ਸ਼ਿਕਾਗੋ, 24 ਜਨਵਰੀ (ਕੇਵਲ ਗੁਰਾਇਆ)-ਅਮਰੀਕਾ ਦੀਆਂ ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਨੇ ਸਾਂਝੇ ਤੌਰ 'ਤੇ ਮੀਡੀਆ ਰਾਹੀਂ ਪੰਜਾਬ ਦੀਆਂ ਸਮੂਹ ਆਜ਼ਾਦੀ ਪਸੰਦ ਪੰਥਕ ਜਥੇਬੰਦੀਆਂ, ਸਿਆਸੀ ਪਾਰਟੀਆਂ, ਨਿਹੰਗ ਜਥੇਬੰਦੀਆਂ, ਸਟੂਡੈਂਟਸ ਫੈਡਰੇਸ਼ਨਾਂ ਤੇ ਹਰ ਵਰਗ ਦੇ ਆਜ਼ਾਦੀ ਪਸੰਦ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਕਿ ਜੋ 26 ਜਨਵਰੀ ਸੋਮਵਾਰ ਨੂੰ ਸਾਂਝੇ ਤੌਰ 'ਤੇ ਖਾਲਿਸਤਾਨੀ ਜਥੇਬੰਦੀਆਂ ਜਿਨ੍ਹਾਂ 'ਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ, ਦਲ ਖ਼ਾਲਸਾ,ਪੰਚ ਪ੍ਰਧਾਨੀ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ 26 ਜਨਵਰੀ 1986 ਦੇ ਸਰਬੱਤ ਖ਼ਾਲਸਾ ਐਲਾਨ ਨਾਮੇ ਦੀ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ, ਜਿਸ 'ਚ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਗਈ ਹੈ | ਅਮਰੀਕਾ ਦੀਆਂ ਪੰਥਕ ਜਥੇਬੰਦੀਆਂ ਜਿਨ੍ਹਾਂ 'ਚ ਸਿੱਖ ਕੋਆਰਡੀਨੇਸ਼ਨ ਗੁਰਦੁਆਰਾ ਕਮੇਟੀ ਈਸਟ ਕੋਸਟ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿੱਲ ਨਿਊਯਾਰਕ, ਗੁਰਦੁਆਰਾ ਸਿੱਖ ਸੈਂਟਰ ਆਫ਼ ਨਿਊਯਾਰਕ ਇੰਕ. ਫਲਸ਼ਿੰਗ ਤੇ ਕੁਈਨਜ ਵਿਲੇਜ, ਅਮੇਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਅਮਰੀਕਾ, ਗੁਰਦੁਆਰਾ ਦਸਮੇਸ਼ ਦਰਬਾਰ ਨਿਊ ਜਰਸੀ, ਸਿੱਖ ਗੁਰਦੁਆਰਾ ਆਫ਼ ਪਾਈਨਹਿੱਲ, ਗੁਰਦੁਆਰਾ ਸਿੰਘ ਸਭਾ ਫੈਅਰਫੈਕਸ ਵਰਜੀਨੀਆ, ਸਿੱਖ ਗੁਰਦੁਆਰਾ ਆਫ਼ ਗ੍ਰੇਟਰ ਵਾਸ਼ਿੰਗਟਨ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ, ਦਲ ਖਾਲਸਾ ਯੂ.ਐਸ.ਏ., ਸਿੱਖ ਯੂਥ ਆਫ਼ ਅਮਰੀਕਾ, ਸੰਤ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ, ਪੰਥਕ ਸਿੱਖ ਸੁਸਾਇਟੀ, ਯੂਨਾਈਟਿਡ ਸਿੱਖਸ ਤੇ ਸਿੱਖ ਆਰਟ ਗੈਲਰੀ ਆਦਿ ਨੇ ਅਰਦਾਸ ਸਮਾਗਮ 'ਚ ਪੁੱਜਣ ਦੀ ਅਪੀਲ ਕੀਤੀ ਹੈ |
ਅਮਰੀਕਾ ਦੀਆਂ ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਵੱਲੋਂ 26 ਜਨਵਰੀ 1986 ਦੇ ਖ਼ਾਲਿਸਤਾਨ ਐਲਾਨਨਾਮੇ ਦੀ 40ਵੀਂ ਵਰੇ੍ਹੇਗੰਢ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ 'ਚ ਸ਼ਾਮਿਲ ਹੋਣ ਲਈ ਅਪੀਲ
ਅਜੀਤ ਡੈਸਕ
25-01-2026