ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਜ਼ਿੰਦਗੀ ਦਾ ਅਸਲ ਸੱਚ <br/>

Ad Position 21
No active advertisement
ਅਜੀਤ ਡੈਸਕ 12-07-2026

• ਬੰਦਾ ਜਾਨਵਰ ਕਹਿਣ 'ਤੇ ਗੁੱਸਾ ਕਰਦਾ ਹੈ ਪਰ ਜੇ ਸ਼ੇਰ ਕਹੀਏ ਤਾਂ ਫਿਰ ਛਾਤੀ ਚੌੜੀ ਕਰਦਾ ਹੈ, ਜਦਕਿ ਹੈ ਤਾਂ ਸ਼ੇਰ ਵੀ ਜਾਨਵਰ |
• ਕਫਨ ਵੀ ਅਜੀਬ ਚੀਜ਼ ਹੈ, ਜਿਸ ਨੇ ਬਣਾਇਆ ਉਸ ਨੇ ਵੇਚ ਦਿੱਤਾ, ਜਿਸ ਨੇ ਖਰੀਦਿਆ ਉਸ ਨੇ ਇਸਤੇਮਾਲ ਨਹੀਂ ਕੀਤਾ ਤੇ ਜਿਸ ਨੇ ਇਸਤੇਮਾਲ ਕੀਤਾ, ਉਸ ਨੂੰ ਪਤਾ ਤੱਕ ਨਹੀਂ ਚੱਲਿਆ |
• ਇਤਿਹਾਸ ਗਵਾਹ ਹੈ ਕਿ ਲੂਣ 'ਚ ਕਦੇ ਕੀੜੇ ਨਹੀਂ ਪੈਂਦੇ, ਪਰ ਮਠਿਆਈ 'ਚ ਅਕਸਰ ਕੀੜੇ ਪੈ ਜਾਂਦੇ ਹਨ |
• ਔਖੇ ਰਾਹ 'ਤੇ ਚੱਲਣਾ ਮੁਸ਼ਕਿਲ ਹੈ, ਪਰ ਬੁਰੇ ਰਾਹ 'ਤੇ ਸਭ ਦੌੜਦੇ ਹਨ |
• ਦਾਰੂ ਵੇਚਣ ਵਾਲਾ ਕਿਤੇ ਨਹੀਂ ਜਾਂਦਾ, ਪਰ ਦੁੱਧ ਵੇਚਣ ਵਾਲਾ ਗਲੀ-ਗਲੀ ਘੁੰਮਦਾ ਹੈ |
• ਦੁੱਧ ਵਾਲੇ ਤੋਂ ਪੁੱਛਿਆ ਜਾਂਦਾ ਹੈ, ਪਾਣੀ ਤਾਂ ਨਹੀਂ ਮਿਲਾਇਆ? ਪਰ ਦਾਰੂ 'ਚ ਲੋਕ ਖੁਦ ਆਪਣੇ ਹੱਥ ਨਾਲ ਪਾਣੀ ਮਿਲਾਉਂਦੇ ਹਨ |
• ਮੁਰਦਿਆਂ ਨੂੰ ਯਾਦ ਕਰਨ ਲਈ ਇਨਸਾਨ ਮੋਮਬੱਤੀ ਜਗਾਉਂਦਾ ਹੈ, ਪਰ ਜਨਮ ਦਿਨ ਮਨਾਉਣ ਸਮੇਂ ਉਹੀ ਮੋਮਬੱਤੀ ਬੁਝਾਉਂਦਾ ਹੈ |
• ਪਾਇਲ ਹਜ਼ਾਰਾਂ ਦੀ ਹੁੰਦੀ ਹੈ, ਫਿਰ ਵੀ ਪੈਰਾਂ 'ਚ ਪਾਈ ਜਾਂਦੀ ਹੈ, ਜਦਕਿ ਬਿੰਦੀ ਇਕ ਰੁਪਏ ਦੀ ਹੁੰਦੀ ਹੈ ਫਿਰ ਵੀ ਮੱਥੇ 'ਤੇ ਲਾਈ ਜਾਂਦੀ ਹੈ, ਕਿਉਂਕਿ ਮੁੱਲ ਨਹੀਂ ਸਥਾਨ ਤੇ ਮਕਸਦ ਮਾਅਨੇ ਰੱਖਦਾ ਹੈ |
• ਘਰ 'ਚ ਰੱਖੇ ਦੋ ਵੱਖ-ਵੱਖ ਧਰਮ ਗ੍ਰੰਥ ਕਦੀ ਆਪਸ 'ਚ ਨਹੀਂ ਲੜਦੇ, ਪਰ ਲੜਦੇ ਉਹ ਨੇ ਜਿਨ੍ਹਾਂ ਨੇ ਉਨ੍ਹਾਂ ਨੂੰ ਕਦੇ ਪੜਿ੍ਹਆ ਹੀ ਨਹੀਂ ਹੁੰਦਾ |

-ਮੋਬਾਈਲ : 76967-54669

Ad Position 22
No active advertisement
ਪਿਛਲੀ ਖ਼ਬਰ ਭਾਊ ਲਈ ਜਾਈਾ...! <br/> ਅਗਲੀ ਖ਼ਬਰ ਵਿਧੀ ਦਾ ਵਿਧਾਨ
Ad Position 24
No active advertisement