01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

'ਸਹਿਜ ਐਕਟਿੰਗ' ਦਾ ਦੂਜਾ ਨਾਂਅ ਹੈ ਨਿਧੀ ਸ਼ੈਟੀ

Ad Position 21
No active advertisement
ਅਜੀਤ ਡੈਸਕ 29-07-2026

ਪਿਛਲੇ 9 ਸਾਲਾਂ ਤੋਂ ਇਸ ਸਨਅਤ ਵਿਚ ਕੰਮ ਕਰ ਰਹੀ ਅਦਾਕਾਰਾ ਨਿਧੀ ਸ਼ੈਟੀ ਭਾਰਤੀ ਟੈਲੀਵਿਜ਼ਨ ਅਤੇ ਡਿਜੀਟਲ ਸਪੇਸ ਦੀ ਇਕ ਉੱਭਰਦੀ ਹੋਈ ਨੌਜਵਾਨ ਅਭਿਨੇਤਰੀ ਹੈ। ਉਹ ਆਪਣੀ ਸਹਿਜ ਐਕਟਿੰਗ ਅਤੇ ਸਕ੍ਰੀਨ ਪੇਸ਼ਕਾਰੀ ਲਈ ਵੀ ਜਾਣੀ ਜਾਂਦੀ ਹੈ। ਨਿਧੀ ਸ਼ੈਟੀ ਨੇ ਓ.ਟੀ.ਟੀ. ਤੋਂ ਲੈ ਕੇ ਮੁੱਖ ਧਾਰਾ ਦੇ ਟੀ.ਵੀ. ਲੜੀਵਾਰਾਂ ਤੱਕ ਦਾ ਸਫ਼ਰ ਤੈਅ ਕਰਦੇ ਹੋਏ ਬਿਹਤਰੀਨ ਅਦਾਕਾਰੀ ਦੇ ਦਮ 'ਤੇ ਆਪਣੀ ਇਕ ਖ਼ਾਸ ਪਛਾਣ ਬਣਾਈ ਹੈ। ਨਿਧੀ ਸ਼ੈਟੀ ਨੇ ਕਾਲਜ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਕਰੀਅਰ ਦੀ ਸ਼ੁਰੂਆਤ ਕਈ ਇਸ਼ਤਿਹਾਰਾਂ ਅਤੇ ਡਿਜੀਟਲ ਕੰਟੈਂਟ ਤੋਂ ਕਰਦੇ ਹੋਏ ਐਕਟਿੰਗ ਵਿਚ ਹੀ ਕਰੀਅਰ ਬਣਾਉਣ ਦਾ ਫ਼ੈਸਲਾ ਕੀਤਾ। ਨਿਧੀ ਸ਼ੈਟੀ ਨੂੰ ਡਿਜੀਟਲ ਸਪੇਸ ਵਿਚ ਪਛਾਣ 'ਡਾਇਸ ਮੀਡੀਆ' ਦੀ ਬੇਹੱਦ ਹਰਮਨਪਿਆਰੇ ਇੰਸਟਾਗ੍ਰਾਮ ਅਤੇ ਯੂ-ਟਿਊਬ ਮਿੰਨੀ ਸੀਰੀਜ਼ 'ਫਰਸਟ' ਤੋਂ ਮਿਲੀ। ਇਸ ਸ਼ੋਅ ਵਿਚ ਉਸ ਦੇ ਕੰਮ ਨੂੰ ਨੌਜਵਾਨਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਉਸ ਨੇ ਕਲਰਜ਼ ਟੀ.ਵੀ. ਦੇ ਮਸ਼ਹੂਰ ਸੁਪਰਨੈਚੁਲਰ ਫੈਂਟੇਸੀ ਸ਼ੋਅ 'ਤੇਰੇ ਇਸ਼ਕ ਮੇਂ ਘਾਇਲ' ਤੋਂ ਟੈਲੀਵਿਜ਼ਨ ਦੀ ਦੁਨੀਆ ਵਿਚ ਕਦਮ ਰੱਖਿਆ। ਇਸ ਸ਼ੋਅ ਵਿਚ ਉਸ ਨੂੰ ਕਰਨ ਕੁੰਦਰਾ, ਗਸ਼ਮੀਰ ਮਹਾਜਨੀ ਅਤੇ ਰੀਮ ਸ਼ੇਖ ਵਰਗੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਸ਼ੋਅ ਵਿਚ ਉਸ ਨੇ ਇਕ ਸਾਧਾਰਨ ਕੁੜੀ ਤੋਂ ਭੇੜੀਏ ਵਿਚ ਤਬਦੀਲ ਹੋ ਜਾਣ ਵਾਲੀ 'ਸਾਰਾ' ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ ਆਧੁਨਿਕ ਅਤੇ ਨਵੇਂ ਜ਼ਮਾਨੇ ਦੇ ਪ੍ਰਾਜੈਕਟਸ 'ਜਬ ਜੋਡੀਐਕਸ ਮੇਟ' ਦਾ ਵੀ ਹਿੱਸਾ ਰਹੀ ਹੈ। ਇਸ ਵਿਚ ਉਸ ਦੇ ਅਭਿਨੈ ਨੂੰ ਬਹੁਤ ਪਸੰਦ ਕੀਤਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਪਿੱਠਵਰਤੀ ਗਾਇਕੀ ਦਾ ਧਰੂ ਤਾਰਾ ਮੁਕੇਸ਼ ਅਗਲੀ ਖ਼ਬਰ 'ਨੂਰੀ' ਦੀ ਪੂਨਮ ਢਿੱਲੋਂ ਹੈ ਅੱਜ ਦੀ ਸਫ਼ਲ ਕਾਰੋਬਾਰੀ ਔਰਤ
Ad Position 24
No active advertisement