31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਅਸੀਂ ਤਿੰਨੋਂ ਖੁਸ਼

ਅਸੀਂ ਤਿੰਨੋਂ ਖੁਸ਼

Ad Position 21
No active advertisement
ਅਜੀਤ ਡੈਸਕ 01-11-2026

ਮੈਂ ਗੁਰਦੁਆਰੇ ਵਿਚ ਆਪਣੇ ਧਿਆਨ ਵਿਚ ਮਗਨ ਬੈਠਾ ਸਾਂ | ਅਚਾਨਕ ਇਕ ਬੱਚਾ ਮੇਰੀ ਗੋਦੀ ਵਿਚ ਆ ਕੇ ਬੈਠ ਗਿਆ | ਸ਼ਾਇਦ ਉਸ ਨੇ ਮੈਨੂੰ ਕੋਈ ਆਪਣਿਆਂ ਵਿਚੋਂ ਸਮਝ ਲਿਆ ਸੀ | ਮੇਰੀ ਇਕ ਆਦਤ ਹੈ ਕਿ ਮੈਂ ਆਪਣੀ ਜੇਬ ਵਿਚ ਕੁਝ ਟਾਫੀਆਂ ਰੱਖਦਾ ਹਾਂ | ਮੈਂ ਇਕ ਟਾਫੀ ਜੇਬ ਵਿਚੋਂ ਕੱਢ ਕੇ ਬੱਚੇ ਨੂੰ  ਦੇ ਦਿੱਤੀ, ਉਸ ਨੇ ਮੈਨੂੰ ਧੰਨਵਾਦੀ ਨਜ਼ਰਾਂ ਨਾਲ ਵੇਖਿਆ, ਉਸ ਦੀ ਮਾਂ ਸਾਡੇ ਵੱਲ ਵੇਖ ਰਹੀ ਸੀ | ਉਸ ਨੇ ਬੱਚੇ ਨੂੰ  ਇਸ਼ਾਰਾ ਕੀਤਾ ਕਿ ਮੇਰੇ ਕੋਲ ਆ ਜਾ, ਬੱਚਾ ਮਾਂ ਕੋਲ ਚਲਾ ਗਿਆ | ਮਾਂ ਮੇਰੇ ਵੱਲ ਵੇਖਦੀ ਖੁਸ਼ ਤੇ ਮੁਸ਼ਕਰਾ ਰਹੀ ਸੀ | ਮੈਂ ਵੀ ਖੁਸ਼, ਬੱਚਾ ਵੀ ਖੁਸ਼ ਤੇ ਬੱਚੇ ਦੀ ਮਾਂ ਵੀ ਖੁਸ਼ | ਅਸੀਂ ਤਿੰਨੋਂ ਖੁਸ਼ | ਕਿੰਨੀ ਵਧੀਆ ਗੱਲ ਹੋਈ ਹੈ |' ਮੈਂ ਮਨ ਵਿਚ ਸੋਚ ਰਿਹਾ ਸਾਂ |

 

-10846/ਬੀ-34, ਨਿਊ ਪਟੇਲ ਨਗਰ, ਹੈਬੋਵਾਲ ਕਲਾਂ, 
ਲੁਧਿਆਣਾ-141001 ਮੋਬਾਈਲ : 93165-44777

Ad Position 22
No active advertisement
ਪਿਛਲੀ ਖ਼ਬਰ ਤੁਰਦੀਆਂ ਅੱਖਾਂ ਅਗਲੀ ਖ਼ਬਰ ਗੀਤ ਬਿਜਲੀ
Ad Position 24