ਮੁਕਾਬਲੇਬਾਜ਼ੀ, ਚੁਣੌਤੀ, ਅਸਫ਼ਲਤਾ ਕਦਮ-ਦਰ-ਕਦਮ ਹਰ ਵਿਅਕਤੀ ਸਾਹਮਣੇ ਆਉਂਦੇ ਹਨ। ਕੋਈ ਇਨ੍ਹਾਂ ਮੁਸ਼ਕਿਲ ਘੜੀਆਂ ਨੂੰ ਸਹਿਜ ਤੇ ਸੌਖੇ ਰੂਪ ਨਾਲ ਲੈਂਦਾ ਹੈ ਤੇ ਕੋਈ ਇਕ ਤੋਂ ਬਾਅਦ ਇਕ ਆ ਰਹੀਆਂ ਇਨ੍ਹਾਂ ਸਥਿਤੀਆਂ ਵਿਚ ਖ਼ੁਦ ਨੂੰ ਸਾਧਾਰਨ ਨਹੀਂ ਰਖ ਪਾਉਂਦਾ ਅਤੇ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਤਣਾਅ ਅਨੇਕ ਕਾਰਨਾਂ ਕਰਕੇ ਹੁੰਦਾ ਹੈ।
ਜਿਨ੍ਹਾਂ ਦੇ ਜੀਵਨ ਵਿਚ ਸ਼ਾਂਤੀ ਨਹੀਂ ਹੁੰਦੀ
* ਜਿਨ੍ਹਾਂ ਦੀਆਂ ਜ਼ਰੂਰਤਾਂ ਤੇ ਉਮੀਦਾਂ ਜ਼ਿਆਦਾ ਹੋਣ ਪਰ ਉਨ੍ਹਾਂ ਨੂੰ ਪੂਰਾ ਕਰਨ ਦੇ ਸਾਧਨ ਸੀਮਤ ਹੋਣ।
* ਚੰਗੀ ਨੌਕਰੀ ਹਾਸਿਲ ਕਰਨ ਦੀ ਯੋਗਤਾ ਸੂਚੀ ਵਿਚ ਤੁਸੀਂ ਫਿਟ ਨਹੀਂ ਬੈਠਦੇ ਹੋ।
* ਬੌਸ ਤੁਹਾਡੇ ਤੋਂ ਸੰਤੁਸ਼ਟ ਨਹੀਂ, ਤੁਹਾਡੇ ਤੋਂ ਜੂਨੀਅਰ ਤਰੱਕੀ ਲੈ ਕੇ ਅੱਗੇ ਵਧ ਜਾਂਦੇ ਹਨ।
* ਕਲਪਨਾ ਜਾਂ ਆਸ ਤੋਂ ਘੱਟ ਸੁੰਦਰ ਜੀਵਨ ਸਾਥੀ ਮਿਲਿਆ।
* ਪਤਨੀ ਅਚਾਨਕ ਆ ਗਈ ਜਾਂ ਫਿਰ ਪਤਨੀ ਨੂੰ ਸ਼ਰਾਬੀ, ਮਾਸਾਹਾਰੀ, ਜੁਆਰੀ ਜਾਂ ਗ਼ਲਤ ਸੁਸਾਇਟੀ ਵਿਚ ਰਹਿਣ ਵਾਲਾ ਪਤੀ ਮਿਲਿਆ।
* ਪਤੀ ਰਾਤ ਨੂੰ ਜ਼ਿਆਦਾ ਦੇਰ ਤੱਕ ਘਰ ਤੋਂ ਬਾਹਰ ਰਹੇ।
* ਪਤੀ ਜ਼ਿਆਦਾ ਸੁੰਦਰ, ਯੋਗ, ਸ਼ਾਲੀਨ ਹੋਵੇ ਅਤੇ ਪਤਨੀ ਤੇਜ਼-ਤਰਾਰ, ਅਸਹਿਜ ਅਤੇ ਸਾਂਵਲੀ ਹੋਵੇ।
* ਪਤੀ ਕਮਾਊ ਹੋਵੇ ਅਤੇ ਪਤਨੀ ਰਸੋਈ ਤੇ ਘਰ ਦੇ ਕੰਮਾਂ ਵਿਚ ਅਯੋਗ ਹੋਵੇ।
* ਪਤਨੀ ਪਤੀ ਤੋਂ ਜ਼ਿਆਦਾ ਸਿੱਖਿਅਤ, ਸੁੰਦਰ, ਯੋਗ, ਸ਼ਾਲੀਨ ਹੋਵੇ ਪਰ ਪਿਤਾ ਦੇ ਕੋਲ ਧਨ ਦੀ ਕਮੀ ਕਾਰਨ ਉਸ ਤਰ੍ਹਾਂ ਦਾ ਪਤੀ ਨਾ ਪਾ ਸਕੀ ਹੋਵੇ।
* ਦੁਰਾਚਾਰੀ ਪਤੀ ਮਿਲਿਆ। ਧਨ ਦੀ ਕਮੀ ਤਾਂ ਨਾ ਹੋਵੇ, ਪਰ ਸਾਰੇ ਐਬ ਹੋਣ।
* ਪਤੀ ਜਾਂ ਪਤਨੀ ਕਿਸੇ ਇਕ ਦੀ ਕਮੀ ਕਾਰਨ ਸੰਤਾਨ ਨਾ ਹੋਵੇ। ਇਕ ਦੂਜੇ 'ਤੇ ਦੋਸ਼ ਲਗਾਉਂਦੇ ਰਹਿਣ।
* ਪਤੀ-ਪਤਨੀ ਇਕ-ਦੂਜੇ ਦੀ ਭਾਵਨਾ ਪ੍ਰਤੀ ਸਹਿਮਤ ਨਾ ਹੋਣ।
* ਪਤੀ-ਪਤਨੀ ਇਕ ਦੂਜੇ ਨਾਲ ਕੌੜਾ ਬੋਲਣ, ਮਾਣ-ਸਨਮਾਨ ਨਾ ਕਰਨ, ਗੁੱਸਾ ਕਰਨ।
j ਜਦੋਂ ਬੱਚੇ ਮਾਤਾ ਪਿਤਾ ਨੂੰ ਸਨਮਾਨ ਨਾ ਦੇਣ।
* ਜਦੋਂ ਬੱਚੇ ਮਾਣ-ਮਰਿਆਦਾ ਦਾ ਧਿਆਨ ਨਾ ਰੱਖ ਕੇ ਤਣਾਅਪੂਰਨ ਸ਼ਬਦਾਂ ਦੀ ਵਰਤੋਂ ਕਰਨ।
* ਮਾਤਾ-ਪਿਤਾ ਦੇ ਜੀਵਨ ਵਿਚ ਹੀ ਬੱਚੇ ਉਨ੍ਹਾਂ ਦੀ ਜਾਇਦਾਦ ਹੜਪਣ ਜਾਂ ਵੰਡਣ ਦੀ ਚਾਲ ਚੱਲਣ।
* ਕੋਈ ਭਿਆਨਕ ਬਿਮਾਰੀ ਜਿਵੇਂ ਕੈਂਸਰ, ਏਡਜ਼ ਜਾਂ ਦਿਲ ਦਾ ਦੌਰਾ ਪੈ ਚੁੱਕਿਆ ਹੋਵੇ।
ਉਪਰੋਕਤ ਪਹਿਲੂਆਂ ਵਿਚੋਂ ਕਿਸੇ ਵੀ ਇਕ ਪਹਿਲੂ ਨਾਲ ਵੀ ਰੂ-ਬਰੂ ਹੋਣ ਨਾਲ ਤਣਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਮਨ ਬੇਚੈਨ, ਦੁਖੀ, ਨਿਰਾਸ਼ ਚਿੜਚਿੜਾ ਹੋ ਜਾਂਦਾ ਹੈ। ਮਨ ਉੱਖੜਿਆ ਜਿਹਾ ਰਹਿੰਦਾ ਹੈ। ਕਿਸੇ ਕੰਮ ਵਿਚ ਮਨ ਨਹੀਂ ਲਗਦਾ। ਜੀਵਨ ਬੋਝ ਬਣ ਜਾਂਦਾ ਹੈ। ਕਦੀ-ਕਦੀ ਤਣਾਅ ਦੇ ਸ਼ਿਕਾਰ ਖੁਦਕੁਸ਼ੀ ਵੀ ਕਰ ਲੈਂਦੇ ਹਨ, ਇਸ ਤੋਂ ਬਚਣ ਦੀ ਜਿਥੋਂ ਤੱਕ ਹੋ ਸਕੇ ਕੋਸ਼ਿਸ਼ ਕਰਨੀ ਚਾਹੀਦੀ ਹੈ।
ਤਣਾਅ : ਕਦੋਂ, ਕਿਉਂ, ਕਿਵੇਂ?
ਅਜੀਤ ਡੈਸਕ
29-05-2026