23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

-ਆਸਟ੍ਰੇਲੀਅਨ ਓਪਨ- ਰਾਇਬਾਕੀਨਾ ਨੇ ਪਹਿਲੀ ਵਾਰ ਜਿੱਤਿਆ ਖ਼ਿਤਾਬ

Ad Position 21
No active advertisement
ਅਜੀਤ ਡੈਸਕ 01-02-2026

ਮੈਲਬੌਰਨ, 31 ਜਨਵਰੀ (ਏਜੰਸੀ)-ਕਜ਼ਾਖਸਤਾਨ ਦੀ ਟੈਨਿਸ ਸਟਾਰ ਏਲੇਨਾ ਰਾਇਬਾਕੀਨਾ ਨੇ ਆਸਟ੍ਰੇਲੀਅਨ ਓਪਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਉਸਨੇ ਫਾਈਨਲ 'ਚ ਚੋਟੀ ਦੀ ਦਰਜਾ ਪ੍ਰਾਪਤ ਬੇਲਾਰੂਸੀ ਸਟਾਰ ਆਰੀਨਾ ਸਬਾਲੇਂਕਾ ਨੂੰ 6-4, 4-6, 6-4 ਨਾਲ ਹਰਾਇਆ, ਜਿਸ ਨਾਲ ਉਹ ਖਿਤਾਬ ਜਿੱਤਣ ਵਾਲੀ ਕਜ਼ਾਖਸਤਾਨ ਦੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ। ਇਹ 26 ਸਾਲਾ ਰਾਇਬਾਕੀਨਾ ਦਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਹੈ। ਤਿੰਨ ਸਾਲ ਪਹਿਲਾਂ, ਉਹ ਫਾਈਨਲ 'ਚ ਪਹੁੰਚੀ ਸੀ ਪਰ ਸਬਾਲੇਂਕਾ ਤੋਂ ਹਾਰ ਗਈ। ਅੱਜ ਰਾਇਬਾਕੀਨਾ ਨੇ ਉਸ ਹਾਰ ਦਾ ਬਦਲਾ ਲਿਆ। ਰਾਇਬਾਕੀਨਾ ਨੇ ਪਹਿਲਾਂ ਸੈਮੀਫਾਈਨਲ 'ਚ ਅਮਰੀਕੀ ਜੇਸ਼ੀਗਾ ਪੇਗੁਲਾ ਨੂੰ 6-3, 7-6 ਨਾਲ ਹਰਾਇਆ ਸੀ। ਫਾਈਨਲ ਮੈਚ 2 ਘੰਟੇ ਤੇ 16 ਮਿੰਟ ਤੱਕ ਚੱਲਿਆ। ਇਸ ਮੈਚ 'ਚ, ਕਜ਼ਾਖਸਤਾਨੀ ਸਟਾਰ ਨੇ ਪਹਿਲਾ ਸੈਟ ਜਿੱਤਿਆ ਤੇ ਮੈਚ 'ਚ 1-0 ਦੀ ਬੜ੍ਹਤ ਬਣਾਈ ਪਰ ਸਬਾਲੇਂਕਾ ਨੇ ਦੂਜੇ ਸੈਟ 'ਚ ਜ਼ਬਰਦਸਤ ਵਾਪਸੀ ਕੀਤੀ। ਇਸ ਤੋਂ ਬਾਅਦ ਰਾਇਬਾਕੀਨਾ ਨੇ ਤੀਜਾ ਸੈਟ ਜਿੱਤ ਕੇ ਮੈਚ ਜਿੱਤ ਲਿਆ।

Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਥਾੲੀਂ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਮਨਪ੍ਰੀਤ ਸਿੰਘ ਦੇ ਮਾਮਲੇ 'ਚ ਟੀਮ ਕੋਚ ਤੇ ਹਾਕੀ ਇੰਡੀਆ ਦਰਮਿਆਨ ਵਧਿਆ ਟਕਰਾਅ
Ad Position 24