18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸੰਯੁਕਤਾ : ਕਰੀਅਰ ਦੇ ਸੁਨਹਿਰੇ ਦੌਰ ਵਿਚ

Ad Position 21
No active advertisement
ਅਜੀਤ ਡੈਸਕ 22-04-2026

ਮਲਿਆਲਮ ਅਤੇ ਤੇਲਗੂ ਫ਼ਿਲਮਾਂ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸੰਯੁਕਤਾ ਨਿਰਦੇਸ਼ਕ ਪੁਰੀ ਜਗਨਨਾਥ ਦੀ ਤੇਲਗੂ, ਤਾਮਿਲ, ਹਿੰਦੀ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਵਿਚ ਬਣ ਰਹੀਆਂ ਆਉਣ ਵਾਲੀਆਂ ਫ਼ਿਲਮਾਂ ਵਿਚ ਵੱਡੀ ਅਭਿਨੇਤਰੀ ਤੱਬੂ ਅਤੇ ਦੱਖਣ ਦੇ ਮਲਟੀ ਬਹੁਪੱਖੀ ਅਦਾਕਾਰ ਵਿਜੇ ਸੇਤੂਪਤੀ ਨਾਲ ਸਕਰੀਨ ਸਾਂਝੀ ਕਰਦੀ ਨਜ਼ਰ ਆਵੇਗੀ।
ਇਸ ਫ਼ਿਲਮ ਵਿਚ ਵਿਜੇ ਸੇਤੂਪਤੀ ਜਿਥੇ ਮੁੱਖ ਭੂਮਿਕਾ ਨਿਭਾਅ ਰਹੇ ਹਨ, ਉਥੇ ਸੰਯੁਕਤਾ ਔਰਤ ਦੇ ਮੁੱਖ ਕਿਰਦਾਰ ਦੇ ਰੂਪ ਵਿਚ ਨਜ਼ਰ ਆਵੇਗੀ। ਤੱਬੂ ਇਕ ਬੇਹੱਦ ਮਹੱਤਵਪੂਰਨ ਕਿਰਦਾਰ ਵਿਚ ਦਿਖਾਈ ਦੇਵੇਗੀ, ਜਿਸ ਦੀ ਸਨਅਤ ਵਿਚ ਚੰਗੀ ਚਰਚਾ ਹੈ। ਫ਼ਿਲਮ ਦਾ ਨਿਰਮਾਣ ਨਿਰਮਾਤਾ ਚਾਰਮੀ ਕੌਰ ਅਤੇ ਪੂਰੀ ਜਗਨਨਾਥ ਨੇ ਆਪਣੇ ਬੈਨਰ ਪੁਰੀ ਕਨੈਕਟ ਹੇਠ ਕੀਤਾ ਹੈ। ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।
ਸੰਯੁਕਤਾ ਨੂੰ ਪੂਰਾ ਭਰੋਸਾ ਹੈ ਕਿ ਇਸ ਫ਼ਿਲਮ ਵਿਚ ਉਹ ਜੋ ਕਿਰਦਾਰ ਨਿਭਾਅ ਰਹੀ ਹੈ, ਉਹ ਦਰਸ਼ਕਾਂ ਨੂੰ ਯਕੀਨੀ ਤੌਰ 'ਤੇ ਬਹੁਤ ਪਸੰਦ ਆਵੇਗਾ।
11 ਸਤੰਬਰ, 1995 ਨੂੰ ਕੇਰਲ ਦੇ ਪਲੱਕੜ ਵਿਚ ਪੈਦਾ ਹੋਈ ਸੰਯੁਕਤਾ ਦਾ ਪੂਰਾ ਨਾਂਅ ਸੰਯੁਕਤਾ ਮੈਨਨ ਹੈ। ਉਸ ਨੇ ਆਪਣੀ ਸਕੂਲੀ ਸਿੱਖਿਆ ਚਿਨਮਯ ਸਕੂਲ, ਥਾਥਮੰਗਲਮ ਤੋਂ ਪੂਰੀ ਕਰਨ ਤੋਂ ਬਾਅਦ ਅਰਥ ਸ਼ਾਸਤਰ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕੀਤੀ। ਸੰਯੁਕਤਾ ਨੇ ਮਲਿਆਲਮ ਫ਼ਿਲਮ 'ਪਾਪਕਾਰਨ' ਤੋਂ ਐਕਟਿੰਗ ਵਿਚ ਡੈਬਿਊ ਕੀਤਾ ਸੀ। ਇਸ ਫ਼ਿਲਮ ਵਿਚ ਉਹ ਸ਼ਾਈਨ ਟਾਮ ਚਾਕੋ ਦੇ ਉਲਟ ਮੁੱਖ ਭੂਮਿਕਾ ਵਿਚ ਨਜ਼ਰ ਆਈ। ਇਸ ਤੋਂ ਬਾਅਦ ਉਹ ਇਕ ਹੋਰ ਮਲਿਆਲਮ ਫ਼ਿਲਮ 'ਲਿਲੀ' ਵਿਚ ਨਜ਼ਰ ਆਈ ਸੀ। ਇਸ ਭੂਮਿਕਾ ਨੂੰ ਉਸ ਨੇ ਏਨੇ ਭਰੋਸੇ ਨਾਲ ਅਦਾ ਕੀਤਾ ਕਿ ਹਰ ਕੋਈ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਇਕ ਲੰਬਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਉਹ 'ਕਲਕੀ', 'ਏੜਕੱਕੜ ਬਟਾਲੀਅਨ 06', 'ਭੀਮਲਾ ਨਾਇਕ', 'ਕਡੁਵਾ', 'ਬਿੰਬਿਸਰਾ', ਫ਼ਿਲਮ ਵਿਚ ਨਜ਼ਰ ਆਈ ਸੀ ਅਤੇ ਫਿਰ ਇਹ ਸਿਲਸਿਲਾ ਬਹੁਤ ਚੱਲ ਨਿਕਲਿਆ।
ਉਸ ਨੇ ਫ਼ਿਲਮ 'ਵਿਰੁਪਾਕਸ਼ਾ' ਲਈ ਬੈਸਟ ਐਕਟ੍ਰੈੱਸ ਦਾ ਸੰਤੋਸ਼ਮ ਫ਼ਿਲਮ ਐਵਾਰਡ ਜਿੱਤਿਆ। ਇਸ ਤੋਂ ਇਲਾਵਾ ਉਸ ਨੂੰ ਕੇਰਲ ਫ਼ਿਲਮ ਆਲੋਚਕ ਐਸੋਸੀਏਸ਼ਨ ਐਵਾਰਡ ਸਮੇਤ ਕਈ ਹੋਰ ਪੁਰਸਕਾਰ ਮਿਲ ਚੁੱਕੇ ਹਨ। ਨਿਸ਼ਚਿਤ ਹੀ ਸੰਯੁਕਤਾ ਇਸ ਸਮੇਂ ਕਰੀਅਰ ਦੇ ਸੁਨਹਿਰੀ 'ਤੇ ਮੋੜ ਹੈ। ਉਸ ਨੂੰ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀਆਂ ਮਲਿਆਲਮ ਮਹਿਲਾ ਅਦਾਕਾਰਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਸ ਸਮੇਂ ਉਹ 4 ਤੇਲਗੂ, 1 ਤਾਮਿਲ ਅਤੇ 1 ਮਲਿਆਲਮ ਫ਼ਿਲਮ ਕਰ ਰਹੀ ਹੈ। ਸੰਯੁਕਤਾ ਨੂੰ ਚਾਹੁਣ ਅਤੇ ਪਸੰਦ ਕਰਨ ਵਾਲੇ ਪ੍ਰਸੰਸਕ ਸਿਰਫ਼ ਦੱਖਣ ਵਿਚ ਹੀ ਨਹੀਂ ਸਗੋਂ ਦੱਖਣ ਦੀਆਂ ਹਿੰਦੀ ਡੱਬ ਫ਼ਿਲਮਾਂ, ਦੇਖਣ ਵਾਲੇ ਹਿੰਦੀ ਸਿਨੇ ਦਰਸ਼ਕਾਂ ਵਿਚ ਵੀ ਸੰਯੁਕਤਾ ਲਈ ਕਾਫ਼ੀ ਦੀਵਾਨਗੀ ਦੇਖੀ ਜਾ ਸਕਦੀ ਹੈ।
ਸੰਯੁਕਤਾ ਦੇ ਪ੍ਰਸੰਸਕਾਂ ਲਈ ਚੰਗੀ ਖ਼ਬਰ ਹੈ ਕਿ ਸੰਯੁਕਤਾ ਛੇਤੀ ਹੀ ਫ਼ਿਲਮ 'ਮਹਾਰਾਗਿਨੀ : ਕੁਈਨ ਅਤੇ ਕੁਈਨਜ਼' ਜ਼ਰੀਏ ਹਿੰਦੀ ਸਿਨੇਮਾ ਜਗਤ ਵਿਚ ਡੈਬਿਊ ਕਰਨ ਜਾ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਦਾ ਕੰਮ ਇਨ੍ਹੀਂ ਦਿਨੀਂ ਤੇਜ਼ੀ ਨਾਲ ਚੱਲ ਰਿਹਾ ਹੈ। ਇਸੇ ਸਾਲ ਇਸ ਦੇ ਰਿਲੀਜ਼ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਆਸ਼ਾ ਭੋਸਲੇ : ਫ਼ਿਲਮਾਂ 'ਚ ਆਉਣ ਤੋਂ, ਤੁਰ ਜਾਣ ਤੱਕ ਦਾ ਸਫ਼ਰ ਅਗਲੀ ਖ਼ਬਰ ਵਾਣੀ ਕਪੂਰ- ਕਾਲੇ, ਕਰਮਾਂ ਵਾਲੇ
Ad Position 24