17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

-ਅੰਡਰ-19 ਵਿਸ਼ਵ ਕੱਪ- ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 25-01-2026

ਹਰਾਰੇ, 24 ਜਨਵਰੀ (ਇੰਟ.)-ਭਾਰਤ ਨੇ ਜ਼ਿੰਬਾਬਵੇ ਦੇ ਬੁਲਾਵਾਯੋ 'ਚ ਚੱਲ ਰਹੇ ਅੰਡਰ-19 ਵਿਸ਼ਵ ਕੱਪ 'ਚ ਆਪਣੀ ਲਗਾਤਾਰ ਤੀਜੀ ਜਿੱਤ ਦਰਜ ਕੀਤੀ | ਟੀਮ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ | ਭਾਰਤੀ ਟੀਮ ਨੇ 13.3 ਓਵਰਾਂ 'ਚ 3 ਵਿਕਟਾਂ 'ਤੇ 130 ਦੌੜਾਂ ਦਾ ਸੋਧਿਆ ਹੋਇਆ ਟੀਚਾ ਪ੍ਰਾਪਤ ਕਰ ਲਿਆ | ਕਪਤਾਨ ਆਯੁਸ਼ ਮਹਾਤਰੇ ਨੇ 27 ਗੇਂਦਾਂ 'ਤੇ 53 ਦੌੜਾਂ ਬਣਾਈਆਂ | ਜਦਕਿ ਵੈਭਵ ਸੂਰਿਆਵੰਸ਼ੀ ਨੇ 23 ਗੇਂਦਾਂ 'ਤੇ 40 ਦÏੜਾਂ ਬਣਾਈਆਂ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਟੀਮ 36.2 ਓਵਰਾਂ 'ਚ 135 ਦੌੜਾਂ 'ਤੇ ਆਲ ਆਊਟ ਹੋ ਗਈ | ਨਿਊਜ਼ੀਲੈਂਡ ਲਈ ਕੈਲਮ ਸੈਮਸਨ ਨੇ ਅਜੇਤੂ 37 ਤੇ ਸੇਲਵਿਨ ਸੰਜੇ ਨੇ 28 ਦÏੜਾਂ ਬਣਾਈਆਂ | ਬਾਅਦ ਵਿਚ ਮੀਂਹ ਕਾਰਨ ਮੈਚ ਨੂੰ 37-37 ਓਵਰਾਂ ਤੱਕ ਘਟਾ ਦਿੱਤਾ ਗਿਆ | ਭਾਰਤ ਨੂੰ ਦਿੱਤਾ ਗਿਆ 136 ਦੌੜਾਂ ਦਾ ਟੀਚਾ ਸੋਧ ਕੇ 130 ਦÏੜਾਂ ਕਰ ਦਿੱਤਾ ਗਿਆ | ਮੀਂਹ ਕਾਰਨ ਮੈਚ ਦੇਰ ਨਾਲ ਸ਼ੁਰੂ ਹੋਇਆ |

Ad Position 22
No active advertisement
ਪਿਛਲੀ ਖ਼ਬਰ ਜੋਕੋਵਿਚ ਨੇ 400ਵੀਂ ਗ੍ਰੈਂਡ ਸਲੈਮ ਜਿੱਤ ਦਰਜ ਕੀਤੀ, ਅਜਿਹਾ ਕਰਨ ਵਾਲਾ ਪਹਿਲਾ ਟੈਨਿਸ ਖਿਡਾਰੀ <br/> ਅਗਲੀ ਖ਼ਬਰ ਅਮਰੀਕਾ ਦੀਆਂ ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਵੱਲੋਂ 26 ਜਨਵਰੀ 1986 ਦੇ ਖ਼ਾਲਿਸਤਾਨ ਐਲਾਨਨਾਮੇ ਦੀ 40ਵੀਂ...
Ad Position 24