17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮੁਫ਼ਤ ਦੀ ਲਾਲਸਾ

ਮੁਫ਼ਤ ਦੀ ਲਾਲਸਾ

Ad Position 21
No active advertisement
ਅਜੀਤ ਡੈਸਕ 18-10-2026

ਅਧਾਰ ਕਾਰਡ ਵਾਲੀ ਖਚਾਖਚ ਭਰੀ ਬੱਸ ਵਿਚ ਇਕ ਔਰਤ ਚੜ੍ਹਨ ਲੱਗੀ ਤਾਂ ਕੰਡਕਟਰ ਨੇ ਕਿਹਾ 'ਭਾਈ ਭੀੜ ਬਹੁਤ ਹੈ, ਪਿੱਛੇ ਹੋਰ ਬੱਸ ਆ ਰਹੀ ਹੈ, ਉਸ ਵਿਚ ਚੜ੍ਹ ਜਾਵੀਂ | ਐਵੇਂ ਮੁਫਤ ਪਿਛੇ ਡਿੱਗ ਕੇ ਬਾਂਹ-ਲੱਤ ਨਾ ਤੁੜਵਾ ਲਵੀਂ |' ਅੱਗੋਂ ਔਰਤ ਬੋਲੀ, 'ਬਾਂਹ ਲੱਤ ਟੁੱਟਣ ਦਾ ਇਲਾਜ ਵੀ ਮੁਫਤ ਵਿਚ ਹੋ ਜਾਣਾ, ਮੇਰਾ ਇਲਾਜ ਮੁਫਤ ਕਰਵਾਉਣ ਦਾ ਵੀ ਕਾਰਡ ਬਣਿਆ ਹੋਇਆ |'

ਔਰਤ ਦੀ ਗੱਲ ਸੁਣ ਕੇ ਕੰਡਕਟਰ ਸੋਚਣ ਲੱਗਿਆ ਕਿ ਇਨਸਾਨ ਦੀ ਮੁਫਤ ਦੀ ਲਾਲਸਾ ਦੀ ਹੱਦ ਕਿਥੋਂ ਤੱਕ ਪਹੁੰਚ ਚੁੱਕੀ, ਮੁਫ਼ਤ ਪਿੱਛੇ ਵੀ ਮਰਨ ਦੀ ਪ੍ਰਵਾਹ ਨਹੀਂ ਕਰਦੇ | ਸੋਚੀਂ ਪਏ ਕੰਡਕਟਰ ਨੇ ਬੱਸ ਤੋਰਨ ਲਈ ਸੀਟੀ ਵਜਾ ਦਿੱਤੀ |

-ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿ: ਤਪਾ,
 ਜ਼ਿਲ੍ਹਾ ਬਰਨਾਲਾ-148100. ਮੋਬਾਈਲ : 98765-28579

Ad Position 22
No active advertisement
ਪਿਛਲੀ ਖ਼ਬਰ ਤਾਪਮਾਨ ਅਗਲੀ ਖ਼ਬਰ ਗੱਲਾਂ ਵਿਚੋਂ ਗੱਲ ਸੁਣੀਂਦੀ
Ad Position 24