09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਦਿਲ ਅਤੇ ਹੋਮਿਓਪੈਥੀ

Ad Position 21
No active advertisement
ਅਜੀਤ ਡੈਸਕ 17-07-2026

ਜੇਕਰ ਤੁਹਾਡੀ ਛਾਤੀ ਵਿਚ ਘੁਟਣ, ਦਿਲ ਦੀ ਧੜਕਣ ਘੱਟਦੀ ਜਾਂ ਵਧਦੀ ਹੈ, ਖੰਘ ਜਾਂ ਹੁੱਥੂ ਛਿੜਦਾ ਹੈ, ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ, ਦਿਲ ਵਿਚ ਸੂਈ ਚੁੱਬਣ ਵਰਗਾ ਦਰਦ ਹੁੰਦਾ ਹੈ, ਪੌੜੀ ਚੜ੍ਹਦਿਆਂ ਹੀ ਸਾਹ ਚੜ੍ਹਦਾ ਹੈ, ਪੇਟ ਵੱਧ ਜਾਂਦਾ ਹੈ ਅਤੇ ਸਖ਼ਤ ਹੋ ਜਾਂਦਾ ਹੈ। ਖੱਬੇ ਪਾਸੇ ਬਾਂਹ ਵਿਚ ਜਾਂ ਛਾਤੀ ਵਿਚ ਦਰਦ ਹੁੰਦਾ ਹੈ। ਦਿਲ ਵਿਚ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ, ਜਿਸ ਤਰ੍ਹਾਂ ਕਿਸੇ 'ਤੇ ਹੱਥ 'ਚ ਘੁੱਟਿਆ ਹੋਵੇ ਜਾਂ ਭਾਰਾਪਨ। ਬਲੱਡ ਪ੍ਰੈੱਸ਼ਰ ਉਮਰ ਦੇ ਨਾਲ ਮੇਲ ਨਹੀਂ ਖਾਂਦਾ, ਵਧਦਾ ਜਾਂ ਘੱਟਦਾ ਹੈ। ਇਹ ਸਭ ਅਲਾਮਤਾਂ ਅਗਰ ਨਜ਼ਰ ਆਉਣ ਤਾਂ ਇਨ੍ਹਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਹਾਰਟ ਅਟੈਕ ਤਾਂ ਨਹੀਂ ਪਰ ਉਸ ਦੀ ਅਗਾਊਂ ਚਿਤਾਵਨੀ ਭਾਵ ਪ੍ਰੀ-ਇਨਫੋਰਮੇਸ਼ਨ ਵੀ ਹੋ ਸਕਦੀ ਹੈ।
ਬਲੱਡ ਬਾਇਓ ਕੈਮਿਸਟਰੀ ਅਤੇ ਟੈਸਟਾਂ ਦੇ ਆਧਾਰ 'ਤੇ ਦਿਲ ਦੀਆਂ ਬਿਮਾਰੀਆਂ ਦਾ ਨਿਰੀਖਣ ਕਰਨਾ ਚਾਹੀਦਾ ਹੈ। ਇਨ੍ਹਾਂ ਟੈਸਟਾਂ ਵਿਚ ਮੋਟੇ ਤੌਰ 'ਤੇ ਬਲੱਡ ਕੋਲੈਸਟ੍ਰੋਲ, ਲਿਪਿਡ ਪ੍ਰੋਫਾਈਲ, ਯੂਰਿਕ ਐਸਿਡ, ਬਲੱਡ ਸ਼ੂਗਰ ਆਦਿ ਦਾ ਨਿਰੀਖਣ ਕਰਕੇ ਹਾਰਟ ਅਟੈਕ ਦੀ ਸੰਭਾਵਨਾ ਦੀ ਅਗਾਊਂ ਪੜਤਾਲ ਕੀਤੀ ਜਾ ਸਕਦੀ ਹੈ। ਜੇਕਰ ਖੂਨ 'ਚ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਵੇ, ਤਾਂ ਆਰਟਰੀਜ਼ ਵਿਚ ਬਲੋਕੇਜ ਦਾ ਖ਼ਤਰਾ ਵਧ ਜਾਂਦਾ ਹੈ ਅਤੇ ਹਾਰਟ ਅਟੈਕ ਦੇ ਚਾਂਸ ਵਧ ਜਾਂਦੇ ਹਨ। ਹੋਮਿਓਪੈਥੀ ਵਿਚ ਕੋਲੈਸਟ੍ਰੋਲ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਆਦਿ ਦੀਆਂ ਬਿਮਾਰੀਆਂ ਦੇ ਕਾਰਨ ਜੜ੍ਹੋਂ ਲੱਭ ਕੇ ਇਨ੍ਹਾਂ ਨੂੰ ਪੱਕੇ ਤੌਰ 'ਤੇ ਠੀਕ ਕੀਤਾ ਜਾ ਸਕਦਾ ਹੈ।
ਹੋਮਿਓਪੈਥਿਕ ਦਵਾਈਆਂ ਦੀ ਵਰਤੋਂ ਨਾਲ ਸ਼ਿਰਾਵਾਂ ਵਿਚ ਆਈ ਬਲੋਕੇਜ ਨੂੰ ਪੱਕੇ ਤੌਰ 'ਤੇ ਸਾਫ਼ ਕੀਤਾ ਜਾਂਦਾ ਹੈ ਅਤੇ ਮਰੀਜ਼ ਨੂੰ ਸਟੰਟ ਜਾਂ ਬਾਈਪਾਸ ਸਰਜਰੀ ਤੋਂ ਬਚਾਇਆ ਜਾ ਸਕਦਾ ਹੈ। ਬਸ਼ਰਤੇ ਉਸ ਦਾ ਰਹਿਣ-ਸਹਿਣ ਅਤੇ ਖਾਣ-ਪੀਣ ਵੀ ਕੰਟਰੋਲ ਵਿਚ ਹੋਵੇ, ਫਿਰ ਵੀ ਜੇਕਰ ਦਿਲ ਕਮਜ਼ੋਰ ਹੋਵੇ ਜਾਂ * V 5 6 ਘੱਟ ਜਾਂ ਹਾਰਟ ਵਾਲ ਦਾ ਨੁਕਸ ਹੋਵੇ ਜਾਂ ਰੀਮੈਟਿਕ ਹਾਰਟ ਡਜ਼ੀਜ਼ ਹੋਵੇ ਜਾਂ ਐਨਜਾਈਨਾ ਹੋਵੇ ਤਾਂ ਇਸ ਦਾ ਹੋਮਿਓਪੈਥੀ ਵਿਚ ਪੂਰਾ-ਪੂਰਾ ਅਤੇ ਮੁਕੰਮਲ ਇਲਾਜ ਹੈ। ਬਸ਼ਰਤੇ ਕਿ ਡਾਕਟਰ ਦਾ ਗਿਆਨ ਅਧੂਰਾ ਅਤੇ ਨਾ ਤਜਰਬੇਕਾਰੀ ਨਾ ਹੋਵੇ। ਹੋਮਿਓਪੈਥਿਕ ਹਾਰਟ ਟੋਨਿਕ ਦਿਲ ਦੀ ਕੰਮ ਕਰਨ ਦੀ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਇਹ ਸਿੱਧ ਹੋ ਚੁੱਕਾ ਹੈ ਕਿ ਜਿਨ੍ਹਾਂ ਦੇ ਦਿਲ 20 ਤੋਂ 25 ਫ਼ੀਸਦੀ ਤੱਕ ਕੰਮ ਕਰਦੇ ਸਨ, ਉਨ੍ਹਾਂ ਦੀ *V56 ੫੦% ਪਹੁੰਚ ਜਾਂਦੀ ਹੈ।
ਬਲੱਡ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਫੈਟੀ ਚੀਜ਼ਾਂ ਘਿਓ, ਮੱਖਣ, ਪਨੀਰ ਆਦਿ ਬਿਲਕੁਲ ਬੰਦ ਕਰ ਦੇਣੇ ਚਾਹੀਦੇ ਹਨ। ਜਿਵੇਂ ਕਿ ਕੇਕ, ਪੇਸਟਰੀ, ਫਾਸਟ-ਫੂਡ, ਤਲੀਆਂ ਚੀਜ਼ਾਂ ਦਾ ਇਸਤੇਮਾਲ ਬੰਦ ਕਰ ਦੇਣਾ ਚਾਹੀਦਾ ਹੈ। ਜੇਕਰ ਟਰਾਈਗਲਿਸਟਰ ਦੀ ਮਾਤਰਾ ਵੱਧ ਜਾਵੇ ਤਾਂ ਕੇਲਾ, ਪਪੀਤਾ, ਨਾਰੀਅਲ ਪਾਣੀ ਅਤੇ ਪਾਈਨਐਪਲ ਦੀ ਵਧੇਰੇ ਵਰਤੋਂ ਕਰਕੇ ਇਸ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਬਦਾਮ ਅਤੇ ਅਖਰੋਟ ਵੀ ਅਤੇ ਸੌਗੀ ਵੀ ਭਿਉਂ ਕੇ ਖਾਣ ਨਾਲ ਦਿਲ ਲਈ ਅਤੇ ਦਿਮਾਗ਼ ਲਈ ਲਾਹੇਵੰਦ ਮੰਨੇ ਗਏ ਹਨ। ਬਦਾਮ ਅਤੇ ਸੌਗੀ ਖੂਨ ਵਿਚ ਐਚ.ਡੀ.ਐਲ. (8}{h 4ens}t਼ &}p}ds) ਨੂੰ ਵਧਾਉਂਦੇ ਹਨ ਅਤੇ ਅਖਰੋਟ ਨਾੜੀ ਸਿਸਟਮ ਜਾਂ ਦਿਮਾਗ਼ ਲਈ ਚੰਗੇ ਮੰਨੇ ਗਏ ਹਨ।
ਇਸ ਤੋਂ ਇਲਾਵਾ ਫਲ-ਸਬਜ਼ੀਆਂ ਅਤੇ ਗਾਂ ਦੇ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਗ, ਅਨਾਜ ਅਤੇ ਦਾਲਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਸਾਧਾਰਨ ਵਿਅਕਤੀ ਦਾ ਬਲੱਡ ਪ੍ਰੈਸ਼ਰ 130-80 ਮੰਨਿਆ ਗਿਆ ਹੈ ਅਤੇ ਇਸ ਨੂੰ ਬਣਾਈ ਰੱਖਣ ਲਈ ਡਾਕਟਰ ਕੋਲ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ।

-ਜੈ ਹੋਮਿਓ ਹਾਰਟ ਕੇਅਰ ਸੈਂਟਰ, ਜਲੰਧਰ।

Ad Position 22
No active advertisement
ਪਿਛਲੀ ਖ਼ਬਰ ਮੱਛਰਾਂ ਦੀ ਰੋਕਥਾਮ ਮਲੇਰੀਏ ਤੋਂ ਬਚਾਅ ਅਗਲੀ ਖ਼ਬਰ ਕਰੇਲੇ ਨਾਲ ਕਰੋ ਘਰੇਲੂ ਇਲਾਜ
Ad Position 24