06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਬਹੁਤ ਲਾਭਕਾਰੀ ਹੈ ਸਵੇਰ ਦੀ ਸੈਰ

ਬਹੁਤ ਲਾਭਕਾਰੀ ਹੈ ਸਵੇਰ ਦੀ ਸੈਰ

Ad Position 21
No active advertisement
ਅਜੀਤ ਡੈਸਕ 07-08-2026

ਜੀਵਨ ਵਿਚ ਹਮੇਸ਼ਾ ਸੁਖੀ ਰਹਿਣ ਲਈ ਮਨ ਨੂੰ  ਖ਼ੁਸ਼ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਮਨ ਉਦੋਂ ਖੁਸ਼ ਹੁੰਦਾ ਹੈ ਜਦੋਂ ਸਿਹਤ ਚੰਗੀ ਹੋਵੇ | ਸਿਹਤ ਨੂੰ  ਠੀਕ ਰੱਖਣ ਲਈ ਪੌਸ਼ਟਿਕ ਭੋਜਨ ਦੀ ਜ਼ਰੂਰਤ ਹੁੰਦੀ ਹੈ ਅਤੇ ਮਿਹਨਤ ਦੀ ਵੀ | ਮਿਹਨਤ ਨਾਲ ਮਨੁੱਖ ਦੀ ਸ਼ਕਤੀ ਅਤੇ ਸਿਹਤ ਦੋਵੇਂ ਹੀ ਵਧਦੇ ਹਨ | ਇਸ ਲਈ ਕੋਈ ਕਸਰਤ ਤੇ ਕੋਈ ਯੋਗਾ ਆਸਣ ਕਰਦਾ ਹੈ ਜਾਂ ਦੌੜ ਲਗਾਉਂਦਾ ਹੈ ਪਰ ਇਨ੍ਹਾਂ ਸਭ ਕਿਰਿਆਵਾਂ ਤੋਂ ਇਲਾਵਾ ਸਵੇਰ ਦੀ ਸੈਰ ਕਰਨ ਦੀ ਰੁਚੀ ਵੀ ਸ਼ਾਮਿਲ ਹੈ | ਸਵੇਰ ਦੀ ਸੈਰ ਨਾਲ ਸਰੀਰ ਵਿਚ ਨਵੀਂ ਫੁਰਤੀ ਅਤੇ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ ਅਤੇ ਇਸ ਤੋਂ ਬਹੁਤ ਹੀ ਅਨੰਦ ਮਹਿਸੂਸ ਹੁੰਦਾ ਹੈ |

ਸਵੇਰੇ ਚਾਰ ਜਾਂ ਪੰਜ ਵਜੇ ਦੀ ਸੈਰ ਵਿਸ਼ੇਸ਼ ਅਨੰਦਦਾਈ ਹੁੰਦੀ ਹੈ | ਕੁਦਰਤ ਦੇ ਦਿ੍ਸ਼ਾਂ ਨੂੰ  ਦੇਖ ਕੇ ਹੀ ਮਨ ਪ੍ਰਫੁੱਲਿਤ ਹੋ ਜਾਂਦਾ ਹੈ | ਸਵੇਰ ਦੀ ਸੈਰ ਕਰਨ ਨਾਲ ਮਨ ਦੇ ਵਿਕਾਰ ਦੂਰ ਹੋ ਜਾਂਦੇ ਹਨ ਜਿਸ ਕਾਰਨ ਸ਼ਾਮ ਤੱਕ ਮਨ ਖੁਸ਼ ਰਹਿੰਦਾ ਹੈ | ਸਵੇਰ ਦੀ ਮਿੱਠੀ-ਮਿੱਠੀ ਖੁਸ਼ਬੂ ਲਈ ਠੰਢੀ ਹਵਾ ਨਾਲ ਹਾਜ਼ਮਾ ਸ਼ਕਤੀ ਵੀ ਵਧ ਜਾਂਦੀ ਹੈ |
ਸਵੇਰੇ ਸ਼ਹਿਰਾਂ 'ਚ ਕਈ ਨੌਜਵਾਨਾਂ ਤੋਂ ਇਲਾਵਾ ਬਜ਼ੁਰਗ ਵੀ ਸੈਰ ਕਰਦੇ ਮਿਲ ਜਾਂਦੇ ਹਨ | ਉਂਝ ਬੁਢਾਪੇ ਵਿਚ ਸੈਰ ਕਰਨਾ ਵੀ ਸੰਜੀਵਨੀ ਅਤੇ ਅੰਮਿ੍ਤ ਦਾ ਕੰਮ ਕਰਦਾ ਹੈ | ਸਵੇਰ ਦੀ ਹਵਾ ਜਦੋਂ ਸਾਡੇ ਨੱਕ ਰਾਹੀਂ ਸਰੀਰ ਵਿਚ ਦਾਖਲ ਹੁੰਦੀ ਹੈ ਤਾਂ ਸਾਡਾ ਖੂਨ ਸ਼ੁੱਧ ਹੁੰਦਾ ਹੈ ਅਤੇ ਫੇਫੜਿਆਂ ਨੂੰ  ਤਾਕਤ ਮਿਲਦੀ ਹੈ, ਜਿਸ ਨਾਲ ਸਾਡਾ ਸਰੀਰ ਨਿਰੋਗੀ ਹੋ ਜਾਂਦਾ ਹੈ. ਇਸ ਨਾਲ ਬੌਧਿਕ ਬਲ ਤੋਂ ਇਲਾਵਾ ਸੰਕਲਪ ਸ਼ਕਤੀ ਵੀ ਦਿ੍ੜ੍ਹ ਹੁੰਦੀ ਹੈ | ਮੈਦਾਨ ਵਿਚ ਨੰਗੇ ਪੈਰ ਹਰੀ-ਹਰੀ ਘਾਹ 'ਤੇ ਘੁੰਮਣ ਨਾਲ ਮਨੁੱਖ ਦੇ ਦਿਮਾਗ਼ ਸੰਬੰਧੀ ਨੁਕਸ ਦੂਰ ਹੋ ਜਾਂਦੇ ਹਨ | ਨੰਗੇ ਪੈਰ ਹਰੀ ਘਾਹ 'ਤੇ ਚੱਲਣ ਨਾਲ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ |  ਸਵੇਰੇ ਅਤੇ ਸ਼ਾਮ ਦਾ ਘੁੰਮਣਾ ਅਤਿ ਲਾਭਕਾਰੀ ਹੁੰਦਾ ਹੈ ਪਰ ਅੱਜ ਆਧੁਨਿਕ ਯੁੱਗ ਦੇ ਨੌਜਵਾਨ ਸਵੇਰੇ 8 ਵਜੇ ਸੁੱਤੇ ਉੱਠਦੇ ਹਨ ਜਦ ਕਿ ਧੁੱਪ ਅੱਧੇ ਆਕਾਸ਼ 'ਤੇ ਚੜ੍ਹ ਜਾਂਦੀ ਹੈ | ਪਖਾਨਾ ਜਾਣ ਤੋਂ ਪਹਿਲਾਂ ਉਹ ਚਾਹ ਪੀਂਦੇ ਹਨ ਅਤੇ ਤਾਂ ਕਿਤੇ ਰੋਜ਼ਾਨਾ ਦੇ ਫ਼ਰਜ਼ਾਂ ਦਾ ਨੰਬਰ ਆਉਂਦਾ ਹੈ | ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਦਿਨ ਭਰ ਉਸ ਦਾ ਸਰੀਰ ਆਲਸ ਦਾ ਘਰ ਬਣ ਜਾਂਦਾ ਹੈ | ਕਿਸੇ ਕੰਮ ਵਿਚ ਮਨ ਨਹੀਂ ਲਗਦਾ, ਦਿਮਾਗ਼ ਵਿਚ ਚਿੜਚਿੜਾਪਨ ਛਾਇਆ ਰਹਿੰਦਾ ਹੈ | ਸਵੇਰ ਦੀ ਸੈਰ ਕਰਨ ਨਾਲ ਨਵੀਂ ਚੇਤਨਾ ਦੇ ਨਾਲ ਨਵੀਂ ਫੁਰਤੀ ਵੀ ਹਾਸਿਲ ਹੁੰਦੀ ਹੈ | ਸਭ ਨੂੰ  ਸਿਹਤਮੰਦ, ਨਿਰੋਗੀ, ਖ਼ੁਸ਼ ਅਤੇ ਲੰਮੀ ਉਮਰ ਵਾਲਾ ਬਣਨ ਲਈ ਸਵੇਰ ਦੀ ਸੈਰ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਇਕ ਲੱਖ ਦੇ ਕਰੀਬ ਮੁਲਾਜ਼ਮ ਅਤੇ ਪੈਨਸ਼ਨਰ ਮੁਹਾਲੀ ਵਿਖੇ ਅੱਜ ਪੰਜਾਬ ਸਰਕਾਰ ਨੂੰ ਘੇਰਨਗੇ-ਗੌਰਮਿੰਟ ਟੀਚਰ ਯੂਨੀਅਨ ਅਗਲੀ ਖ਼ਬਰ ਲੰਮਾ ਸਾਹ ਤੁਹਾਡੇ ਫੇਫੜਿਆਂ ਤੇ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ
Ad Position 24
No active advertisement