03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਲੋਕ ਵੇਦਨਾ ਡੁਲ੍ਹਦੀ ਖ਼ੁਸ਼ੀ ਤੋਂ ਮਿਲਦੇ ਦੁੱਖ-ਸੁੱਖ

ਲੋਕ ਵੇਦਨਾ ਡੁਲ੍ਹਦੀ ਖ਼ੁਸ਼ੀ ਤੋਂ ਮਿਲਦੇ ਦੁੱਖ-ਸੁੱਖ

Ad Position 21
No active advertisement
ਅਜੀਤ ਡੈਸਕ 04-10-2026

ਇਕ ਦਿਨ ਸ਼ਹਿਰ ਦੀ ਮੁੱਖ ਸੜਕ 'ਤੇ ਇਕ ਜੀਪ ਤੇਜ਼ ਰਫ਼ਤਾਰ ਦੌੜੀ ਜਾ ਰਹੀ ਸੀ | ਉਸ ਵਿਚ ਬੈਠੇ ਚਾਰ-ਪੰਜ ਨੌਜਵਾਨ ਪੂਰਾ ਜ਼ੋਰ ਲਗਾ ਕੇ ਚੀਕਾਂ ਤੇ ਕੂਕਾਂ ਮਾਰਦੇ ਹੋਏ ਹੁੱਲੜਬਾਜ਼ੀ ਮਚਾਉਂਦੇ ਜਾ ਰਹੇ ਸਨ | ਪਤਾ ਲੱਗਾ ਕਿ ਉਹ ਬਰਾਤੀ ਸਨ | ਉਨ੍ਹਾਂ 'ਚੋਂ ਇਕ ਨੌਜਵਾਨ ਦੇ ਭਰਾ ਦਾ ਵਿਆਹ ਸੀ | ਉਹ ਵਿਆਹ ਦੀ ਖ਼ੁਸ਼ੀ ਵਿਚ ਪੰਜਾਹ ਸੌ-ਸੌ ਦੇ ਨੋਟ ਖਿਲਾਰਦੇ ਜਾ ਰਹੇ ਸੀ, ਉਨ੍ਹਾਂ ਖਿਲਰਦੇ ਨੋਟਾਂ ਨੂੰ  ਚੁੱਕਣ ਲਈ ਕੁਝ ਬੱਚੇ ਸੜਕ 'ਤੇ ਦੌੜਦੇ ਜਾ ਰਹੇ ਸਨ | ਉਹ ਨੌਜਵਾਨ ਵਿਆਹ ਦੀ ਖੁਸ਼ੀ ਵਿਚ ਇਹ ਭੁੱਲ ਗਏ ਸੀ ਕਿ ਸੜਕ 'ਤੇ ਖਿਲਰਦੇ ਨੋਟਾਂ ਨੂੰ  ਚੁੱਕਣ ਲਈ ਭੱਜਦੇ ਬੱਚੇ ਕਿਸੇ ਹਾਦਸੇ ਦਾ ਸ਼ਿਕਾਰ ਵੀ ਹੋ ਸਕਦੇ ਹਨ ਤੇ ਉਥੇ ਇੰਜ ਹੋਇਆ ਵੀ | ਇਕ ਬੱਚਾ ਟਰੱਕ ਦੇ ਹੇਠਾਂ ਆਉਣ ਤੋਂ ਮਸਾਂ ਬਚਿਆ | ਜੇਕਰ ਉਸ ਬੱਚੇ ਦੀ ਜਾਨ ਚਲੇ ਜਾਂਦੀ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ?

ਜੀਪ ਵਿਚ ਬੈਠਾ ਨੌਜਵਾਨ ਵਿਆਹ ਦੀ ਖੁਸ਼ੀ ਨੂੰ  ਨੋਟਾਂ ਦੇ ਰੂਪ ਵਿਚ ਸੜਕ 'ਤੇ ਰੋਲਦਾ ਜਾ ਰਿਹਾ ਸੀ | ਖੁਸ਼ੀ ਦੇ ਇਸ ਜਲੌਅ ਕਾਰਨ ਕਿਸੇ ਦੀ ਜਾਨ ਵੀ ਜਾ ਸਕਦੀ ਹੈ, ਉਸ ਨੌਜਵਾਨ ਨੇ ਸੋਚਿਆ ਵੀ ਨਹੀਂ ਹੋਵੇਗਾ |
ਲੋਕ ਅਕਸਰ ਆਪਣੀ ਡੁਲ੍ਹਦੀ ਹੋਈ ਖੁਸ਼ੀ ਕਰਕੇ ਦੂਜਿਆਂ ਨੂੰ  ਦੁੱਖ ਪਹੁੰਚਾਉਂਦੇ ਹਨ | ਉਹ ਦੂਜਿਆਂ ਬਾਰੇ ਸੋਚਣਾ ਭੁੱਲ ਜਾਂਦੇ ਹਨ | ਵਿਆਹ ਦੀ ਖੁਸ਼ੀ ਵਿਚ ਵੱਜਦਾ ਡੀ.ਜੇ. ਕਿਸੇ ਬਿਮਾਰ ਨੂੰ  ਕਿਵੇਂ ਤੜਫਾਉਂਦਾ ਹੈ, ਕਿਸੇ ਪੜ੍ਹਾਈ ਕਰ  ਰਹੇ ਵਿਦਿਆਰਥੀ ਦੇ ਕੰਨਾਂ ਵਿਚ ਕਿਵੇਂ ਹਥੌੜੇ ਚਲਾਉਂਦਾ ਹੈ, ਬਾਰੇ ਲੋਕੀਂ ਯਾਦ ਨਹੀਂ ਰੱਖਦੇ | ਬਾਜ਼ਾਰਾਂ, ਸੜਕਾਂ 'ਤੇ ਚੱਲਦੇ ਜਲੂਸਾਂ ਕਰਕੇ ਲੱਗਦੇ ਟ੍ਰੈਫਿਕ ਜਾਮ ਵਿਚ ਫਸੇ ਲੋਕਾਂ ਦੀ ਮਜਬੂਰੀ, ਸਮੇਂ 'ਤੇ ਪੁੱਜਣ ਦੀ ਇੱਛਾ ਕਿਵੇਂ ਮਧੋਲੀ ਜਾਂਦੀ ਹੈ, ਕੌਣ ਗੌਲਦਾ ਹੈ? ਕੋਈ ਮਰ ਰਹੇ ਬੰਦੇ ਲਈ ਦਵਾਈ ਲੈਣ ਜਾ ਰਿਹਾ ਹੁੰਦਾ ਹੈ | ਕੋਈ ਨੌਕਰੀ 'ਤੇ ਸਮੇਂ ਸਿਰ ਪੁੱਜਣ ਲਈ ਤੜਫ ਰਿਹਾ ਹੁੰਦਾ ਹੈ | ਇਸ ਨਾਲ ਕਿਸੇ ਨੂੰ  ਕੀ? ਜਿਹੜੀ ਖੁਸ਼ੀ, ਜਿਹੜਾ ਚਾਅ ਦੂਜਿਆਂ ਲਈ ਦੁੱਖ ਦਾ ਕਾਰਨ ਬਣਦਾ ਹੈ, ਇਹਦੇ ਬਾਰੇ ਵੀ ਜ਼ਰੂਰ ਕੁਝ ਸੋਚਣਾ ਚਾਹੀਦਾ ਹੈ | ਕਿਸੇ ਦੀ ਡੁਲ੍ਹਦੀ ਖੁਸ਼ੀ ਕਿਸੇ ਲਈ ਖੁਆਰੀ ਦਾ ਸਬੱਬ ਬਣੇ, ਕੀ ਇਹ ਚੰਗਾ ਹੈ? ਕੀ ਇਹ ਸਹੀ ਹੈ?

-ਮੋਬਾਈਲ : 98146-81444

Ad Position 22
No active advertisement
ਪਿਛਲੀ ਖ਼ਬਰ ਇਨਸਾਨੀਅਤ ਦਾ ਰਿਸ਼ਤਾ ਅਗਲੀ ਖ਼ਬਰ ਲੋਕ ਕਥਾ ਗੱਲ ਦਾ ਗੜੁੱਲ
Ad Position 24