23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਹਿੱਟ ਫ਼ਿਲਮਾਂ ਦੀ ਗਾਰੰਟੀ ਬਣ ਚੁੱਕਾ ਹੈ ਅਜੈ ਦੇਵਗਨ

Ad Position 21
No active advertisement
ਅਜੀਤ ਡੈਸਕ 03-06-2026

ਬਾਪੂ ਨਿਰਦੇਸ਼ਿਤ ਫ਼ਿਲਮ 'ਪਿਆਰੀ ਬਹਿਨਾ' (1985) ਵਿਚ ਇਕ ਛੋਟਾ ਕਿਰਦਾਰ ਨਿਭਾਉਣ ਤੋਂ ਬਾਅਦ ਬਤੌਰ ਹੀਰੋ, 'ਫੂਲ ਔਰ ਕਾਂਟੇ' (1991) ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਦਾਕਾਰ ਅਜੈ ਦੇਵਗਨ ਆਪਣੇ ਸੰਜੀਦਾ ਅਭਿਨੈ ਅਤੇ ਹਮੇਸ਼ਾ ਵੱਖਰੀ ਤਰ੍ਹਾਂ ਦੀਆਂ ਫ਼ਿਲਮਾਂ ਕਰਨ ਲਈ ਜਾਣੇ ਜਾਂਦੇ ਹਨ।
35 ਸਾਲ ਦੇ ਕਰੀਅਰ ਵਿਚ ਅਜੈ ਦੇਵਗਨ ਨੇ ਲਗਭਗ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਐਸ਼ਵਰਿਆ ਰਾਏ ਅਤੇ ਸਲਮਾਨ ਵਰਗਿਆਂ ਨਾਲ 'ਹਮ ਦਿਲ ਦੇ ਚੁਕੇ ਸਨਮ' ਵਿਚ ਉਹ ਇਕ ਇਸ ਤਰ੍ਹਾਂ ਦੇ ਪਤੀ ਦੇ ਕਿਰਦਾਰ ਵਿਚ ਸੀ ਜੋ ਆਪਣੇ ਪਿਆਰ ਨਾਲ ਆਪਣੀ ਪਤਨੀ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦਾ ਹੈ। ਆਪਣੀ ਐਕਟਿੰਗ ਜ਼ਰੀਏ ਉਹ ਕਿਰਦਾਰ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਸਲਮਾਨ 'ਤੇ ਭਾਰੀ ਪਏ ਸਨ।
ਰਾਮਗੋਪਾਲ ਵਰਮਾ ਦੀ ਮੁੰਬਈ ਅੰਡਰਵਰਲਡ 'ਤੇ ਆਧਾਰਿਤ ਫ਼ਿਲਮ 'ਕੰਪਨੀ' ਵਿਚ ਉਹ ਗੈਂਗਸਟਰ ਬਣੇ ਸਨ। ਉਸ ਭੂਮਿਕਾ ਲਈ ਉਸ ਨੂੰ ਬੈਸਟ ਐਕਟਰ ਕੈਟੇਗਰੀ ਵਿਚ ਫ਼ਿਲਮ ਫੇਅਰ ਕ੍ਰਿਟਿਕਸ ਪੁਰਸਕਾਰ ਮਿਲਿਆ ਸੀ।
ਮਹੇਸ਼ ਭੱਟ ਵਲੋਂ ਨਿਰਦੇਸ਼ਿਤ ਫ਼ਿਲਮ 'ਜ਼ਖ਼ਮ' ਅਤੇ ਉਸ ਤੋਂ ਬਾਅਦ ਰਾਜ ਕੁਮਾਰ ਸੰਤੋਸ਼ੀ ਦੀ ਭਗਤ ਸਿੰਘ 'ਤੇ ਆਧਾਰਿਤ 'ਦ ਲੀਜੈਂਡ ਆਫ਼ ਭਗਤ ਸਿੰਘ' ਵਿਚ ਸ਼ਾਨਦਾਰ ਐਕਟਿੰਗ ਲਈ ਉਸ ਨੂੰ ਦੋ ਵਾਰ ਬੈਸਟ ਐਕਟਰ ਕੈਟੇਗਰੀ ਵਿਚ ਨੈਸ਼ਨਲ ਪੁਰਸਕਾਰ ਮਿਲ ਚੁੱਕੇ ਹਨ।
ਉਂਝ ਤਾਂ ਅਜੈ ਦੇਵਗਨ ਇਸ ਸਮੇਂ ਕਾਫ਼ੀ ਫ਼ਿਲਮਾਂ ਵਿਚ ਰੁੱਝੇ ਹੋਏ ਹਨ। ਪਰ ਹਿੱਟ ਫ੍ਰੈਂਚਾਈਜ਼ੀ 'ਦ੍ਰਿਸ਼ਯਮ' ਦੀ ਤੀਜੀ ਕਿਸ਼ਤ 'ਦ੍ਰਿਸ਼ਯਮ-3' ਅਤੇ ਹਿਟ 'ਗੋਲਮਾਲ' ਫ੍ਰੈਂਚਾਈਜ਼ੀ ਦੀ ਪੰਜਵੀਂ ਕਿਸ਼ਤ 'ਗੋਲਮਾਲ-5' ਨੂੰ ਲੈ ਕੇ ਉਹ ਚੰਗੇ ਸੁਰਖੀਆਂ ਵਿਚ ਹਨ।
'ਦ੍ਰਿਸ਼ਯਮ-3' ਇਸ ਸਾਲ 2 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ ਜਦੋਂ ਕਿ 'ਗੋਲਮਾਲ-5' ਅਗਲੇ ਸਾਲ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਨਹੀਂ ਭੁੱਲਣਾ ਸੁਰੀਲਾ ਗਾਇਕ ਗੁਰਦੇਵ ਦਿਲਗੀਰ ਅਗਲੀ ਖ਼ਬਰ ਜੰਗਲਾਤ ਹੇਠ ਰਕਬਾ ਵਧਾਉਣ ਦੀ ਲੋੜ
Ad Position 24