ਮਾਹਿਰਾਂ ਅਨੁਸਾਰ ਮੰਤਰਾਂ ਦਾ ਉਚਾਰਨ ਅਤੇ ਪ੍ਰਾਰਥਨਾ ਕਰਨਾ ਤੁਹਾਡੇ ਮਨ ਨੂੰ ਤਾਂ ਸ਼ਾਂਤੀ ਪ੍ਰਦਾਨ ਕਰਦਾ ਹੀ ਹੈ, ਨਾਲ ਹੀ ਇਹ ਤੁਹਾਡੇ ਫੇਫੜਿਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ | ਮਾਹਿਰਾਂ ਅਨੁਸਾਰ ਇਸ ਦਾ ਕਾਰਨ ਹੈ ਲੰਮਾ ਸਾਹ ਲੈਣਾ ਜੋ ਅਸੀਂ ਮੰਤਰਾਂ ਦਾ ਉਚਾਰਨ ਕਰਦੇ ਹੋਏ ਲੈਂਦੇ ਹਾਂ | ਲੰਮੇ-ਲੰਮੇ ਸਾਹ ਲੈਣ ਨਾਲ ਫੇਫੜਿਆਂ ਨੂੰ ਜ਼ਿਆਦਾ ਆਕਸੀਜਨ ਪਹੁੰਚਦੀ ਹੈ | ਇਸ ਨਾਲ ਵਿਅਕਤੀ ਦੀ ਸਾਧਾਰਨ ਸਾਹ ਲੈਣ ਦੀ ਗਤੀ ਵੀ ਵਧਦੀ ਹੈ |
ਮਾਹਿਰਾਂ ਦਾ ਮੰਨਣਾ ਹੈ ਕਿ ਸਾਡਾ ਸਰੀਰ ਦੋ ਤਰ੍ਹਾਂ ਦਾ ਹੁੰਗਾਰਾ ਦਿੰਦਾ ਹੈ—ਇਕ ਸਟ੍ਰੈੱਸ ਹੁੰਗਾਰਾ ਅਤੇ ਦੂਜਾ ਆਰਾਮ ਹੁੰਗਾਰਾ | ਆਰਾਮ ਹੁੰਗਾਰਾ ਕਈ ਸਰੀਰਕ ਨੁਕਸਾਂ ਨੂੰ ਠੀਕ ਕਰਦਾ ਹੈ | ਇਸ ਖੋਜ ਵਿਚ ਜਦੋਂ ਦਿਲ ਦੇ ਰੋਗੀਆਂ ਨੂੰ ਮੰਤਰਾਂ ਦਾ ਜਾਪ ਕਰਾਇਆ ਗਿਆ ਤਾਂ ਉਨ੍ਹਾਂ ਨੂੰ ਵੀ ਇਸ ਤੋਂ ਲਾਭ ਪਹੁੰਚਿਆ | ਇਸ ਲਈ ਆਪਣੇ ਫੇਫੜਿਆਂ ਦੀ ਮਜ਼ਬੂਤੀ ਲਈ ਤੁਸੀਂ ਵੀ ਲਓ ਲੰਮੇ ਲੰਮੇ ਸਾਹ |