ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਭਾਊ ਲਈ ਜਾਈਾ...! <br/>

Ad Position 21
No active advertisement
ਅਜੀਤ ਡੈਸਕ 12-07-2026

ਸਰਦੀਆਂ ਦੇ ਮੌਸਮ 'ਚ ਇਕ ਦਿਨ ਸ਼ਾਮ ਵੇਲੇ ਵੈਨਕੂਵਰ ਤੋਂ 'ਦਿਹਾੜੀ' ਲਾ ਕੇ ਸਰੀ ਸਥਿਤ 'ਰੈਂਟ ਵਾਲੇ ਘਰ' ਪਰਤਦਿਆਂ ਡੈਲਟਾ ਦੇ ਬੱਸ ਸਟੈਂਡ ਤੇ ਖਲੋਤਿਆਂ ਜਦੋਂ ਆਉਣ ਵਾਲੀ ਬੱਸ ਅਚਾਨਕ ਮਿਸ ਹੋਣ ਬਾਰੇ ਪਤਾ ਲੱਗਾ ਤਾਂ ਅਸਮਾਨ ਵਲੋਂ ਡਿਗਦੀਆਂ ਬਰਸਾਤੀ ਬੂੰਦਾਂ ਦੇ ਨਾਲ ਨਾਲ ਹੱਡ ਚੀਰਵੀਂ ਠੰਢ ਤੋਂ ਆਪਣੇ ਆਪ ਨੂੰ ਗਰਮ ਰੱਖਣ ਦਾ 'ਫਾਰਮੂਲਾ' ਵਰਤਦਿਆਂ ਮੈਂ ਡੇਢ ਕੁ ਕਿਲੋਮੀਟਰ ਦਾ ਰਸਤਾ ਪੈਦਲ ਹੀ ਤੈਅ ਕਰਨਾ ਆਰੰਭ ਕੀਤਾ ਤਾਂ ਤੁਰਦਿਆਂ ਤੁਰਦਿਆਂ ਮੈਂ ਵਾਰ-ਵਾਰ ਪਿੱਛੋਂ ਆਉਂਦੇ ਵਾਹਨਾਂ ਵੱਲ ਇਸ ਆਸ ਨਾਲ ਤੱਕਦਾ ਕਿ ਸ਼ਾਇਦ ਕੋਈ ਰਾਹਗੀਰ ਮੇਰੇ 'ਤੇ ਤਰਸ ਕਰਕੇ ਮੈਨੂੰ ਆਪਣੇ ਵਾਹਨ ਵਿਚ ਬਿਠਾ ਲਵੇ ਪਰ ਮੈਨੂੰ ਬਾਅਦ 'ਚ ਚੇਤਾ ਆਇਆ ਕਿ ਇਹ ਪੰਜਾਬ ਨਹੀਂ ਕੈਨੇਡਾ ਸੀ ਅਤੇ ਇੱਥੇ ਰਾਹਗੀਰ ਨੂੰ ਲਿਫਟ ਦੇਣ ਦੀ ਰਵਾਇਤ ਨਹੀਂ ਹੁੰਦੀ |
ਤੁਰਦਿਆਂ ਤੁਰਦਿਆਂ 1987 ਵਾਲੇ ਪੁਰਾਣੇ ਦਿਨਾਂ ਦੀ ਯਾਦ ਆ ਗਈ ਉਨ੍ਹੀਂ ਦਿਨੀਂ ਸਕੂਲ ਤੋਂ ਵਾਪਸ ਪੈਦਲ ਘਰ ਪਰਤਦਿਆਂ ਕਈ ਵਾਰ ਪਿੱਛੋਂ ਆ ਰਹੇ ਕਿਸੇ ਸਾਈਕਲ ਸਵਾਰ ਨੂੰ ਅਕਸਰ ਹੀ ਇਸ਼ਾਰਾ ਕਰਕੇ ਕਹਿ ਦੇਣਾ ਕਿ 'ਭਾਊ ਲਈ ਜਾੲੀਂ' ਤੇ ਅਗਲੇ ਨੇ ਤਰਸ ਕਰਕੇ ਆਪਣੇ ਸਾਈਕਲ 'ਤੇ ਬਿਠਾ ਵੀ ਲੈਣਾ ਕਿਉਂਕਿ ਉਹਨਾਂ ਵੇਲਿਆਂ ਚ ਅਜੋਕੇ ਸਮੇਂ ਵਾਂਗੂ ਭੱਜ ਦੌੜ ਨਹੀਂ ਸੀ ਅਤੇ ਇੱਥੇ ਕੈਨੇਡਾ 'ਚ ਮੀਂਹ 'ਚ ਗੜੁੱਚ ਹੋਇਆ ਅਤੇ ਠੰਢ ਨਾਲ ਜੂਝਦਿਆਂ ਮੈਂ ਕੋਲੋਂ ਲੰਘਦੇ ਵਾਹਨਾਂ ਨੂੰ ਆਪਣੀ ਮਦਦ ਲਈ ਇਸ਼ਾਰਾ ਕਰਕੇ 'ਭਾਊ ਲਈ ਜਾੲੀਂ' ਨਹੀਂ ਸੀ ਕਹਿ ਸਕਦਾ ਉਦੋਂ ਮੈਨੂੰ ਆਪਣੇ ਪਿਆਰੇ ਪੰਜਾਬ ਅਤੇ ਵਿਦੇਸ਼ ਵਸਦੀ ਜ਼ਿੰਦਗੀ ਦੇ ਫਰਕ ਦਾ ਅਹਿਸਾਸ ਹੋਇਆ | ਸ਼ਾਲਾ! ਸਾਡਾ ਪੰਜਾਬ ਅਤੇ ਕੈਨੇਡਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ

-ਪੱਤਰਕਾਰ ਵੈਨਕੂਵਰ (ਕੈਨੇਡਾ)
ਫੋਨ+1 236 632 3828
Emial : reportermalkit1@gmail.com

Ad Position 22
No active advertisement
ਪਿਛਲੀ ਖ਼ਬਰ ਮੈਂ ਕਮਲਾ ਕਿ ਇਹ ਵੀ ਕਮਲੇ <br/> ਅਗਲੀ ਖ਼ਬਰ ਜ਼ਿੰਦਗੀ ਦਾ ਅਸਲ ਸੱਚ <br/>
Ad Position 24
No active advertisement