ਮੈਲਬÏਰਨ, 24 ਜਨਵਰੀ (ਏਜੰਸੀ)-ਟੈਨਿਸ ਦੇ ਮਹਾਨ ਖਿਡਾਰੀ ਨੋਵਾਕ ਜੋਕੋਵਿਚ ਨੇ ਇਤਿਹਾਸ ਰਚਦਿਆਂ ਇੱਥੇ ਆਪਣੀ 400ਵੀਂ ਗ੍ਰੈਂਡ ਸਲੈਮ ਜਿੱਤ ਤੇ 102ਵੀਂ ਆਸਟ੍ਰੇਲੀਅਨ ਓਪਨ ਜਿੱਤ ਦਰਜ ਕੀਤੀ | 24 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਜੋਕੋਵਿਚ ਨੇ ਆਸਟ੍ਰੇਲੀਅਨ ਓਪਨ ਦੇ ਤੀਜੇ ਦੌਰ 'ਚ ਬੋਟਿਕ ਵੈਨ ਡੀ ਜ਼ੈਂਡਸਚੁਲਪ ਨੂੰ 6-3, 6-4, 7-6 ਨਾਲ ਹਰਾ ਕੇ 400 ਗ੍ਰੈਂਡ ਸਲੈਮ ਸਿੰਗਲਜ਼ ਜਿੱਤਾਂ ਦਰਜ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ | ਇਸ ਜਿੱਤ ਦੇ ਨਾਲ, ਆਸਟ੍ਰੇਲੀਅਨ ਓਪਨ 'ਚ ਉਸਦਾ ਜਿੱਤ-ਹਾਰ ਦਾ ਰਿਕਾਰਡ 102-10 ਹੋ ਗਿਆ, ਜਿਸ ਨਾਲ ਇਸ ਟੂਰਨਾਮੈਂਟ 'ਚ ਸਭ ਤੋਂ ਵੱਧ ਮੈਚ ਜਿੱਤਾਂ ਦੇ ਰੋਜਰ ਫੈਡਰਰ ਦੇ ਕਰੀਅਰ ਰਿਕਾਰਡ ਦੀ ਬਰਾਬਰੀ ਹੋ ਗਈ | ਸਰਬੀਆ ਦੇ ਜੋਕੋਵਿਚ ਨੇ 10 ਵਾਰ ਆਸਟ੍ਰੇਲੀਅਨ ਓਪਨ ਜਿੱਤਿਆ ਹੈ, ਜੋ ਕਿਸੇ ਵੀ ਖਿਡਾਰੀ ਦੁਆਰਾ ਸਭ ਤੋਂ ਵੱਧ ਹੈ | 38 ਸਾਲਾ ਜੋਕੋਵਿਚ ਇਸ ਵਾਰ ਆਪਣੇ 25ਵੇਂ ਕਰੀਅਰ ਗ੍ਰੈਂਡ ਸਲੈਮ ਖਿਤਾਬ ਜਿੱਤਣ ਦੇ ਟੀਚੇ ਨਾਲ ਆਸਟ੍ਰੇਲੀਆ 'ਚ ਖੇਡ ਰਿਹਾ ਹੈ | ਜੇਕਰ ਉਹ ਅਜਿਹਾ ਕਰਨ 'ਚ ਸਫਲ ਹੋ ਜਾਂਦਾ ਹੈ, ਤਾਂ ਉਹ ਹੁਣ ਤੱਕ ਦਾ ਸਭ ਤੋਂ ਸਫਲ ਟੈਨਿਸ ਖਿਡਾਰੀ ਬਣ ਜਾਵੇਗਾ |
ਖੇਡ ਸੰਸਾਰ
Free
ਜੋਕੋਵਿਚ ਨੇ 400ਵੀਂ ਗ੍ਰੈਂਡ ਸਲੈਮ ਜਿੱਤ ਦਰਜ ਕੀਤੀ, ਅਜਿਹਾ ਕਰਨ ਵਾਲਾ ਪਹਿਲਾ ਟੈਨਿਸ ਖਿਡਾਰੀ <br/>
ਅਜੀਤ ਡੈਸਕ
25-01-2026