ਼ਕਤੀ ਵਿਚ ਵਾਧਾ ਕਰਨ ਵਾਲੇ ਉਪਾਅ ਕਰਕੇ ਹੀ ਅਸੀਂ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹਾਂ | ਰੋਗ ਨਿਵਾਰਨ ਕਰਨਾ ਸੌਖਾ ਨਹੀਂ | ਅੰਗਰੇਜ਼ੀ ਦਵਾਈਆਂ ਤਾਂ ਇਸ ਤਰ੍ਹਾਂ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਹਨ | ਰੋਗਾਂ ਨੂੰ  ਮਿਟਾਉਣ ਦਾ ਕੰਮ ਤਾਂ ਅਸੀਂ ਸਿਰਫ਼ ਕੁਦਰਤੀ ਉਪਾਵਾਂ ਨਾਲ ਹੀ ਕਰ ਸਕਦੇ ਹਾਂ |
ਨਵਾਂ ਡਾਕਟਰ ਆਪਣੇ ਵਲੋਂ ਪੜ੍ਹੀਆਂ ਅਤੇ ਸਿੱਖੀਆਂ ਗਈਆਂ ਦਵਾਈਆਂ ਨਾਲ ਇਲਾਜ ਸ਼ੁਰੂ ਕਰ ਦਿੰਦਾ ਹੈ | ਉਹ ਰੋਗੀ ਨੂੰ  ਛੇਤੀ ਤੋਂ ਛੇਤੀ ਠੀਕ ਕਰਨ ਲਈ ਤੇਜ਼ ਤੋਂ ਤੇਜ਼ ਦਵਾਈਆਂ ਦੇਣ ਵਿਚ ਵੀ ਪਿੱਛੇ ਨਹੀਂ ਰਹਿੰਦਾ | ਉਸ ਨੇ ਤਾਂ ਬਾਜ਼ਾਰ ਵਿਚ ਚੰਗਾ ਕਾਮਯਾਬ ਡਾਕਟਰ ਸਾਬਿਤ ਹੋਣਾ ਹੁੰਦਾ ਹੈ | ਲੋਕ ਵੀ ਉਸ ਦੇ ਪਿੱਛੇ ਲੱਗ ਜਾਂਦੇ ਹਨ ਅਤੇ ਬਹੁਤ ਨੁਕਸਾਨ ਉਠਾਉਂਦੇ ਹਨ |
ਇਕ ਤਜਰਬੇਕਾਰ, ਪੁਰਾਣਾ, ਸਾਧਿਆ ਡਾਕਟਰ ਇਨ੍ਹਾਂ ਅੰਗਰੇਜ਼ੀ ਦਵਾਈਆਂ ਦੇ ਬੁਰੇ ਪ੍ਰਭਾਵਾਂ ਤੋਂ ਏਨਾ ਪ੍ਰੇਸ਼ਾਨ ਹੋ ਚੁੱਕਾ ਹੁੰਦਾ ਹੈ ਕਿ ਉਸ ਨੂੰ  ਪੈਸੇ ਦੀ ਲਾਲਚ ਅਤੇ ਸ਼ੋਹਰਤ ਤੋਂ ਜ਼ਿਆਦਾ ਲੋਕਾਂ ਦੀ ਸਿਹਤ ਦੀ ਚਿੰਤਾ ਹੋਣ ਲਗਦੀ ਹੈ | ਉਹ ਆਪਣੇ ਨਿਰਦੇਸ਼ਾਂ ਵਿਚ ਕੁਦਰਤ ਨੂੰ  ਅਪਣਾਉਣ ਦੀ ਗੱਲ ਕਹਿੰਦਾ ਹੈ | ਇਸ ਤਰ੍ਹਾਂ ਕਰਨ ਨਾਲ ਹੀ ਉਹ ਸਾਡੀ ਰੱਖਿਆ ਕਰ ਪਾਉਂਦਾ ਹੈ |
ਡਾਕਟਰ, ਇਲਾਜ ਕਰਨ ਵਾਲੇ ਨੂੰ  ਹੀ 'ਫਿਜ਼ੀਸ਼ੀਅਨ' ਕਹਿੰਦੇ ਹਨ | ਇਹ ਗ੍ਰੀਕ ਸ਼ਬਦ 'ਫਿਜ਼ਿਸ਼' ਤੋਂ ਬਣਿਆ ਹੈ | 'ਫਿਜ਼ਿਸ਼' ਦਾ ਮਤਲਬ ਕੁਦਰਤ ਭਾਵ ਫਿਜ਼ੀਸ਼ੀਅਨ ਨੂੰ  ਰੋਗੀ ਦਾ ਇਲਾਜ ਕਰਦੇ ਸਮੇਂ ਕੁਦਰਤ ਜਾਂ ਕੁਦਰਤੀ ਰੋਗ-ਪ੍ਰਤੀਕਾਰਕ ਸ਼ਕਤੀ ਨੂੰ  ਜਗਾਉਣਾ ਚਾਹੀਦਾ ਨਾ ਕਿ ਤੇਜ਼ ਦਵਾਈਆਂ ਨਾਲ ਉਸ ਸ਼ਕਤੀ ਦਾ ਨੁਕਸਾਨ ਹੀ ਕਰਨਾ ਚਾਹੀਦਾ ਹੈ | ਪੈਸਾ ਕਮਾਉਣ ਵਾਲਾ ਡਾਕਟਰ ਜਾਣ ਬੁੱਝ ਕੇ ਅੱਖਾਂ 'ਤੇ ਭਾਵੇਂ ਪੱਟੀ ਬੰਨ੍ਹ ਲਵੇ, ਪਰ ਸਾਨੂੰ ਤਾਂ ਆਪਣੀ ਸਿਹਤ ਠੀਕ ਰੱਖਣ ਲਈ ਕੁਦਰਤ ਵੱਲ ਝੁਕਣਾ ਚਾਹੀਦਾ ਹੈ |
ਜੇਕਰ ਅਸੀਂ ਸਵੇਰੇ ਤੜਕੇ ਉੱਠਣ ਤੋਂ ਲੈ ਕੇ ਰਾਤ ਛੇਤੀ ਸੌਣ ਤੱਕ ਆਪਣੇ ਹਰ ਕੰਮ ਤੇ ਭੋਜਨ ਨੂੰ  ਕੁਦਰਤੀ ਸਾਧਨਾਂ ਨਾਲ ਚੁਣੀਏ ਤਾਂ ਅਸੀਂ ਯਕੀਨੀ ਤੌਰ 'ਤੇ ਸਿਹਤਮੰਦ ਰਹਿ ਸਕਦੇ ਹਾਂ | ਫਿਰ ਰੋਗ ਸਾਨੂੰ ਪ੍ਰੇਸ਼ਾਨ ਨਹੀਂ ਕਰ ਸਕਦੇ |
ਜਦੋਂ ਅਸੀਂ ਬਨਾਉਟੀ ਖਾਣ-ਪੀਣ ਤੇ ਵਾਤਾਵਰਨ ਨੂੰ  ਤਿਲਾਂਜਲੀ ਦੇ ਦੇਵਾਂਗੇ ਅਤੇ ਸਿਹਤਮੰਦ ਰਹਿਣ ਲਈ ਖੁੱਲ੍ਹੀ ਹਵਾ, ਸਾਦਾ ਪੌਸ਼ਟਿਕ ਭੋਜਨ, ਸ਼ੁੱਧ ਪਾਣੀ ਤੇ ਟੈਂਸ਼ਨ-ਫ੍ਰੀ ਜੀਵਨ ਜਿਊਣਾ ਸ਼ੁਰੂ ਕਰ ਦੇਵਾਂਗੇ ਤਾਂ ਯਕੀਨਨ ਹੀ ਨਿਰੋਗਤਾ ਵਾਲਾ ਜੀਵਨ ਜੀਅ ਸਕਾਂਗੇ | ਸਾਨੂੰ ਤਾਂ ਆਪਣੀ ਕੁਦਰਤੀ ਰੋਗ-ਪ੍ਰਤੀਰੋਧੀ ਸ਼ਕਤੀ ਵਿਚ ਵਾਧਾ ਕਰਨਾ ਚਾਹੀਦਾ ਹੈ | ਇਸ ਨੂੰ  ਤੇਜ਼ ਦਵਾਈਆਂ ਨਾਲ ਖ਼ਤਮ ਨਹੀਂ ਕਰਨਾ ਚਾਹੀਦਾ |

Ad Position 22
No active advertisement
ਪਿਛਲੀ ਖ਼ਬਰ ਸਾਂਭ ਲਓ ਜਵਾਨੀ ਨੂੰ ਅਗਲੀ ਖ਼ਬਰ ਅਨੇਕਾਂ ਸਰੀਰਕ ਤਕਲੀਫ਼ਾਂ ਦੂਰ ਕਰਨ 'ਚ ਮਦਦਗਾਰ 'ਹਾਸਾ'
Ad Position 24