24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

— ਟਾਰਗੇਟ ਉਲੰਪਿਕ ਪੋਡੀਅਮ ਸਕੀਮ — ਕੰਪਾਊਾਡ ਤੀਰਅੰਦਾਜ਼ ਪ੍ਰਨੀਤ ਤੇ ਅਭਿਸ਼ੇਕ 'ਕੋਰ' ਗਰੁੱਪ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 02-01-2026

ਨਵੀਂ ਦਿੱਲੀ, 1 ਜਨਵਰੀ (ਪੀ.ਟੀ.ਆਈ.)-ਡੋਪ ਦੇ ਦੋਸ਼ਾਂ ਤਹਿਤ ਪਹਿਲਵਾਨ ਰਿਤਿਕਾ ਹੁੱਡਾ ਨੂੰ ਖੇਡ ਮੰਤਰਾਲੇ ਦੇ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੀ.ਓ.ਪੀ.ਐਸ.) ਤੋਂ ਬਾਹਰ ਕਰ ਦਿੱਤਾ ਗਿਆ ਹੈ, ਜਦਕਿ ਕੰਪਾਊਾਡ ਤੀਰਅੰਦਾਜ਼ ਪ੍ਰਨੀਤ ਕÏਰ ਤੇ ਅਭਿਸ਼ੇਕ ਵਰਮਾ ਨੂੰ ਕੋਰ ਗਰੁੱਪ 'ਚ ਸ਼ਾਮਲ ਕੀਤਾ ਗਿਆ ਹੈ ਤੇ ਡੀਕੈਥਲੇਟ ਤੇਜਸਵਿਨ ਸ਼ੰਕਰ ਨੂੰ ਵਿਕਾਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ | ਪਿਛਲੇ ਸਾਲ ਪੈਰਿਸ 2024 ਓਲੰਪਿਕ ਚੱਕਰ ਤੋਂ ਬਾਅਦ ਟੀ.ਓ.ਪੀ.ਐਸ. ਸੂਚੀ 179 ਤੋਂ ਘਟਾ ਕੇ 94 ਕਰ ਦਿੱਤੀ ਗਈ ਸੀ | ਪਿਛਲੇ ਸਾਲ ਪ੍ਰਦਰਸ਼ਨ ਦੇ ਆਧਾਰ 'ਤੇ ਹੋਰ ਬਦਲਾਅ ਵੀ ਕੀਤੇ ਗਏ ਹਨ | ਕੋਰ ਗਰੁੱਪ 'ਚ ਐਥਲੀਟਾਂ ਦੀ ਗਿਣਤੀ ਹੁਣ 118 ਹੈ, ਜਿਸ 'ਚ 57 ਜਨਰਲ ਤੇ 61 ਪੈਰਾ ਐਥਲੀਟ ਸ਼ਾਮਲ ਹਨ | ਏਸ਼ੀਅਨ ਚੈਂਪੀਅਨਸ਼ਿਪ ਮੈਡਲ ਜੇਤੂ ਹੁੱਡਾ ਪਿਛਲੇ ਸਾਲ ਜੁਲਾਈ 'ਚ ਚੋਣ ਟਰਾਇਲਾਂ ਦੌਰਾਨ ਡੋਪ ਟੈਸਟ 'ਚ ਅਸਫਲ ਰਹੀ ਸੀ | ਉਹ ਪਿਛਲੇ ਸਾਲ ਫਰਵਰੀ 'ਚ ਜਾਰੀ ਕੀਤੇ ਗਏ ਟੀ.ਓ.ਪੀ.ਐਸ. ਕੋਰ ਗਰੁੱਪ ਦਾ ਹਿੱਸਾ ਸੀ | ਹੁੱਡਾ ਬਾਰੇ ਪੁੱਛੇ ਜਾਣ 'ਤੇ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਇਕ ਸੂਤਰ ਨੇ ਕਿਹਾ ਕਿ ਉਸਨੂੰ ਹੁਣ ਬਾਹਰ ਕਰ ਦਿੱਤਾ ਗਿਆ ਹੈ | ਵਿਸ਼ਵ ਪੈਰਾ ਅਥਲੈਟਿਕਸ ਸੋਨ ਤਗਮਾ ਜੇਤੂ ਦੌੜਾਕ ਸਿਮਰਨ, ਜਿਸ ਦੇ ਗਾਈਡ ਉਮਰ ਸੈਫੀ ਪਿਛਲੇ ਸਾਲ ਅਕਤੂਬਰ 'ਚ ਡੋਪ ਟੈਸਟ ਵਿੱਚ ਅਸਫਲ ਰਹੇ ਸਨ, ਨੂੰ ਕੋਰ ਗਰੁੱਪ 'ਚ ਸ਼ਾਮਲ ਕੀਤਾ ਗਿਆ ਹੈ | ਸੂਤਰ ਨੇ ਕਿਹਾ ਕਿ ਅਸੀਂ ਜਲਦਬਾਜ਼ੀ 'ਚ ਫੈਸਲਾ ਨਹੀਂ ਲਵਾਂਗੇ | ਉਹ ਗਰੁੱਪ 'ਚ ਹੈ ਤੇ ਮਿਸ਼ਨ ਓਲੰਪਿਕ ਸੈੱਲ ਦੀ ਅਗਲੀ ਮੀਟਿੰਗ ਵਿਚ ਇਸ ਬਾਰੇ ਚਰਚਾ ਕੀਤੀ ਜਾਵੇਗੀ | ਸਿਮਰਨ ਪੈਰਿਸ ਪੈਰਾਲੰਪਿਕਸ ਦੀ ਕਾਂਸੀ ਤਗਮਾ ਜੇਤੂ ਹੈ | ਲਾਸ ਏਾਜਲਸ ਓਲੰਪਿਕ ਵਿੱਚ ਤਗਮੇ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਣ ਵਾਲੇ ਕੰਪਾਊਾਡ ਤੀਰਅੰਦਾਜ਼ਾਂ ਨੂੰ ਨਵੀਨਤਮ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ | ਤੀਰਅੰਦਾਜ਼ੀ ਇਨ੍ਹਾਂ ਖੇਡਾਂ ਦਾ ਹਿੱਸਾ ਹੋਵੇਗੀ | ਪ੍ਰਨੀਤ, ਅਭਿਸ਼ੇਕ ਤੇ ਜੋਤੀ ਸੁਰੇਖਾ ਸਮੇਤ ਅੱਠ ਕੰਪਾਊਾਡ ਤੀਰਅੰਦਾਜ਼ਾਂ ਨੂੰ ਕੋਰ ਗਰੁੱਪ 'ਚ ਸ਼ਾਮਿਲ ਕੀਤਾ ਗਿਆ ਹੈ, ਜਦੋਂ ਕਿ ਤਿੰਨ ਰਿਕਰਵ ਸਟਾਰ, ਦੀਪਿਕਾ ਕੁਮਾਰੀ, ਧੀਰਜ ਬੋਮਦੇਵਰਾ ਤੇ ਅੰਕਿਤਾ ਭਕਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ | ਟੀ.ਓ.ਪੀ.ਐਸ. 'ਚ ਕੋਰ ਗਰੁੱਪ ਦੇ ਖਿਡਾਰੀਆਂ ਨੂੰ 50,000 ਰੁਪਏ ਦਾ ਆਊਟ-ਆਫ-ਜੇਬ ਭੱਤਾ ਮਿਲਦਾ ਹੈ, ਜਦੋਂ ਕਿ ਵਿਕਾਸ ਸਮੂਹ ਦੇ ਖਿਡਾਰੀਆਂ ਨੂੰ 25,000 ਰੁਪਏ ਦਾ ਆਊਟ-ਆਫ-ਜੇਬ ਭੱਤਾ ਮਿਲਦਾ ਹੈ | ਇਸ ਤੋਂ ਇਲਾਵਾ, ਖਿਡਾਰੀਆਂ ਨੂੰ ਵਿਦੇਸ਼ਾਂ 'ਚ ਸਿਖਲਾਈ ਤੇ ਮੁਕਾਬਲੇ ਦੌਰਾਨ ਪ੍ਰਤੀ ਦਿਨ 25 ਡਾਲਰ ਦਿੱਤੇ ਜਾਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਕ੍ਰਾਮਨਿਕ ਵਲੋਂ ਵਿਸ਼ਵ ਸ਼ਤਰੰਜ ਪ੍ਰਬੰਧਕ ਸੰਸਥਾ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ <br/> ਅਗਲੀ ਖ਼ਬਰ ਬਰਤਾਨੀਆ ਦੇ ਪਾਸਪੋਰਟ 'ਚ ਵੱਡੇ ਬਦਲਾਅ <br/>
Ad Position 24