16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਪੰਜ ਵਿਧਾਨ ਸਭਾ ਚੋਣਾਂ ਦੇ ਨਤੀਜੇ-ਲਗਭਗ ਐਗਜ਼ਿਟ ਪੋਲ ਏਜੰਸੀਆਂ ਦੇ ਦਾਅਵੇ ਸਹੀ ਸਾਬਤ ਹੋਏ

Ad Position 21
No active advertisement
ਅਜੀਤ ਡੈਸਕ 05-05-2026

ਹਾਲਾਂਕਿ 5 ਸੂਬਿਆਂ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੇ ਚੋਣ ਨਤੀਜੇ ਲੇਖ ਲਿਖਣ ਸਮੇਂ ਤੱਕ ਅੰਤਿਮ ਰੂਪ 'ਚ ਐਲਾਨੇ ਨਹੀਂ ਗਏ ਸਨ, ਪਰ ਦੁਪਹਿਰ ਬਾਅਦ ਤੱਕ ਇਹ ਲਗਭਗ ਸਪੱਸ਼ਟ ਹੋ ਗਿਆ ਹੈ ਕਿ ਮੌਜੂਦਾ ਰੁਝਾਨ 4-5 ਸੀਟਾਂ ਦੇ ਫਰਕ ਨਾਲ ਅੰਤ ਵਿਚ ਅੰਤਿਮ ਨਤੀਜੇ ਬਣ ਜਾਣਗੇ। ਹੁਣ ਤੱਕ ਸਾਹਮਣੇ ਆਏ ਨਤੀਜੇ ਲਗਭਗ 29 ਅਪ੍ਰੈਲ 2026 ਨੂੰ ਪੱਛਮੀ ਬੰਗਾਲ 'ਚ ਦੂਜੇ ਪੜਾਅ ਦੀ ਵੋਟਿੰਗ ਤੋਂ ਬਾਅਦ ਵੱਖ-ਵੱਖ ਐਗਜ਼ਿਟ ਪੋਲ ਏਜੰਸੀਆਂ ਦੁਆਰਾ ਕੀਤੀਆਂ ਗਈਆਂ ਭਵਿੱਖਬਾਣੀ ਅਨੁਸਾਰ ਹੀ ਹਨ। ਪਰ ਤਾਮਿਲਨਾਡੂ ਇਕਲੌਤਾ ਅਜਿਹਾ ਸੂਬਾ ਹੈ ਜਿੱਥੇ ਇਕ ਐਗਜ਼ਿਟ ਪੋਲ ਏਜੰਸੀ ਨੂੰ ਛੱਡ ਕੇ ਬਹੁਤੀਆਂ ਏਜੰਸੀਆਂ ਦੀ ਭਵਿੱਖਬਾਣੀ ਸੱਚੀ ਸਾਬਤ ਨਹੀਂ ਹੋਈ, ਕਿਉਂਕਿ 6 ਐਗਜ਼ਿਟ ਪੋਲਾਂ ਨੇ ਤਾਮਿਲਨਾਡੂ ਵਿਚ ਸੱਤਾਧਾਰੀ ਡੀ.ਐਮ.ਕੇ ਗੱਠਜੋੜ ਨੂੰ ਜੇਤੂ ਵਜੋਂ ਪੇਸ਼ ਕਰਦਿਆਂ ਸਪੱਸ਼ਟ ਬਹੁਮਤ ਨਾਲ ਘੱਟੋ-ਘੱਟ ਉਸ ਦੇ 138 ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਗਿਆ ਸੀ। ਪਰ ਐਕਸੈਸ ਮਾਈ ਇੰਡੀਆ ਹੀ ਇਕੋ-ਇਕ ਏਜੰਸੀ ਸੀ ਜਿਸ ਨੇ ਭਵਿੱਖਬਾਣੀ ਕੀਤੀ ਸੀ ਕਿ 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ 'ਚ ਅਦਾਕਾਰ ਵਿਜੇ ਦੀ ਨਵੀਂ ਪਾਰਟੀ (ਟੀ.ਵੀ.ਕੇ.) 98 ਤੋਂ 120 ਸੀਟਾਂ ਦੇ ਵਿਚਕਾਰ ਜਿੱਤ ਸਕਦੀ ਹੈ ਅਤੇ ਵਿਜੇ ਦੀ ਪਾਰਟੀ ਟੀ.ਵੀ.ਕੇ. ਲੇਖ ਲਿਖਣ ਤੱਕ ਤਾਮਿਲਨਾਡੂ ਵਿਚ 108 ਸੀਟਾਂ 'ਤੇ ਅੱਗੇ ਚੱਲ ਰਹੀ ਸੀ, ਜਦਕਿ ਡੀ.ਐਮ.ਕੇ. ਗੱਠਜੋੜ 74 ਸੀਟਾਂ 'ਤੇ ਮੂਹਰੇ ਅਤੇ ਭਾਜਪਾ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜ੍ਹ ਰਹੀ ਏ.ਆਈ.ਏ.ਡੀ.ਐਮ.ਕੇ. ਗੱਠਜੋੜ 52 ਸੀਟਾਂ ਜਿੱਤ ਸਕਦੀ ਹੈ ।
ਪੱਛਮੀ ਬੰਗਾਲ ਬਾਰੇ 7 ਏਜੰਸੀਆਂ ਦੇ ਐਗਜ਼ਿਟ ਪੋਲ ਦਾ ਸਾਰ ਇਹੋ ਸੀ ਕਿ ਭਾਜਪਾ ਘੱਟੋ-ਘੱਟ 154 ਸੀਟਾਂ ਜਿੱਤੇਗੀ, ਅਤੇ ਟੀ.ਐਮ.ਸੀ. 132 ਸੀਟਾਂ ਤੱਕ ਆ ਜਾਵੇਗੀ ਅਤੇ ਜ਼ਿਆਦਾਤਰ ਲੋਕਾਂ ਨੂੰ ਐਗਜ਼ਿਟ ਪੋਲ ਦੇ ਅਨੁਮਾਨ ਸ਼ੱਕੀ ਜਾਪਦੇ ਸਨ। ਪੱਛਮੀ ਬੰਗਾਲ ਦੀਆਂ 7 'ਚੋਂ 6 ਏਜੰਸੀਆਂ ਨੇ ਭਾਜਪਾ ਨੂੰ ਸਪੱਸ਼ਟ ਬਹੁਮਤ ਨਾਲ ਜੇਤੂ ਦੱਸਿਆ ਸੀ। ਉਦਾਹਰਨ ਵਜੋਂ ਚਾਣਕਿਆ ਨੇ 150 ਤੋਂ 160 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ, ਮੈਟ੍ਰਿਕਸ ਨੇ 146 ਤੋਂ 161, ਪੀ-ਮਾਰਕ ਨੇ 150 ਤੋਂ 175, ਪ੍ਰਗਿਆ ਪੋਲ ਨੇ 178 ਤੋਂ 208 ਅਤੇ ਪੋਲ ਡਾਇਰੀ ਨੇ 142 ਤੋਂ 171 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ। ਪੀਪਲਜ਼ ਪਲੱਸ ਇਕਲੌਤੀ ਏਜੰਸੀ ਸੀ, ਜਿਸ ਨੇ ਭਾਜਪਾ ਨੂੰ 95 ਤੋਂ 110 ਸੀਟਾਂ ਦਿੱਤੀਆਂ ਸਨ, ਤੇ ਪ੍ਰਗਿਆ ਪੋਲ ਇਕਲੌਤੀ ਏਜੰਸੀ ਸੀ ਜਿਸ ਨੇ ਪੱਛਮੀ ਬੰਗਾਲ ਵਿਚ ਟੀ.ਐਮ.ਸੀ. ਦੇ 85 ਤੋਂ 110 ਸੀਟਾਂ ਤੱਕ ਜਿੱਤਣ ਦਾ ਅਨੁਮਾਨ ਲਗਾਇਆ ਸੀ। ਭਾਜਪਾ 205 ਸੀਟਾਂ 'ਤੇ ਅੱਗੇ ਸੀ, ਜਿਸ ਉਸ ਦੀਆਂ ਨਾਲ ਇਸ ਨੂੰ ਕੁੱਲ 197 ਸੀਟਾਂ ਮਿਲੀਆਂ, ਜੋ ਪਿਛਲੀਆਂ ਚੋਣਾਂ ਦੀ ਗਿਣਤੀ ਨਾਲੋਂ 126 ਸੀਟਾਂ ਵੱਧ ਹਨ। ਟੀ.ਐਮ.ਸੀ. 82 ਸੀਟਾਂ 'ਤੇ ਅੱਗੇ ਹੈ, ਜੋ ਉਸ ਦੀਆਂ ਪਿਛਲੀਆਂ ਚੋਣਾਂ ਦੀ ਗਿਣਤੀ ਨਾਲੋਂ 134 ਸੀਟਾਂ ਘੱਟ ਹੈ। ਸਭ ਤੋਂ ਮਹੱਤਵਪੂਰਨ ਕਾਰਕ ਇਹ ਹੈ ਕਿ ਪੱਛਮੀ ਬੰਗਾਲ 'ਚ ਖੱਬੇ ਪੱਖੀ ਪਾਰਟੀਆਂ, ਕਾਂਗਰਸ ਤੇ ਹੋਰ ਪਾਰਟੀਆਂ ਦੀ ਮੌਜੂਦਗੀ ਲਗਭਗ ਨਾਮਤਰ ਹੈ ਅਤੇ ਉਹ 1-2 ਸੀਟਾਂ 'ਤੇ ਅੱਗੇ ਚੱਲ ਰਹੀਆਂ ਹਨ।
ਕੇਰਲ ਵਿਚ ਪਹਿਲਾਂ ਤੋਂ ਹੀ ਲਗਭਗ ਸਾਰੀਆਂ ਏਜੰਸੀਆਂ ਨੇ ਯੂ.ਡੀ.ਐਫ. ਦੀ ਜਿੱਤ ਦੀ ਭਵਿੱਖਬਾਣੀ ਕਰ ਰਹੀਆਂ ਸਨ। ਹਾਲਾਂਕਿ ਕਿਸੇ ਵੀ ਐਗਜ਼ਿਟ ਪੋਲ ਨੇ ਭਵਿੱਖਬਾਣੀ ਨਹੀਂ ਕੀਤੀ ਸੀ ਕਿ ਕਾਂਗਰਸ ਦੀ ਅਗਵਾਈ ਵਾਲਾ ਯੂ.ਡੀ.ਐਫ. ਗੱਠਜੋੜ 90 ਤੋਂ ਵੱਧ ਸੀਟਾਂ ਜਿੱਤ ਜਾਵੇਗਾ। ਪਰ ਯੂ.ਡੀ.ਐਫ. ਗੱਠਜੋੜ ਕੇਰਲ ਵਿਚ ਦੋਤਿਹਾਈ ਬਹੁਮਤ ਨਾਲੋਂ ਜ਼ਿਆਦਾ 100 ਤੋਂ ਵੱਧ ਸੀਟਾਂ 'ਤੇ ਅੱਗੇ ਚੱਲ ਰਿਹਾ ਹੈ ਅਤੇ ਐਲ.ਡੀ.ਐਫ. 35 ਤੱਕ ਘਟਦਾ ਦੇਖਿਆ ਗਿਆ ਹੈ। ਅਸਾਮ ਵਿਚ ਵੀ ਜ਼ਿਆਦਾਤਰ ਐਗਜ਼ਿਟ ਪੋਲਾਂ ਨੇ ਪਹਿਲਾਂ ਹੀ ਭਾਜਪਾ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ ਅਤੇ ਇਹ ਅਨੁਮਾਨ ਬਿਲਕੁੱਲ ਸਹੀ ਸਾਬਤ ਹੋਇਆ ਹੈ। ਭਾਜਪਾ ਗੱਠਜੋੜ 8 ਸੀਟਾਂ ਜਿੱਤ ਚੁੱਕੀ ਹੈ ਤੇ ਉਹ 92 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜੋ ਉਸ ਦੀਆਂ ਪਿਛਲੀ ਵਾਰ ਨਾਲੋਂ 25 ਸੀਟਾਂ ਜ਼ਿਆਦਾ ਹਨ। ਕਾਂਗਰਸ ਗੱਠਜੋੜ 22 ਸੀਟਾਂ 'ਤੇ ਅੱਗੇ ਹੈ , ਜੋ ਉਸ ਦੀਆਂ ਪਿਛਲੀ ਵਾਰ ਦੀਆਂ ਸੀਟਾਂ ਤੋਂ 28 ਸੀਟਾਂ ਘੱਟ ਹਨ। ਪੁਡੂਚੇਰੀ ਵਿਚ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ. ਗੱਠਜੋੜ ਨੇ 18 ਸੀਟਾਂ ਜਿੱਤ ਲਈਆਂ ਸਨ, ਇਸ ਤਰ੍ਹਾਂ ਗੱਠਜੋੜ ਨੇ ਬਹੁਮਤ ਲਈ ਲੋੜੀਂਦੀਆਂ 16 ਸੀਟਾਂ ਪ੍ਰਾਪਤ ਕਰ ਲਈਆਂ ਹਨ। ਕਾਂਗਰਸ ਦੇ ਖਾਤੇ ਵਿਚ 3 ਅਤੇ ਹੋਰਾਂ ਦੇ ਖ਼ਾਤੇ ਵਿਚ 5 ਸੀਟਾਂ ਜਾ ਰਹੀਆਂ ਹਨ।
ਇਸ ਤਰ੍ਹਾਂ 5 ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ 29 ਅਪ੍ਰੈਲ 2026 ਦੀ ਸ਼ਾਮ ਨੂੰ ਵੱਖ-ਵੱਖ ਏਜੰਸੀਆਂ ਦੁਆਰਾ ਕੀਤੇ ਗਏ ਐਗਜ਼ਿਟ ਪੋਲ ਦੁਆਰਾ ਕੀਤੀ ਗਈ ਭਵਿੱਖਬਾਣੀ ਨਤੀਜਿਆਂ ਵਰਗੀ ਹੀ ਹੈ। ਕੁੱਲ ਮਿਲਾ ਕੇ ਸਾਰੇ ਨਤੀਜਿਆਂ ਦੇ ਮਾਮਲੇ ਵਿਚ ਤਾਮਿਲਨਾਡੂ ਇਕਲੌਤਾ ਸੂਬਾ ਹੈ, ਜਿੱਥੇ 7 'ਚੋਂ 6 ਐਗਜ਼ਿਟ ਪੋਲ ਕੰਪਨੀਆਂ ਦੀਆਂ ਭਵਿੱਖਬਾਣੀਆਂ ਪੂਰੀ ਤਰ੍ਹਾਂ ਗ਼ਲਤ ਸਾਬਤ ਹੋਈਆਂ ਹਨ, ਸਿਰਫ਼ ਇਕ ਏਜੰਸੀ ਦੀਆਂ ਭਵਿੱਖਬਾਣੀਆਂ ਹੀ ਲਗਭਗ ਸਹੀ ਸਾਬਤ ਹੋਈਆਂ ਹਨ। ਇਨ੍ਹਾਂ 5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੂੰ ਦੇਖੀਏ ਤਾਂ 3 ਸੂਬਿਆਂ ਪੱਛਮੀ ਬੰਗਾਲ, ਤਾਮਿਲਨਾਡੂ ਤੇ ਕੇਰਲ ਵਿਚ ਮੌਜੂਦਾ ਸਰਕਾਰਾਂ ਹਾਰ ਗਈਆਂ ਹਨ ਅਤੇ ਹੁਣ ਉੱਥੇ ਵਿਰੋਧੀ ਪਾਰਟੀਆਂ ਨਵੀਆਂ ਸਰਕਾਰਾਂ ਬਣਾਉਣਗੀਆਂ। ਸਿਰਫ਼ ਅਸਾਮ ਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ 'ਚ ਸੱਤਾਧਾਰੀ ਪਾਰਟੀ ਦੀ ਮੁੜ ਸਰਕਾਰ ਬਣ ਰਹੀ ਹੈ ਅਤੇ ਦਿਲਚਸਪ ਗੱਲ ਇਹ ਹੈ ਕਿ ਇਹ ਦੋਵੇਂ ਸੂਬੇ ਭਾਜਪਾ ਦੇ ਸ਼ਾਸਨ ਹੇਠ ਹਨ। ਅਸਾਮ ਵਿਚ ਭਾਜਪਾ ਦੀ ਸਰਕਾਰ ਹੈ, ਜਦਕਿ ਪੁਡੂਚੇਰੀ ਵਿਚ ਐਨ.ਡੀ.ਏ ਗੱਠਜੋੜ ਸੱਤਾ ਵਿਚ ਹੈ। ਜੇਕਰ ਅਸੀਂ ਪਾਰਟੀ ਦੀ ਸਫਲਤਾ ਦੇ ਮਾਮਲੇ ਵਿਚ ਇਨ੍ਹਾਂ 5 ਸੂਬਿਆਂ ਵਿਚ ਹੋਈਆਂ ਚੋਣਾਂ 'ਤੇ ਨਜ਼ਰ ਮਾਰੀਏ, ਤਾਂ ਭਾਜਪਾ ਨਾ ਸਿਰਫ਼ ਆਪਣੇ ਦੋਵੇਂ ਸੂਬਿਆਂ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਣ ਵਿਚ ਕਾਮਯਾਬ ਰਹੀ ਹੈ ਅਤੇ ਸਗੋਂ ਪੱਛਮੀ ਬੰਗਾਲ ਵਿਚ ਵੀ ਸਰਕਾਰ ਬਣਾ ਰਹੀ ਹੈ।
ਇਸ ਤਰ੍ਹਾਂ ਜੇਕਰ ਕੋਈ ਪਾਰਟੀ ਇਨ੍ਹਾਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿਚ 100 ਫ਼ੀਸਦੀ ਫਾਇਦੇ 'ਚ ਰਹੀ ਹੈ ਤਾਂ ਉਹ ਭਾਜਪਾ ਹੀ ਹੈ। ਉਸ ਨੇ ਆਪਣੀਆਂ ਦੋਵੇਂ ਮੌਜੂਦਾ ਸਰਕਾਰਾਂ ਨੂੰ ਬਚਾਉਂਦਿਆ ਮਹੱਤਵਪੂਰਨ ਸੂਬੇ ਪੱਛਮੀ ਬੰਗਾਲ ਦੀ ਸੱਤਾ ਵੀ ਹਾਸਿਲ ਕਰ ਲਈ ਹੈ। ਵਿਰੋਧੀ ਧਿਰ ਦੀਆਂ ਪਾਰਟੀਆਂ ਸਥਿਤੀ ਦਾ ਫਾਇਦਾ ਉਠਾਉਣ ਵਿਚ ਅਸਫਲ ਰਹੀਆਂ ਹਨ, ਹਾਲਾਂਕਿ ਕੇਰਲਾ ਵਿਚ ਕਾਂਗਰਸ ਨੇ ਸੀ.ਪੀ.ਆਈ.-ਐਮ ਨੂੰ ਹਰਾ ਕੇ ਸੂਬੇ ਦੀ ਸੱਤਾ 'ਤੇ ਕਬਜ਼ਾ ਕਰ ਲਿਆ ਹੈ। ਪੱਛਮੀ ਬੰਗਾਲ ਵਿਚ ਕਾਂਗਰਸ ਦਾ ਸਫਾਇਆ ਹੋ ਗਿਆ ਹੈ ਅਤੇ ਅਸਾਮ ਵਿਚ ਪਾਰਟੀ ਸੱਤਾ ਤੋਂ ਹੋਰ ਦੂਰ ਹੋ ਕੇ ਆਪਣੀਆਂ ਪਿਛਲੀਆਂ 50 ਸੀਟਾਂ 'ਚੋਂ ਵੀ ਇਸ ਵਾਰ ਅੱਧੀਆਂ ਤੋਂ ਵੱਧ ਹਾਰ ਗਈ ਹੈ। ਬਿਨਾਂ ਸ਼ੱਕ ਭਾਜਪਾ ਇਨ੍ਹਾਂ ਚੋਣਾਂ ਵਿਚ ਹੋਰ ਵੀ ਮਜ਼ਬੂਤ ਹੋ ਕੇ ਉੱਭਰੀ ਹੈ। ਅੰਤਿਮ ਨਤੀਜੇ ਦੇਰ ਰਾਤ ਤੱਕ ਸਪੱਸ਼ਟ ਹੋ ਜਾਣਗੇ।
-(ਲੇਖਕ ਵਿਸ਼ੇਸ਼ ਮੀਡੀਆ ਤੇ ਖੋਜ ਸੰਸਥਾ ਇਮੇਜ ਰਿਫਲੈਕਸ਼ਨ ਸੈਂਟਰ 'ਚ ਸੀਨੀਅਰ ਸੰਪਾਦਕ ਹਨ।)

-ਇਮੇਜ ਰਿਫਲੈਕਸ਼ਨ ਸੈਂਟਰ

Ad Position 22
No active advertisement
ਪਿਛਲੀ ਖ਼ਬਰ 05-05-26 ਅਗਲੀ ਖ਼ਬਰ ਗੁਲਾਬ ਬਰਾਮਦ ਕਰਨ ਸੰਬੰਧੀ ਸਕੀਮ ਦੀ ਵਿਵਹਾਰਕਤਾ ਨੂੰ ਵੀ ਦੇਖਣ ਦੀ ਲੋੜ
Ad Position 24