18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਵਿਜੈ ਦੇਵਰਕੋਂਡਾ-ਰਸ਼ਮਿਕਾ ਮੰਦਾਨਾ ਦੀ ਫ਼ਿਲਮ 'ਰਾਣਾ ਬਾਲੀ'

Ad Position 21
No active advertisement
ਅਜੀਤ ਡੈਸਕ 22-04-2026

ਭਾਰਤੀ ਸਿਨੇਮਾ ਦੇ ਸਭ ਤੋਂ ਹੁਨਰਮੰਦ ਪੈਨ-ਇੰਡੀਆ ਸਟਾਰ ਵਿਜੈ ਦੇਵਰਕੋਂਡਾ ਨੇ ਆਪਣੀ ਦਮਦਾਰ ਤੇ ਸ਼ਾਨਦਾਰ ਸਕ੍ਰੀਨ ਪੇਸ਼ਕਾਰੀ ਅਤੇ ਯਾਦਗਾਰੀ ਪੇਸ਼ਕਾਰੀ ਦੇ ਦਮ 'ਤੇ ਫ਼ਿਲਮਾਂ ਵਿਚ ਇਸ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਜੋ ਦਰਸ਼ਕਾਂ ਦੇ ਦਿਮਾਗ਼ ਵਿਚ ਡੂੰਘੀ ਤਰ੍ਹਾਂ ਰਚੇ-ਬਚੇ ਹੋਏ ਹਨ। ਵਿਜੈ ਇਕ ਵਾਰ ਫਿਰ ਆਪਣੀ ਦੋ ਅਸਲ ਕਹਾਣੀਆਂ 'ਤੇ ਆਧਾਰਿਤ ਲੰਮੀ ਉਡੀਕ ਵਾਲੀਆਂ ਫ਼ਿਲਮਾਂ 'ਰਾਣਾ ਬਾਲੀ' ਅਤੇ 'ਰਾਊਡੀ ਜਨਾਰਦਨ' ਦੇ ਨਾਲ ਵੱਡੇ ਪਰਦੇ 'ਤੇ ਧਮਾਲ ਮਚਾਉਣ ਦੀ ਤਿਆਰੀ ਵਿਚ ਹੈ। ਫ਼ਿਲਮ 'ਰਾਣਾ ਬਾਲੀ' ਨਿਰਮਾਤਾ ਰਾਹੁਲ ਸਾਂਕ੍ਰਿਤਿਆਨ ਦੀ ਫ਼ਿਲਮ ਹੈ, ਜਿਸ ਦੇ ਨਾਲ ਉਹ ਸੁਪਰਹਿਟ ਫ਼ਿਲਮ 'ਟੈਕਸੀਵਾਲਾ' ਕਰ ਚੁੱਕੇ ਹਨ। ਇਸ ਫ਼ਿਲਮ ਜ਼ਰੀਏ ਹਾਲ ਹੀ ਵਿਚ 26 ਫਰਵਰੀ ਨੂੰ ਵਿਆਹ ਬੰਧਨ ਵਿਚ ਬੱਝ ਚੁੱਕੇ ਵਿਜੈ ਦੇਵਰਕੋਂਡਾ ਅਤੇ ਰਸ਼ਮਿਕਾ ਮੰਦਾਨਾ 'ਗੀਤਾ ਗੋਵਿੰਦਮ' ਅਤੇ 'ਡੀਅਰ ਕਾਮਰੇਡ' ਤੋਂ ਬਾਅਦ ਇਕ ਵਾਰ ਫਿਰ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ, ਜਦ ਕਿ ਰਵੀ ਕਿਰਨ ਕੋਲਾ ਦੇ ਨਿਰਦੇਸ਼ਨ ਵਿਚ ਬਣ ਰਹੀ 'ਰਾਊੜੀ ਜਨਾਰਦਨ' ਵਿਚ ਵਿਜੈ ਦੇਵਰਕੋਂਡਾ ਇਕ ਵੱਖਰੇ ਅੰਦਾਜ਼ ਵਿਚ ਨਜ਼ਰ ਆਉਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਵੱਖਰੀ ਤਰ੍ਹਾਂ ਦੀ ਕਹਾਣੀ 'ਤੇ ਆਧਾਰਿਤ ਇਹ ਫ਼ਿਲਮ ਇਕ ਵਾਰ ਫਿਰ ਤੋਂ ਵਿਜੈ ਦੇ ਹੁਨਰ ਨੂੰ ਸਾਬਿਤ ਕਰੇਗੀ। ਵਿਜੈ ਦੇਵਰਕੋਂਡਾ ਦੇ ਇਹ ਦੋਵੇਂ ਹੀ ਕਿਰਦਾਰ ਸ਼ਖ਼ਸੀਅਤ, ਗਹਿਰਾਈ ਅਤੇ ਭਾਵੁਕਤਾ ਵਿਚ ਬਿਲਕੁਲ ਵੱਖਰੇ ਹਨ।

-0-

Ad Position 22
No active advertisement
ਪਿਛਲੀ ਖ਼ਬਰ ਫ਼ਿਲਮ ਧੁਰੰਦਰ-2 ਵਿਚ ਜੱਜ ਦੀ ਭੂਮਿਕਾ ਨਿਭਾਅ ਕੇ ਖੁਸ਼-ਕੁੱਕੂ ਦੀਵਾਨ ਅਗਲੀ ਖ਼ਬਰ ਬੱਪੀ ਲਹਿਰੀ ਅਤੇ ਉਸ ਦੇ ਸੋਨੇ ਦੇ ਜਨੂੰਨ ਦੇ ਅਣਸੁਣੇ ਕਿੱਸੇ
Ad Position 24