23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨਵੇਂ ਕੰਮ ਦੀ ਭਾਲ ਵਿਚ ਹੈ ਜ਼ਾਰਾ ਯਾਸਮੀਨ

Ad Position 21
No active advertisement
ਅਜੀਤ ਡੈਸਕ 03-06-2026

ਮਾਡਲ, ਅਦਾਕਾਰਾ ਜ਼ਾਰਾ ਯਾਸਮੀਨ ਦਾ ਸੰਗੀਤਕ ਵੀਡੀਓ 'ਸਬਕੀ ਬਾਰਾਤੇਂ ਆਈਂ' ਹਰ ਕਿਸੇ ਨੂੰ ਬਹੁਤ ਪਸੰਦ ਆਇਆ ਸੀ। ਉਸ ਤੋਂ ਬਾਅਦ ਸੰਗੀਤਕ ਵੀਡੀਓ 'ਸਬਕੀ ਬਾਰਾਤੇਂ ਆਈਂ-2' ਤੋਂ ਜ਼ਾਰਾ ਯਾਸਮੀਨ ਨੂੰ ਜ਼ਬਰਦਸਤ ਹਰਮਨਪਿਆਰਤਾ ਮਿਲੀ। ਇਸ ਵੀਡੀਓ ਨੂੰ ਯੂ-ਟਿਊਬ 'ਤੇ ਲਗਭਗ 200 ਮਿਲੀਅਨ ਵਿਊਜ਼ ਮਿਲੇ ਸਨ, ਜੋ ਆਪਣੇ-ਆਪ ਵਿਚ ਇਕ ਰਿਕਾਰਡ ਹੈ।
ਬੇਹੱਦ ਸਟਾਈਲਿਸ਼ ਨਜ਼ਰ ਆਉਣ ਵਾਲੀ ਜ਼ਾਰਾ ਯਾਸਮੀਨ ਆਪਣੀ ਦਿੱਖ ਵਿਚ ਗ਼ਜ਼ਬ ਢਾਹੁੰਦੀ ਨਜ਼ਰ ਆਉਂਦੀ ਹੈ। ਸਮੁੰਦਰ ਕਿਨਾਰੇ ਬਿਕਨੀ ਵਾਲੇ ਦ੍ਰਿਸ਼ ਵਿਚ ਉਸ ਦਾ ਗਲੈਮਰ, ਉਸ ਦੀ ਖ਼ੂਬਸੂਰਤੀ ਵਿਚ ਚਾਰ ਚੰਨ ਲਗਾ ਦਿੰਦਾ ਹੈ। ਜਦੋਂ ਉਹ ਆਪਣੇ ਬਿਕਨੀ ਵਾਲੇ ਫੋਟੋ ਸੋਸ਼ਲ ਮੀਡੀਆ 'ਤੇ ਸਾਂਝੀ ਕਰਦੀ ਹੈ ਤਾਂ ਪ੍ਰਸੰਸਕ ਖੁਸ਼ੀ ਨਾਲ ਝੂਮ ਉੱਠਦੇ ਹਨ।
8 ਜਨਵਰੀ, 1997 ਨੂੰ ਪੈਦਾ ਹੋਈ ਜ਼ਾਰਾ ਯਾਸਮੀਨ ਨੇ ਸਾਲ 2016 ਵਿਚ ਸਿਰਫ਼ 19 ਸਾਲ ਦੀ ਉਮਰ ਵਿਚ 'ਫੈਮਿਨਾ ਸਟਾਈਲ ਡੀਵਾ ਈਸਟ' ਦਾ ਪੁਰਸਕਾਰ ਜਿੱਤਿਆ ਸੀ।
ਉਸੇ ਸਾਲ ਉਸ ਨੇ ਪਹਿਲਾ ਸੰਗੀਤਕ ਵੀਡੀਓ 'ਇਕ ਵਾਰ' ਕੀਤਾ ਸੀ, ਜਿਸ ਵਿਚ ਉਹ ਪੰਜਾਬੀ ਗਾਇਕ ਫਲਕ ਸ਼ੱਬੀਰ ਅਤੇ ਗੁਰੂ ਰੰਧਾਵਾ ਨਾਲ ਨਜ਼ਰ ਆਈ ਸੀ। ਉਸ ਤੋਂ ਬਾਅਦ ਹੁਣ ਤੱਕ ਉਹ ਲਗਭਗ 15 ਸੰਗੀਤਕ ਵੀਡੀਓ ਵਿਚ ਨਜ਼ਰ ਆ ਚੁੱਕੀ ਹੈ।
ਜ਼ਾਰਾ ਯਾਸਮੀਨ ਆਖ਼ਰੀ ਵਾਰ ਫ੍ਰੈਡੀ ਦਾਰੂਵਾਲਾ ਨਾਲ ਟੀ-ਸੀਰੀਜ਼ ਦੇ ਸੰਗੀਤਕ ਵੀਡੀਓ ਵਿਚ ਨਜ਼ਰ ਆਈ ਸੀ, ਜਿਸ ਨੂੰ ਸਿਰਫ਼ ਦੋ ਹਫ਼ਤਿਆਂ ਅੰਦਰ 5 ਮਿਲੀਅਨ ਤੋਂ ਜ਼ਿਆਦਾ ਵਿਊਜ ਮਿਲੇ।
ਸੰਗੀਤਕ ਵੀਡੀਓ ਤੋਂ ਇਲਾਵਾ ਜ਼ਾਰਾ ਟੈਲੀਵਿਜ਼ਨ ਇਸ਼ਤਿਹਾਰਾਂ ਵਿਚ ਵੀ ਕੰਮ ਕਰ ਚੁੱਕੀ ਹੈ। ਪਰ ਪਿਛਲੇ ਦੋ ਸਾਲ ਤੋਂ ਜ਼ਾਰਾ ਕਿਸੇ ਸੰਗੀਤਕ ਵੀਡੀਓ ਜਾਂ ਟੀ.ਵੀ. ਐਡ ਵਿਚ ਨਜ਼ਰ ਨਹੀਂ ਆਈ।
ਕਿਹਾ ਜਾਂਦਾ ਹੈ ਕਿ ਉਸ ਨੇ ਆਪਣਾ ਸਾਰਾ ਧਿਆਨ ਫ਼ਿਲਮਾਂ ਵੱਲ ਕਰ ਲਿਆ ਹੈ। ਇਸ ਵਿਚਾਲੇ ਕੰਨੜ ਫ਼ਿਲਮ 'ਸੁਪਰਸਟਾਰ' ਤੋਂ ਉਸ ਨੂੰ ਵੱਡੇ ਪਰਦੇ 'ਤੇ ਆਉਣ ਦਾ ਮੌਕਾ ਵੀ ਮਿਲਿਆ ਪਰ ਉਸ ਤੋਂ ਅੱਗੇ ਹੁਣ ਤੱਕ ਉਹ ਨਵੇਂ ਕੰਮ ਦੀ ਭਾਲ ਵਿਚ ਹੈ।

Ad Position 22
No active advertisement
ਪਿਛਲੀ ਖ਼ਬਰ ਸੁਚੇਤ ਹੋ ਕੇ ਕੀਤੀ ਜਾਏ ਮਸ਼ੀਨੀ ਬੁੱਧੀ ਦੀ ਵਰਤੋਂ ਅਗਲੀ ਖ਼ਬਰ ਕਿਵੇਂ ਆਤਮ ਨਿਰਭਰ ਬਣ ਸਕਦਾ ਹੈ ਭਾਰਤ?
Ad Position 24