11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸ਼ਿਵ ਜਯੋਤੀ ਰਾਜਪੂਤ ਦਾ ਟੀ.ਵੀ. ਸ਼ੋਅ 'ਅਨਦੇਖੀ-4'

Ad Position 21
No active advertisement
ਅਜੀਤ ਡੈਸਕ 13-05-2026

ਵੈੱਬ ਸੀਰੀਜ਼ 'ਬੇਬਾਕੀ' (2020) ਤੋਂ ਆਪਣੇ ਅਭਿਨੈ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਹੁਨਰਮੰਦ ਅਦਾਕਾਰਾ ਅਤੇ ਮਾਡਲ ਸ਼ਿਵ ਜਯੋਤੀ ਰਾਜਪੂਤ ਨੇ 'ਫ਼ਤਹਿ', 'ਸਪੈਸ਼ਲ ਓਪਸ 1.5 : ਦ ਹਿੰਮਤ ਸਟੋਰੀ' ਅਤੇ 'ਜਹਾਂਗੀਰ ਨੈਸ਼ਨਲ ਯੂਨੀਵਰਸਿਟੀ : ਜੇ.ਐਨ.ਯੂ.' ਵਿਚ ਬੇਹੱਦ ਗੰਭੀਰ ਅਤੇ ਪ੍ਰਭਾਵਸ਼ਾਲੀ ਕਿਰਦਾਰ ਨਿਭਾਉਂਦੇ ਹੋਏ ਓ.ਟੀ.ਟੀ. ਦੀ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ।
'ਫ਼ਤਹਿ' ਵਿਚ ਸ਼ਿਵ ਜਯੋਤੀ, ਨਿਮਰਤ ਕੌਰ ਦੇ ਮਹੱਤਵਪੂਰਨ ਕਿਰਦਾਰ ਵਿਚ ਸਾਈਬਰ ਫ੍ਰਾਡ ਸਿੰਡੀਕੇਟ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਉਥੋਂ ਕਹਾਣੀ ਨਵਾਂ ਮੋੜ ਲੈਂਦੀ ਹੈ ਕਿਉਂਕਿ ਨਿਮਰਤ ਦਾ ਦਰਦ ਅਤੇ ਉਸ ਦੇ ਨਾਲ ਹੋਇਆ ਸਾਈਬਰ ਧੋਖਾ ਪੂਰੇ ਕਥਾਨਕ ਨੂੰ ਅੱਗੇ ਵਧਾਉਂਦਾ ਹੈ।
'ਸਪੈਸ਼ਲ ਓਪਸ 1.5 : ਦ ਹਿੰਮਤ ਸਟੋਰੀ' ਵਿਚ ਉਸ ਨੂੰ ਅਨੀਤਾ ਸ਼ਰਮਾ ਦੇ ਕਿਰਦਾਰ ਵਿਚ ਐਕਟਿੰਗ ਦੀਆਂ ਮਜ਼ਬੂਤ ਅਤੇ ਰਹੱਸਮਈ ਪਰਤਾਂ ਦਿਖਾਉਣ ਦਾ ਮੌਕਾ ਮਿਲਿਆ। ਇਸ ਕਿਰਦਾਰ ਜ਼ਰੀਏ ਉਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ।
'ਜਹਾਂਗੀਰ ਨੈਸ਼ਨਲ ਯੂਨੀਵਰਸਿਟੀ : ਜੇ.ਐਨ.ਯੂ.' ਵਿਚ ਉਸ ਵਲੋਂ ਨਿਭਾਏ ਗਏ ਸਾਇਰਾ ਰਾਸ਼ਿਦ ਵਰਗੇ ਕਿਰਦਾਰ ਨਾਲ ਉਸ ਨੂੰ ਸਮਾਜਿਕ ਅਤੇ ਗੰਭੀਰ ਵਿਸ਼ਿਆਂ ਨਾਲ ਜੁੜਨ ਦਾ ਮੌਕਾ ਮਿਲਿਆ। ਆਪਣੀਆਂ ਪ੍ਰਭਾਵਸ਼ਾਲੀ ਅੱਖਾਂ, ਮਜ਼ਬੂਤ ਸਕਰੀਨ ਪੇਸ਼ਕਾਰੀ ਅਤੇ ਸਹਿਜ ਅਭਿਨੈ ਦੀ ਬਦੌਲਤ ਅੱਜ ਸ਼ਿਵ ਜਯੋਤੀ ਦਾ ਨਾਂਅ ਨਵੀਂ ਪੀੜ੍ਹੀ ਦੀਆਂ ਪ੍ਰਭਾਵਸ਼ਾਲੀ ਨਾਇਕਾਵਾਂ ਦੀ ਦੌੜ ਵਿਚ ਸ਼ਾਮਿਲ ਹੈ। ਸ਼ਿਵ ਜਯੋਤੀ ਦੀਆਂ ਅੱਖਾਂ ਏਨੀਆਂ ਪ੍ਰਭਾਵਸ਼ਾਲੀ ਅਤੇ ਡੂੰਘੀਆ ੰਹਨ ਜਿਨ੍ਹਾਂ ਜ਼ਰੀਏ ਉਹ ਕਈ ਤਰ੍ਹਾਂ ਦੀਆਂ ਭਾਵਨਾਵਾਂ ਬਹੁਤ ਸੌਖਿਆਂ ਹੀ ਪ੍ਰਗਟ ਕਰ ਦਿੰਦੀ ਹੈ। ਉਸ ਦੀਆਂ ਅੱਖਾਂ ਦਾ ਨਿਸ਼ਚਲ ਭਾਵ ਅਤੇ ਡੂੰਘਾਈ ਸਿੱਧਾ ਦਰਸ਼ਕਾਂ ਦੇ ਦਿਲ ਨੂੰ ਛੂਹ ਜਾਂਦੀ ਹੈ। ਸ਼ਿਵ ਜਯੋਤੀ ਰਾਜਪੂਤ ਸੋਨੀ ਲਿਵ ਦੀ ਸੀਰੀਜ਼ 'ਅਣਦੇਖੀ' ਦਾ ਚੌਥਾ ਸੀਜ਼ਨ ਕਰ ਰਹੀ ਹੈ। 15 ਮਈ ਦੇ ਆਲੇ-ਦੁਆਲੇ ਇਸ ਦਾ ਪ੍ਰਸਾਰਨ ਸੋਨੀ ਲਾਈਵ 'ਤੇ ਹੋਣ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਤੁਰ ਗਿਆ 'ਚੰਡੀਗੜ੍ਹ ਰਹਿਣ ਵਾਲੀਏ ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ' ਸਮੇਤ ਸੈਂਕੜੇ ਹਿੱਟ ਗੀਤਾਂ ਦਾ ਰਚੇਤਾ ਚੰਨ ਗੁਰ... ਅਗਲੀ ਖ਼ਬਰ ਅਨੰਨਿਆ ਪਾਂਡੇ-ਹੁਣ ਆਜ਼ਾਦ ਹਾਂ
Ad Position 24