ਗਾਇਕ ਤੇ ਸੰਗੀਤਕਾਰ ਬੱਪੀ ਲਹਿਰੀ ਹੁਣ ਸਾਡੇ ਵਿਚਾਲੇ ਨਹੀਂ ਹਨ, ਪਰ ਜਿਵੇਂ ਹੀ ਮੈਂ ਉਨ੍ਹਾਂ ਦੇ ਮੁੰਬਈ ਸਥਿਤ ਘਰ ਵਿਚ ਦਾਖ਼ਲ ਹੋਇਆ ਤਾਂ ਉਨ੍ਹਾਂ ਦੀ ਮੌਜੂਦਗੀ ਹਰ ਥਾਂ ਮਹਿਸੂਸ ਹੋਈ। ਹਰ ਕੋਨੇ ਵਿਚ ਉਨ੍ਹਾਂ ਦੇ ਸੰਗੀਤ, ਯਾਦਾਂ ਤੇ ਪ੍ਰਭਾਵੀ ਸ਼ਖ਼ਸੀਅਤ ਦੇ ਨਾਲ ਜਿਨ੍ਹਾਂ ਦੀ ਵਜ੍ਹਾ ਕਰਕੇ ਉਹ ਵਿਸ਼ੇਸ਼ ਸਨ, ਉਹ ਸਭ ਮੌਜੂਤ ਸੀ। ਇਸ ਨੂੰ 1050 ਵਰਗ ਫੁੱਟ ਦੇ ਇਸ ਮਕਾਨ ਨੂੰ ਉਨ੍ਹਾਂ ਨੇ 1983 ਵਿਚ 19.32 ਲੱਖ ਰੁਪਏ ਵਿਚ ਖ਼ਰੀਦਿਆ ਸੀ, ਪਰ ਅੱਜ ਇਹ ਬੇਸ਼ਕੀਮਤੀ ਘਰ, ਜ਼ਮੀਨ ਤੇ ਇਮਾਰਤ ਨਾਲੋਂ ਕਿਤੇ ਵਧ ਕੇ ਹੈ। ਇਹ ਸ਼ਖ਼ਸੀਅਤ ਸੰਗ੍ਰਹਿ ਹੈ ਉਸ ਵਿਅਕਤੀ ਦਾ ਜਿਸ ਨੇ ਭਾਰਤੀ ਸੰਗੀਤ ਨੂੰ ਇਕ ਪੂਰੇ ਯੁੱਗ ਲਈ ਬਦਲ ਦਿੱਤਾ ਸੀ।
ਬਾਹਰ ਤੋਂ ਇਹ ਘਰ ਸ਼ਾਂਤੀ ਭਰਿਆ ਤੇ ਮਾਮੂਲੀ ਪ੍ਰਤੀਤ ਹੁੰਦਾ ਹੈ, ਸਫ਼ੇਦ ਰੰਗ ਦੇ, ਕਲਾਸਿਕ ਬਰਾਮਦੇ ਦੇ ਨਾਲ। ਪਰ ਅੰਦਰ ਕਦਮ ਰੱਖਦਿਆਂ ਹੀ ਇਹ ਜਾਗ ਉੱਠਿਆ, ਇਕ ਜਿਊਂਦਾ ਬੈਠਣ ਵਾਲੇ ਕਮਰੇ ਨੇ ਮੇਰਾ ਸਵਾਗਤ ਕੀਤਾ ਅਤੇ ਤੁਰੰਤ ਹੀ ਇਸ ਦੇ ਪ੍ਰਸਿੱਧ ਵਾਸੀ ਦਾ ਅਹਿਸਾਸ ਹੋਣ ਲੱਗਾ। ਦੀਵਾਰਾਂ 'ਤੇ ਐਵਾਰਡ, ਰਿਕਾਰਡ ਅਤੇ ਤਸਵੀਰਾਂ ਹਨ, ਜੋ ਬੱਪੀ ਦੀ ਕਹਾਣੀ ਨੂੰ ਉਸ ਸਮੇਂ ਤੋਂ ਬਿਆਨ ਕਰਨਾ ਸ਼ੁਰੂ ਕਰਦੀਆਂ ਹਨ, ਜਦੋਂ ਤਿੰਨ ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਪਣਾ ਪਹਿਲਾ ਤਗਮਾ ਜਿੱਤਿਆ ਸੀ ਅਤੇ ਬੱਪੀ ਨੂੰ ਡਿਸਕੋ ਕਿੰਗ ਤੱਕ ਲੈ ਜਾਂਦੀਆਂ। ਕਮਰੇ ਵਿਚ ਆਰਾਮ ਝਲਕਦਾ ਹੈ। ਲੱਕੜੀ ਦੇ ਫ੍ਰੇਮ ਵਿਚ ਸ਼ੀਸ਼ੇ ਦੀਆਂ ਖਿੜਕੀਆਂ ਹਨ, ਹਲਕੀ ਰੌਸ਼ਨੀ ਹੈ ਅਤੇ ਆਰਾਮਦਾਇਕ ਸੋਫੇ ਹਨ, ਜੋ ਬੀਤੇ ਜ਼ਮਾਨੇ ਦੀ ਸੁੰਦਰਤਾ ਨੂੰ ਪ੍ਰਗਟ ਕਰਦੇ ਹਨ। ਇਕ ਥਾਂ ਉਨ੍ਹਾਂ ਦੀ ਤਸਵੀਰ ਹੈ, ਜਿਥੇ ਮੈਂ ਕੁਝ ਲਮਹੇਂ ਖਾਮੋਸ਼ ਖੜ੍ਹਾ ਹੋਇਆ, ਉਨ੍ਹਾਂ ਦੇ ਸਨਮਾਨ ਵਿਚ। ਇਹ ਇਸ ਘਰ ਦੀ ਪਰੰਪਰਾ ਹੈ।
ਬੱਪੀ ਲਈ ਭੋਜਨ ਦਾ ਅਰਥ ਸਿਰਫ਼ ਖਾਣਾ ਨਹੀਂ ਸੀ। ਉਹ ਆਪਣੀ ਦਿਖਾਵੇ ਦੀ ਦੁਨਿਆਵੀ ਦਿੱਖ ਦੇ ਉਲਟ ਦਿਲ ਦੇ ਬਹੁਤ ਸਾਦਾ ਵਿਅਕਤੀ ਸਨ। ਘੱਟ ਖਾਂਦੇ ਸਨ, ਪਰ ਖੁੱਲ੍ਹ ਕੇ ਵੰਡਦੇ ਸਨ। ਉਹ ਆਪਣੀ ਪਲੇਟ ਨੂੰ ਆਪਣੇ ਪਰਿਵਾਰ ਦੇ ਨਾਲ ਸਾਂਝਾ ਕਰਦੇ ਅਤੇ ਬੁਰਕੀਆਂ ਨੂੰ ਪ੍ਰਸ਼ਾਦ ਦੀ ਤਰ੍ਹਾਂ ਦਿੰਦੇ ਸਨ। ਘਰ ਦੇ ਕੇਂਦਰ ਵਿਚ ਉਨ੍ਹਾਂ ਦਾ ਨਿੱਜੀ ਰਚਨਾਤਮਿਕ ਕਮਰਾ ਹੈ, ਸਾਊਂਡਪਰੂਫ਼, ਜਿਥੇ ਆਈਕੋਨਿਕ ਗੀਤਾਂ ਜਿਵੇਂ 'ਡਿਸਕੋ ਦੀਵਾਨੇ' ਤੇ 'ਤੰਮਾ ਤੰਮਾ' ਨੇ ਜਨਮ ਲਿਆ ਸੀ। ਇਸ ਦੇ ਅੰਦਰ ਦੋ ਕੁਰਸੀਆਂ ਹਨ, ਜਿਨ੍ਹਾਂ ਵਿਚੋਂ ਇਕ 'ਤੇ ਉਹ ਖ਼ੁਦ ਅਤੇ ਦੂਜੀ 'ਤੇ ਮਹਾਨ ਸ਼ਖ਼ਸੀਅਤਾਂ ਜਿਵੇਂ ਕਿਸ਼ੋਰ ਕੁਮਾਰ ਬੈਠਿਆ ਕਰਦੇ ਸਨ, ਜਿਸ ਤੋਂ ਇਨ੍ਹਾਂ ਦੇ ਇਤਿਹਾਸਕ ਮਹੱਤਵ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਫਿਰ 'ਹਾਲ ਆਫ਼ ਫੇਮ' ਹੈ, ਜਿਵੇਂ ਕਿ ਉਨ੍ਹਾਂ ਦਾ ਪਰਿਵਾਰ ਇਸ ਕਮਰੇ ਨੂੰ ਕਹਿੰਦਾ ਹੈ, ਪਰ ਇਹ ਮਿਊਜ਼ੀਅਮ ਤੋਂ ਜ਼ਿਆਦਾ ਟਾਈਮ ਕੈਪਸੂਲ ਜਿਹਾ ਪ੍ਰਤੀਤ ਹੁੰਦਾ ਹੈ। ਪੁਰਾਣੇ ਸਾਜ਼ ਹਨ, ਜਿਨ੍ਹਾਂ ਵਿਚੋਂ ਕੁਝ ਤਾਂ 100 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਹਨ। ਉਨ੍ਹਾਂ ਕੋਲ ਐਵਾਰਡਜ਼ ਰੱਖੇ ਹੋਏ ਹਨ, ਫੈਨ ਆਰਟ ਹਨ ਅਤੇ ਦੁਰਲੱਭ ਆਈਟਮਾਂ ਵੀ ਹਨ।
(ਬਾਕੀ ਅਗਲੇ ਬੁੱਧਵਾਰ ਦੇ ਅੰਕ 'ਚ)