17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪਤਨੀ ਨੂੰ ਨਸ਼ੀਲੀ ਦਵਾਈ ਦੇ ਕੇ ਜਿਨਸੀ ਜ਼ੁਲਮ ਕਰਨ ਵਾਲੇ ਪਤੀ ਨੇ ਅਦਾਲਤ 'ਚ ਗੁਨਾਹ ਕਬੂਲਿਆ

Ad Position 21
No active advertisement
ਅਜੀਤ ਡੈਸਕ 25-01-2026
ਲੈਸਟਰ (ਇੰਗਲੈਂਡ), 24 ਜਨਵਰੀ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵਿਲਟਸ਼ਾਇਰ ਇਲਾਕੇ 'ਚ ਰਹਿਣ ਵਾਲੇ ਫਿਲਿਪ ਯੰਗ ਨਾਂਅ ਦੇ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਨਾਲ ਕੀਤੇ ਗਏ ਅਤਿ ਗੰਭੀਰ ਤੇ ਅਮਾਨਵੀ ਜਿਨਸੀ ਅਪਰਾਧਾਂ ਦੇ ਮਾਮਲੇ 'ਚ ਅਦਾਲਤ ਅੱਗੇ ਇਹ ਮੰਨ ਲਿਆ ਗਿਆ ਹੈ ਕਿ ਉਸ ਨੇ ਲੰਮੇ ਸਮੇਂ ਤੱਕ ਆਪਣੀ ਪਤਨੀ ਨੂੰ ਬਿਨਾਂ ਉਸ ਦੀ ਜਾਣਕਾਰੀ ਨਸ਼ੀਲੀ ਦਵਾਈ ਦੇ ਕੇ ਉਸ ਨਾਲ ਜਿਨਸੀ ਜ਼ੁਲਮ ਕੀਤਾ | ਅਦਾਲਤ 'ਚ ਪੇਸ਼ ਕੀਤੇ ਗਏ ਮਾਮਲੇ ਅਨੁਸਾਰ ਦੋਸ਼ੀ ਪਤੀ ਵੱਲੋਂ ਆਪਣੀ ਪਤਨੀ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ 'ਚ ਨਸ਼ੀਲੀ ਦਵਾਈ ਮਿਲਾ ਕੇ ਬੇਹੋਸ਼ ਕੀਤਾ ਜਾਂਦਾ ਸੀ, ਜਿਸ ਤੋਂ ਬਾਅਦ ਉਹ ਉਸ ਨਾਲ ਜ਼ਬਰਦਸਤੀ ਕਰਦਾ ਰਿਹਾ | ਇਹ ਸਾਰਾ ਕੁਝ ਕਈ ਮਹੀਨਿਆਂ ਤੱਕ ਚੱਲਦਾ ਰਿਹਾ, ਜਿਸ ਬਾਰੇ ਪੀੜਤਾ ਨੂੰ ਲੰਮੇ ਸਮੇਂ ਤੱਕ ਪੂਰੀ ਜਾਣਕਾਰੀ ਨਹੀਂ ਸੀ | ਜਦੋਂ ਪੀੜਤਾ ਨੂੰ ਆਪਣੀ ਸਿਹਤ 'ਚ ਆ ਰਹੇ ਅਸਧਾਰਣ ਬਦਲਾਵਾਂ ਤੇ ਸ਼ੱਕੀ ਹਾਲਾਤਾਂ ਬਾਰੇ ਅਹਿਸਾਸ ਹੋਇਆ, ਤਾਂ ਉਸ ਨੇ ਇਸ ਮਾਮਲੇ ਦੀ ਸੂਚਨਾ ਸੰਬੰਧਿਤ ਅਧਿਕਾਰੀਆਂ ਨੂੰ ਦਿੱਤੀ | ਜਾਂਚ ਦੌਰਾਨ ਮੈਡੀਕਲ ਜਾਂਚ, ਪੀੜਤਾ ਦੇ ਵਿਸਥਾਰਪੂਰਕ ਬਿਆਨਾਂ ਤੇ ਹੋਰ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਦੇ ਖਿਲਾਫ਼ ਮਾਮਲਾ ਮਜ਼ਬੂਤ ਹੋਇਆ | ਅਦਾਲਤੀ ਕਾਰਵਾਈ ਦੌਰਾਨ ਦੋਸ਼ੀ ਵੱਲੋਂ ਆਪਣੇ ਕੀਤੇ ਗੁਨਾਹਾਂ ਨੂੰ ਕਬੂਲ ਕਰ ਲਿਆ |
Ad Position 22
No active advertisement
ਪਿਛਲੀ ਖ਼ਬਰ ਡੈਮੋਕਰੈਟਿਕ ਉਮੀਦਵਾਰ ਰਾਖੀ ਇਸਰਾਨੀ ਨੂੰ ਮਿਲ ਰਿਹਾ ਵੱਡਾ ਹੁੰਗਾਰਾ ਅਗਲੀ ਖ਼ਬਰ ਜੋਕੋਵਿਚ ਨੇ 400ਵੀਂ ਗ੍ਰੈਂਡ ਸਲੈਮ ਜਿੱਤ ਦਰਜ ਕੀਤੀ, ਅਜਿਹਾ ਕਰਨ ਵਾਲਾ ਪਹਿਲਾ ਟੈਨਿਸ ਖਿਡਾਰੀ <br/>
Ad Position 24