11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਿਆਰ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ

ਪਿਆਰ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

 

ਹਾਲ ਹੀ ਵਿਚ ਕੀਤੀ ਗਈ ਇਕ ਖੋਜ ਵਿਚ ਕਿਹਾ ਗਿਆ ਹੈ ਕਿ ਦਿਲ ਦੀਆਂ ਬਿਮਾਰੀਆਂ ਦਾ ਕਿਸੇ ਵਿਅਕਤੀ ਦੇ ਭਾਵਨਾਤਮਿਕ ਅਤੇ ਸਮਾਜਿਕ ਪਹਿਲੂ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ | ਲਿਹਾਜ਼ਾ ਨੌਜਵਾਨੀ ਵਿਚ ਪਿਆਰ-ਮੁਹੱਬਤ ਕਰਨਾ ਦਿਲ ਦੀਆਂ ਬਿਮਾਰੀਆਂ ਦੇ ਸੰਦਰਭ ਵਿਚ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ | ਉਕਤ ਨਵੀਂ ਖੋਜ ਵਿਚ ਇਹ ਪਾਇਆ ਗਿਆ ਹੈ ਕਿ ਬਿਹਤਰ ਅਤੇ ਨਜ਼ਦੀਕੀ ਰਿਸ਼ਤੇ ਦਿਲ ਦੇ ਦੌਰੇ ਵਰਗੀਆਂ ਹੋਰ ਦਿਲ ਨਾਲ ਜੁੜੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ਲਈ ਕਾਰਗਰ ਤੇ ਸੌਖਾ ਇਲਾਜ ਹੈ |
ਇਹ ਵੀ ਪਾਇਆ ਗਿਆ ਹੈ ਕਿ ਦੋਸਤ, ਪਾਰਟਨਰ ਜਾਂ ਸੰਬੰਧੀਆਂ ਦੇ ਰਿਸ਼ਤਿਆਂ ਨਾਲ ਜੋ ਵਿਅਕਤੀ ਵਿਸ਼ੇਸ਼ ਕਰਕੇ ਜਵਾਨੀ ਵੇਲੇ ਵਾਂਝੇ ਰਹਿ ਜਾਂਦੇ ਹਨ, ਇਨ੍ਹਾਂ ਵਿਚ ਦਿਲ ਦਾ ਦੌਰਾ ਤੇ ਹੋਰ ਬਿਮਾਰੀਆਂ ਹੋਣ ਦੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ, ਜਿਨ੍ਹਾਂ ਦੇ ਕੋਲ ਮਿੱਠੇ ਰਿਸ਼ਤੇ ਦਾ ਇਹ ਅਨੋਖਾ ਖਜ਼ਾਨਾ ਹੁੰਦਾ ਹੈ, ਕਿਉਂਕਿ ਸਮਾਜਿਕ ਮਾਹੌਲ ਵਿਅਕਤੀਆਂ ਦੀਆਂ ਭਾਵਨਾਵਾਂ ਨੂੰ  ਬਦਲਣ ਵਿਚ ਕਾਫ਼ੀ ਹੱਦ ਤੱਕ ਸਮਰੱਥ ਹੁੰਦੀਆਂ ਹਨ, ਜਿਨ੍ਹਾਂ ਰਾਹੀਂ ਸੁਖ-ਦੁੱਖ ਅਤੇ ਤਣਾਅ ਆਦਿ ਦਾ ਅਹਿਸਾਸ ਹੁੰਦਾ ਹੈ |
ਇਨ੍ਹਾਂ ਹਾਲਾਤ ਤੇ ਮਾਹੌਲ ਕਾਰਨ ਮਨੁੱਖੀ ਸਰੀਰ ਦੇ ਹਾਰਮੋਨ ਵੀ ਪ੍ਰਭਾਵਿਤ ਹੁੰਦੇ ਹਨ ਜਿਸ ਦੇ ਨਤੀਜੇ ਵਜੋਂ ਸਰੀਰ ਦੀਆਂ ਮਾਸਪੇਸ਼ੀਆਂ ਦੇ ਸੁੰਗੜਨ ਆਦਿ ਵਰਗੀਆਂ ਹੋਰ ਸਰਗਰਮੀਆਂ, ਰੋਜ਼ਮਰ੍ਹਾ ਦੇ ਵਿਹਾਰਾਂ 'ਤੇ ਇਨ੍ਹਾਂ ਦਾ ਸਿੱਧਾ ਅਸਰ ਹੁੰਦਾ ਹੈ | ਹਰੇਕ ਇਨਸਾਨ ਦੀ ਜ਼ਿੰਦਗੀ ਵਿਚ ਘੱਟ ਤੋਂ ਘੱਟ ਇਕ ਇਸ ਤਰ੍ਹਾਂ ਦਾ ਪਾਰਟਨਰ ਹੋਣਾ ਚਾਹੀਦਾ ਹੈ ਜਿਸ ਨੂੰ  ਤੁਸੀਂ ਆਪਣੀ ਸਾਰੀ ਪ੍ਰੇਸ਼ਾਨੀ, ਸੁੱਖ-ਦੁੱਖ ਕਹਿ ਸਕੋ ਤਾਂ ਕਿ ਉਹ ਤੁਹਾਨੂੰ ਸਹੀ ਸਲਾਹ ਦੇ ਸਕੇ |
ਪਿਆਰ-ਦੁਲਾਰ ਦਾ ਅਸਰ ਬੱਚਿਆਂ 'ਤੇ ਵੀ ਪੈਂਦਾ ਹੈ | ਉਕਤ ਖੋਜ ਵਿਚ ਪਾਇਆ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਇਕ ਦੂਜੇ ਨਾਲ ਪਿਆਰ ਕਰਦੇ ਹਨ, ਉਨ੍ਹਾਂ ਦੇ ਬੱਚੇ ਸਰੀਰਕ ਅਤੇ ਮਾਨਸਿਕ ਰੂਪ ਵਿਚ ਸਿਹਤਮੰਦ ਹੁੰਦੇ ਹਨ | ਦਰਅਸਲ ਇਥੇ ਇਸ ਦਾ ਮਤਲਬ ਇਹ ਹੈ ਕਿ ਲੋਕਾਂ ਦੇ ਜੀਵਨ ਵਿਚ ਪ੍ਰੇਮ-ਮੁਹੱਬਤ ਤੇ ਚੰਗੀ ਸੋਚ ਦਾ ਹੋਣਾ ਜ਼ਰੂਰੀ ਹੈ ਤਾਂ ਕਿ ਦਿਲ 'ਤੇ ਕਿਸੇ ਤਰ੍ਹਾਂ ਦੀ ਚਿੰਤਾ ਤੇ ਤਣਾਅ ਦਾ ਬੋਝ ਨਾ ਰਹੇ |

Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਹਿਬ ਦੇ ਬੁੱਤ ਨਾਲ ਛੇੜਛਾੜ ਮਾਮਲੇ ’ਚ ਐਸ.ਸੀ. ਸਮਾਜ ਦੀ ਪੁਲਿਸ ਪ੍ਰਸ਼ਾਸਨ ਨਾਲ ਅਹਿਮ ਮੀਟਿੰਗ ਅਗਲੀ ਖ਼ਬਰ ਸਾਧਾਰਨ ਫਟਕੜੀ ਲਾਭ ਅਨੇਕ
Ad Position 24