24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬਰਤਾਨੀਆ ਦੇ ਪਾਸਪੋਰਟ 'ਚ ਵੱਡੇ ਬਦਲਾਅ <br/>

Ad Position 21
No active advertisement
ਅਜੀਤ ਡੈਸਕ 02-01-2026
ਲੰਡਨ, 1 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆਂ ਦੇ ਪਾਸਪੋਰਟ ਦੀ ਦਿੱਖ ਤੇ ਸਰੱਖਿਆ ਨੀਤੀ 'ਚ ਅਹਿਮ ਬਦਲਾਅ ਕੀਤਾ ਗਿਆ ਹੈ | ਨਵੇਂ ਪਾਸਪੋਰਟ ਦਾ ਇਹ ਸੁਧਰਿਆ ਰੂਪ ਹੁਣ ਤੱਕ ਦਾ ਸਭ ਤੋਂ ਵੱਧ ਸੁਰੱਖਿਅਤ ਪਾਸਪੋਰਟ ਮੰਨਿਆ ਜਾ ਰਿਹਾ ਹੈ | ਜਿਸ 'ਚ ਨਵੀਨਤਮ ਜਾਅਲਸਾਜ਼ੀ ਵਿਰੋਧੀ ਤਕਨਾਲੋਜੀ ਸ਼ਾਮਿਲ ਕੀਤੀ ਗਈ ਹੈ | ਹੁਣ ਤੱਕ ਲਗਭਗ 300 ਪਾਸਪੋਰਟ ਜਾਰੀ ਹੋ ਚੁੱਕੇ ਹਨ ਜਿਨ੍ਹਾਂ ਦੀ ਬਾਹਰਲੀ ਜਿਲਦ 'ਤੇ ਮਹਾਰਾਜਾ ਚਾਰਲਸ ਦਾ ਪ੍ਰਤੀਕ ਹੈ | ਯੂ.ਕੇ. ਦੇ 4 ਦੇਸ਼ਾਂ ਨੂੰ ਡਿਜ਼ਾਈਨ 'ਤੇ ਯੂਨੈਸਕੋ-ਸੁਰੱਖਿਅਤ ਕੁਦਰਤੀ ਦਿ੍ਸ਼ਾਂ ਦੀਆਂ ਤਸਵੀਰਾਂ ਵਲੋਂ ਦਰਸਾਇਆ ਗਿਆ ਹੈ | ਚਾਰ ਤਸਵੀਰਾਂ ਬੇਨ ਨੇਵਿਸ, ਲੇਕ ਡਿਸਟਿ੍ਕਟ, ਥ੍ਰੀ ਕਲਿਫਸ ਬੇਅ ਤੇ ਜਾਇੰਟਸ ਕਾਜ਼ਵੇਅ ਹੋਣਗੀਆਂ | ਇਸ 'ਚ ਹੋਲੋਗ੍ਰਾਫਿਕ ਤੇ ਪਾਰਦਰਸ਼ੀ ਵਿਸ਼ੇਸ਼ਤਾਵਾਂ ਵੀ ਸ਼ਾਮਲ ਹਨ, ਜਿਸ ਨਾਲ ਪਾਸਪੋਰਟਾਂ ਦੀ ਪੁਸ਼ਟੀ ਕਰਨਾ ਆਸਾਨ ਹੋ ਜਾਂਦਾ ਹੈ ਤੇ ਜਾਅਲਸਾਜ਼ੀ ਜਾਂ ਛੇੜਛਾੜ ਕਰਨਾ ਔਖਾ ਹੁੰਦਾ ਹੈ | ਜੋ ਗੈਰ-ਕਾਨੂੰਨੀ ਪ੍ਰਵੇਸ਼ ਨੂੰ ਰੋਕਣ 'ਚ ਵੀ ਮਦਦਗਾਰ ਹੈ | ਪ੍ਰਵਾਸ ਤੇ ਨਾਗਰਿਕਤਾ ਮੰਤਰੀ ਮਾਈਕ ਟੈਪ ਨੇ ਕਿਹਾ ਕਿ ਮਹਾਰਾਜਾ ਦੇ ਹਥਿਆਰਾਂ, ਪ੍ਰਤੀਕ ਦਿ੍ਸ਼ਾਂ ਅਤੇ ਵਧੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਦੀ ਸ਼ੁਰੂਆਤ ਬਿ੍ਟਿਸ਼ ਪਾਸਪੋਰਟ ਦੇ ਇਤਿਹਾਸ 'ਚ ਇਕ ਨਵੇਂ ਯੁੱਗ ਦੀ ਨਿਸ਼ਾਨਦੇਹੀ ਕਰਦੀ ਹੈ | ਜ਼ਿਕਰਯੋਗ ਹੈ ਕਿ ਪਹਿਲਾ ਆਧੁਨਿਕ ਸ਼ੈਲੀ ਵਾਲਾ ਬਰਤਾਨਵੀ ਪਾਸਪੋਰਟ 1915 'ਚ ਪੇਸ਼ ਕੀਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ — ਟਾਰਗੇਟ ਉਲੰਪਿਕ ਪੋਡੀਅਮ ਸਕੀਮ — ਕੰਪਾਊਾਡ ਤੀਰਅੰਦਾਜ਼ ਪ੍ਰਨੀਤ ਤੇ ਅਭਿਸ਼ੇਕ 'ਕੋਰ' ਗਰੁੱਪ 'ਚ ਸ਼ਾਮਿਲ <br/> ਅਗਲੀ ਖ਼ਬਰ ਡਾਕਟਰ ਸਾਧੂ ਸਿੰਘ ਹਮਦਰਦ ਦੇ ਜਨਮ ਦਿਨ 'ਤੇ ਦੋਸਤਾਨਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ <br/>
Ad Position 24