11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਾਧਾਰਨ ਫਟਕੜੀ ਲਾਭ ਅਨੇਕ

ਸਾਧਾਰਨ ਫਟਕੜੀ ਲਾਭ ਅਨੇਕ

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

 

ਫਟਕੜੀ ਉਂਝ ਤਾਂ ਸਾਧਾਰਨ ਜਿਹੀ ਚੀਜ਼ ਹੈ, ਪਰ ਇਸ ਨਾਲ ਲਾਭ ਕਈ ਮਿਲਦੇ ਹਨ | ਆਓ ਜਾਣੀਏ ਫਟਕੜੀ ਦੇ ਲਾਭਾਂ ਬਾਰੇ :
• ਜਦੋਂ ਕਦੀ ਨੱਕ 'ਚੋਂ ਖੂਨ ਆਵੇ ਤਾਂ ਠੰਢੇ ਪਾਣੀ ਵਿਚ ਰੂੰ ਦੇ ਫੇਹੇ ਨੂੰ  ਭਿਉਂ ਕੇ ਅਤੇ ਉਸ ਵਿਚ ਫਟਕੜੀ ਦਾ ਪਾਊਡਰ ਧੂੜੋ | ਨੱਕ ਦੇ ਜਿਸ ਸੁਰਾਖ ਤੋਂ ਖੂਨ ਆ ਰਿਹਾ ਹੋਵੇ, ਉਸ ਪਾਸੇ ਇਸ ਰੂੰ ਨੂੰ  ਦਬਾ ਕੇ ਰੱਖੋ | ਧਿਆਨ ਰੱਖੋ ਦੋਵੇਂ ਸੁਰਾਖਾਂ 'ਤੇ ਇਕੱਠਿਆਂ ਇਸ ਨੂੰ  ਨਾ ਦਬਾਓ |
• ਚਿਹਰੇ 'ਤੇ ਆਏ ਮੁਹਾਂਸਿਆਂ ਦੇ ਨਿਸ਼ਾਨ ਨੂੰ  ਹਟਾਉਣ ਲਈ ਮੁਲਤਾਨੀ ਮਿੱਟੀ ਅਤੇ ਅੰਡੇ ਦੀ ਸਫ਼ੇਦੀ ਵਿਚ ਚੁਟਕੀ ਭਰ ਫਟਕੜੀ ਪਾਊਡਰ ਮਿਲਾਓ ਅਤੇ ਚਿਹਰੇ 'ਤੇ ਲਗਾਓ | ਚਿਹਰੇ ਦੇ ਨਿਸ਼ਾਨ ਹਟਾਉਣ ਵਿਚ ਮਦਦ ਮਿਲੇਗੀ |
• ਜੇਕਰ ਕੱਟ ਲਗ ਜਾਵੇ ਤਾਂ ਫਟਕੜੀ ਦਾ ਪਾਣੀ ਕੱਟ ਵਾਲੀ ਥਾਂ 'ਤੇ ਲਗਾਓ | ਛੇਤੀ ਠੀਕ ਹੋਵੇਗਾ |
• ਵਧਦੀ ਉਮਰ ਵਿਚ ਫਟਕੜੀ ਵਾਲੇ ਪਾਣੀ ਨਾਲ ਚਿਹਰਾ ਧੋਵੋ | ਚਿਹਰੇ 'ਤੇ ਕਸਾਵਟ ਆਵੇਗੀ | ਚਿਹਰਾ ਧੋਣ ਤੋਂ ਬਾਅਦ ਮਾਈਸਚਰਾਈਜ਼ਰ ਜ਼ਰੂਰ ਲਗਾਓ |
• ਜੇਕਰ ਵਾਲਾਂ ਵਿਚ ਜੂੰਆਂ ਆ ਗਈਆਂ ਹਨ ਤਾਂ ਟੀ-ਟ੍ਰੀ ਤੇਲ ਵਿਚ ਫਟਕੜੀ ਦਾ ਪਾਣੀ ਮਿਲਾ ਕੇ ਸਿਰ 'ਤੇ ਲਗਾਓ | ਪੋਲੇ ਹੱਥਾਂ ਨਾਲ ਮਾਲਿਸ਼ ਕਰੋ ਅਤੇ ਦਸ ਮਿੰਟ ਬਾਅਦ ਸਾਧਾਰਨ ਪਾਣੀ ਨਾਲ ਸਿਰ ਧੋ ਲਓ | ਇਸ ਤੋਂ ਬਾਅਦ ਸ਼ੈਂਪੂ ਕੰਡੀਸ਼ਨਰ ਕਰਨਾ ਨਾ ਭੁੱਲੋ |
• ਜੇਕਰ ਨਹੂੰਆਂ 'ਤੇ ਪੀਲਾਪਨ ਆ ਗਿਆ ਹੈ ਤਾਂ ਇਕ ਚੌਥਾਈ ਕੌਲੀ ਨਾਰੀਅਲ ਤੇਲ ਨੂੰ  ਕੋਸਾ ਕਰੋ, ਚੁਟਕੀ ਭਰ ਫਟਕੜੀ ਪਾਊਡਰ ਮਿਲਾਓ ਅਤੇ ਨਹੁੰਆਂ ਨੂੰ  ਉਸ ਵਿਚ ਡੁਬੋ ਕੇ ਰੱਖੋ | ਇਸ ਤਰ੍ਹਾਂ ਦਾ ਕੁਝ ਵਾਰ-ਵਾਰ ਕਰਨ ਨਾਲ ਨਹੁੰਆਂ ਦਾ ਰੰਗ ਗੁਲਾਬੀ ਜਾਂ ਕੁਦਰਤੀ ਹੋ ਜਾਵੇਗਾ |
• ਇਕ ਗ੍ਰਾਮ ਫਟਕੜੀ ਅਤੇ ਚੁਟਕੀ ਭਰ ਕਾਲਾ ਨਮਕ ਇਕ ਗਿਲਾਸ ਕੋਸੇ ਪਾਣੀ ਵਿਚ ਘੋਲੋ, ਕੁਰਲਾ ਕਰੋ | ਸਾਹਾਂ ਦੀ ਬਦਬੂ ਵਿਚ ਆਰਾਮ ਮਿਲੇਗਾ |
• ਮਸੂੜਿਆਂ ਦੀ ਮਜ਼ਬੂਤੀ ਲਈ 1 ਗ੍ਰਾਮ ਫਟਕੜੀ ਪਾਊਡਰ, ਚੁਟਕੀ ਭਰ ਦਾਲਚੀਨੀ ਪਾਊਡਰ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਮਿਲਾ ਕੇ ਪੇਸਟ ਬਣਾਓ ਅਤੇ ਮਸੂੜਿਆਂ 'ਤੇ ਮਲੋ, ਖੂਨ ਨਿਕਲਣ ਦੀ ਸਮੱਸਿਆ ਦੂਰ ਹੋਵੇਗੀ ਅਤੇ ਮਸੂੜੇ ਮਜ਼ਬੂਤ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਪਿਆਰ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ ਅਗਲੀ ਖ਼ਬਰ ਬਹੁਤੀ ਵਾਰ ਬਰੁਸ਼ ਕਰਨਾ ਦੰਦਾਂ ਲਈ ਖ਼ਤਰਨਾਕ
Ad Position 24