ਨਿਮਰਤਾ ਦਾ ਗੁਣ ਕਿਸੇ ਵੀ ਵਿਅਕਤੀ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ | ਇਸ ਗੁਣ ਦੇ ਹੋਣ ਨਾਲ ਵਿਅਕਤੀ ਵਿਚ ਹੋਰ ਚੰਗੇ ਗੁਣ ਸੁਭਾਵਿਕ ਹੀ ਆ ਜਾਂਦੇ ਹਨ | ਮਿੱਠਾ ਬੋਲਣ ਵਾਲਾ ਵਿਅਕਤੀ ਹਰ ਕਿਸੇ ਦੇ ਮਨ ਨੂੰ ਭਾਉਂਦਾ ਹੈ | ਉਹ ਸਭ ਲਈ ਸਤਿਕਾਰ ਦੀ ਭਾਵਨਾ ਰੱਖਦਾ ਹੈ | ਨਿਮਰਤਾ ਦੇ ਗੁਣ ਨੂੰ ਧਾਰਨ ਵਾਲਾ ਵਿਅਕਤੀ ਹਮੇਸ਼ਾ ਸ਼ਾਂਤ ਰਹਿੰਦਾ ਹੈ | ਗੁੱਸਾ ਘੱਟ ਕਰਨ ਨਾਲ ਉਸ ਦੀ ਸਿਹਤ 'ਤੇ ਵੀ ਸਕਾਰਾਤਮਿਕ ਪ੍ਰਭਾਵ ਪੈਂਦਾ ਹੈ | ਨਿਮਰਤਾ ਦੇ ਗੁਣ ਨੂੰ ਮਹੱਤਤਾ ਦਿੰਦਿਆਂ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ:

'ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ¨'
ਮਿੱਠਾ ਬੋਲਣ ਵਾਲਾ ਵਿਅਕਤੀ ਸਭ ਨੂੰ ਰੱਬ ਦਾ ਰੂਪ ਸਮਝ ਕੇ ਪਿਆਰ ਕਰਦਾ ਹੈ | ਉਹ ਆਪਣੀ ਸ਼ਖ਼ਸੀਅਤ ਨਾਲ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਵੀ ਸੁਗੰਧਿਤ ਕਰ ਦਿੰਦਾ ਹੈ | ਇਸ ਲਈ:
ਜੀ ਕਹੀਏ ਤੇ ਜੀ ਕਹਾਈਏ,
ਇਹ ਗੁਣ ਸਾਰੇ ਹੀ ਅਪਣਾਈਏ |
ਬੋਲ ਕੇ ਮੰੂਹੋਂ ਰੁੱਖਾ ਤੇ ਕੌੜਾ,
ਕਦੇ ਨਾ ਕਿਸੇ ਦਾ ਦਿਲ ਦੁਖਾਈਏ |
ਮਿੱਠੇ ਪਿਆਰੇ ਬੋਲਾਂ ਨਾਲ,
ਸਭ ਦਾ ਆਦਰ ਮਾਣ ਵਧਾਈਏ |
ਜੀ ਕਹੀਏ ਤੇ ਜੀ ਕਹਾਈਏ,
ਇਹ ਗੁਣ ਸਾਰੇ ਹੀ ਅਪਣਾਈਏ |
-ਪਿੰਡ ਤੇ ਡਾਕ: ਸਤੌਰ, ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾਈਲ : 98780-26380