05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਦੋ ਗ਼ਜ਼ਲਾਂ

ਦੋ ਗ਼ਜ਼ਲਾਂ

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਧੱਕ ਧੱਕ ਕਰਦਾ ਸੀ ਹੁਣ ਰੁਕਿਆ |
ਅੱਜ ਦਿਲ ਟੁੱਟਿਆ, ਸਿਆਪਾ ਮੁੱਕਿਆ |
ਉਸ ਦੀ ਤਾਂਘ ਰਹੀ ਨਾ ਮੈਨੂੰ,
ਉਹ ਤੇ ਅੰਦਰ ਹੀ ਜਾ ਲੁਕਿਆ |
ਆਪਣਾ ਮਨ ਖੁਸ਼ ਰੱਖ ਨੲੀਂ ਸਕਦਾ,
ਜਿਸਨੇ ਅੰਬਰ ਵੱਲ ਨੂੰ  ûੱਕਿਆ |
ਪੱਟ ਦਾ ਮਾਸ ਖੁਆ ਸਕਦਾ ਹਾਂ,
ਐਸਾ ਮੁੱਦਾ ਮੈਂ ਨੲੀਂ ਚੁੱਕਿਆ |
ਉਸ ਨੇ ਹੁਸਨ ਦੀ ਮੈਨਾ ਬਣ ਕੇ,
ਮੇਰਾ ਦਿਲ, ਥਾਂ ਥਾਂ ਤੋਂ ਟੁੱਕਿਆ |
ਵਾਅਦਾ ਕਰਕੇ ਉਮਰਾਂ ਦਾ ਉਹ,
ਵਿਹੜੇ ਹੋਰਾਂ ਦੇ ਜਾ ਢੁੱਕਿਆ |
ਆਪਣੇ ਜ਼ਖ਼ਮ ਦਿਖਾਏ ਜਿਸ ਨੂੰ ,
ਉਸ ਨੇ ਜ਼ਖ਼ਮ ਤੇ ਨਮਕ ਈ ਭੁੱਕਿਆ |
ਸਭ ਨੇ ਮਿਲ ਕੇ ਚਾਲਾਂ ਚੱਲੀਆਂ,
'ਮਿੱਤਵਾ' ਹਾਲੇ ਤਾਂ ਨੲੀਂ ਝੁੁੱਕਿਆ |

-ਮੋਬਾਈਲ : 98764-98603

 

Ad Position 22
No active advertisement
ਪਿਛਲੀ ਖ਼ਬਰ ਨਾਰੋਵਾਲ ਦੇ ਮੰਦਰ ਦਾ ਵਿਵਾਦ ਤੇ ਮੇਰੀ ਪਾਕਿਸਤਾਨ ਫੇਰੀ ਅਗਲੀ ਖ਼ਬਰ ਗ਼ਜ਼ਲਾਂ
Ad Position 24