ਜਦੋਂ ਦਾ ਮੈਂ ਇੰਗਲੈਂਡ ਤੋਂ ਆਇਆ ਹਾਂ, ਉਦੋਂ ਤੋਂ ਹੀ ਮੈਨੂੰ ਹਰ ਪਾਸਿਉਂ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਹਨ | ਕੁਝ ਚੰਗੀਆਂ, ਕੁਝ ਖੱਟੀਆਂ, ਕੁਝ ਮਿੱਠੀਆਂ ਤੇ ਕੁਝ ਭੈੜੀਆਂ | ਇਕ ਦਿਨ ਮੈਂ ਇਕ ਫੰਕਸ਼ਨ ਤੇ ਗਿਆ, ਮੇਰੇ ਦੋਸਤਾਂ ਨੇ ਮੈਨੂੰ ਧਰ ਲਿਆ | ਲੱਗੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ | ਮੈਂ ਉਨ੍ਹਾਂ ਦੀਆਂ ਗੱਲਾਂ ਦਾ ਹੱਸ-ਹੱਸ ਕੇ ਜਵਾਬ ਦਿੰਦਾ ਰਿਹਾ |

ਮੈਨੂੰ ਇਕ ਅਲੱਗ ਕਿਸਮ ਦੀ ਫੀਲਿੰਗ ਹੋ ਰਹੀ ਸੀ | ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਇੰਗਲੈਂਡ ਵਰਗੇ ਮੁਲਕ ਵਿਚ ਜਾਣਾ ਕੋਈ ਛੋਟੀ-ਮੋਟ ਗੱਲ ਨਹੀਂ | ਇਕ ਦੋਸਤ ਨੇ ਮੈਨੂੰ ਮਜ਼ਾਕ ਨਾਲ ਕਿਹਾ, 'ਕਿਉਂ ਭਾਈ ਉਥੇ ਮੇਮਾਂ ਤਾਂ ਖੂਬ ਦੇਖੀਆਂ ਹੋਣਗੀਆਂ |' ਮੇਰਾ ਧਿਆਨ ਇਕਦਮ ਮੇਰੀਆਂ ਆਪਣੀਆਂ ਧੀਆਂ ਵੱਲ ਚਲਾ ਗਿਆ | ਮੈਂ ਕੁਝ ਗੰਭੀਰ ਹੋ ਗਿਆ |
ਮੈਂ ਉਥੇ ਆਪਣੀਆਂ ਤਿੰਨ ਮੇਮਾਂ ਨੂੰ ਮਿਲਣ ਗਿਆ ਸੀ | ਇਕ ਮੇਮ ਨੂੰ ਤਾਂ ਮੈਂ ਪੰਦਰਾਂ ਸਾਲ ਬਾਅਦ ਮਿਲਿਆ ਸੀ | ਉਹ ਤਿੰਨਾਂ ਮੇਮਾਂ ਤੋਂ ਵੱਧ ਕੇ ਕੋਈ ਮੇਮ ਮੈਨੂੰ ਨਜ਼ਰ ਨਹੀਂ ਆਈ | ਮੈਂ ਉਥੇ ਆਪਣੇ ਬੱਚਿਆਂ ਨੂੰ ਮਿਲਣ ਗਿਆ ਸੀ, ਮੇਮਾਂ ਦੇਖਣ ਨਹੀਂ | ਮੇਰੀਆਂ ਗੱਲਾਂ ਸੁਣ ਕੇ ਉਹ ਵੀ ਖਾਮੋਸ਼ ਹੋ ਗਏ | ਸ਼ਾਇਦ ਮੇਰੀਆਂ ਗੱਲਾਂ ਦਾ ਉਨ੍ਹਾਂ 'ਤੇ ਅਸਰ ਹੋ ਗਿਆ ਸੀ |
-7468, ਮਾਇਆਪੁਰੀ, ਲੁਧਿਆਣਾ-7