ਹੁਸ਼ਿਆਰਪੁਰ, 31 ਜਨਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਸ੍ਰੀ ਗੁਰੂ ਰਵਿਦਾਸ ਸਭਾਵਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਇਸ ਨਗਰ ਨਗਰ ਕੀਰਤਨ ਦਾ ਵੱਖ-ਵੱਖ ਸਥਾਨਾਂ 'ਤੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਸੰਗਤਾਂ ਦੇ ਛਕਣ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਵੱਖ-ਵੱਖ ਰਾਗੀ ਜਥਿਆਂ, ਪ੍ਰਚਾਰਕਾਂ ਅਤੇ ਬੁਲਾਰਿਆਂ ਨੇ ਸੰਗਤਾਂ ਨੂੰ ਮਨੋਹਰ ਕਥਾ-ਕੀਰਤਨ, ਗੁਰਇਤਿਹਾਸ ਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ | ਨਗਰ ਕੀਰਤਨ 'ਚ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਸਮੇਤ ਸ਼ਹਿਰ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਵੱਖ-ਵੱਖ ਪ੍ਰਚਾਰਕਾਂ ਨੇ ਸੰਬੋਧਨ ਕਰਦਿਆਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵਲੋਂ ਦਰਸਾਇਆ ਸੱਚ ਦਾ ਮਾਰਗ ਅੱਜ ਸਾਰੀ ਦੁਨੀਆਂ ਲਈ ਚਾਨਣ ਮੁਨਾਰਾ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਪ੍ਰੇਰਨਾ ਮਿਲਦੀ ਹੈ ਕਿ ਜੀਵਨ 'ਚ ਔਖਾ ਸਮਾਂ ਆਉਣ 'ਤੇ ਵੀ ਕਦੇ ਸੱਚ ਤੇ ਪ੍ਰਮਾਤਮਾ ਦਾ ਸਾਥ ਨਹੀਂ ਛੱਡਣਾ ਚਾਹੀਦਾ | ਇਸ ਮੌਕੇ ਸੰਤ ਬਲਵੀਰ ਸਿੰਘ ਟਿੱਬਾ ਸਾਹਿਬ, ਜਗਦੀਸ਼ ਲਾਲ ਬੱਧਣ, ਠੇਕੇਦਾਰ ਭਗਵਾਨ ਦਾਸ, ਮੋਹਨ ਲਾਲ ਪਹਿਲਵਾਨ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਮੁਕੇਰੀਆਂ 'ਚ ਨਗਰ ਕੀਰਤਨ ਸਜਾਇਆ
ਮੁਕੇਰੀਆਂ, (ਰਾਮਗੜ੍ਹੀਆ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਸੰਗਤਾਂ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਨਗਰ ਕੀਰਤਨ ਦਾ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ | ਇਸ ਮੌਕੇ ਪ੍ਰੋਫੈਸਰ ਜੀ.ਐਸ. ਮੁਲਤਾਨੀ ਹਲਕਾ ਇੰਚਾਰਜ 'ਆਪ', ਸੀਨੀਅਰ ਕਾਂਗਰਸੀ ਆਗੂ ਸਰਬਜੋਤ ਸਿੰਘ ਸਾਬੀ, ਸਾਬਕਾ ਵਿਧਾਇਕਾ ਮੈਡਮ ਇੰਦੂ ਬਾਲਾ, ਕਮਲ ਖੋਸਲਾ, ਡਾਕਟਰ ਦਲਵੀਰ, ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ ਫ਼ੌਜੀ, ਐਸ.ਡੀ.ਓ. ਨਿਰਮਲ ਸਿੰਘ, ਦਰਸ਼ਨ ਲਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੰਗਲੇਸ਼ ਕੁਮਾਰ ਜੱਜ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਰਾਮ ਅਤੇ ਹੋਰ ਪਤਵੰਤਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸੇਵਕ ਸਭਾ ਮੁਹੱਲਾ ਗੁਰੂਦੇਵਪੁਰ ਦੇ ਖ਼ਜ਼ਾਨਚੀ ਮਲਕੀਤ ਸਿੰਘ, ਜਨਰਲ ਸਕੱਤਰ ਮਨਜੀਤ ਸਿੰਘ ਜੱਸਲ, ਚਰਨ ਕਮਲ, ਖ਼ੁਸ਼ਹਾਲ ਚੰਦ, ਤਰਸੇਮ ਹਰਚੰਦ, ਸੰਯੁਕਤ ਸਕੱਤਰ ਰਾਜ ਕੁਮਾਰ ਲਾਡੀ, ਮੈਨੇਜਰ ਲਾਲ ਜੀ ਰਾਮ, ਸਤਨਾਮ ਸਿੰਘ ਸਰਪੰਚ ਦਵਿੰਦਰ ਸਿੰਘ ਬਿੰਦਾ, ਸਤਵੰਤ ਸਿੰਘ ਬਿੱਲਾ, ਹੈਡ ਗ੍ਰੰਥੀ ਰਵਿੰਦਰ ਦੀਵਾਨ ਸਿੰਘ, ਸੰਧੂ ਕੁਮਾਰ, ਗ੍ਰੰਥੀ ਰਾਮ ਚੰਦ, ਡਾ. ਕਰਮ ਚੰਦ, ਸੁਰਜੀਤ ਸਿੰਘ ਗਰਦਾਵਰ, ਰਾਮਪਾਲ ਧਰਮਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਗਰ ਕੀਰਤਨ ਵਿਚ ਹਿੱਸਾ ਲਿਆ |
ਕੋਟਫ਼ਤੂਹੀ 'ਚ ਨਗਰ ਕੀਰਤਨ ਸਜਾਇਆ
ਕੋਟਫ਼ਤੂਹੀ, (ਅਟਵਾਲ)-ਸਥਾਨਕ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਅਸਥਾਨ ਤੇ ਪ੍ਰਬੰਧਕ ਕਮੇਟੀ ਵਲੋਂ, ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ, ਇਹ ਨਗਰ ਕੀਰਤਨ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਠੀਂਡਾ, ਬਹਿਬਲ ਪੁਰ, ਅੱਡਾ ਕੋਟਫ਼ਤੂਹੀ, ਪਿੰਡ ਕੋਟਲਾ ਆਦਿ ਤੋਂ ਹੁੰਦਾ ਦੇਰ ਸ਼ਾਮ ਸਮਾਪਤ ਹੋਇਆ | ਇਸ ਨਗਰ ਕੀਰਤਨ ਵਿਚ ਗਿਆਨੀ ਗੁਰਸ਼ਰਨ ਸਿੰਘ ਬਬੀਹਾ ਮਾਹਿਲਪੁਰ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ | ਇਸ ਨਗਰ ਕੀਰਤਨ 'ਚ ਬਸਪਾ ਆਗੂ ਡਾ. ਅਵਤਾਰ ਸਿੰਘ ਕਰੀਮਪੁਰੀ, ਚੇਅਰਮੈਨ ਮੋਹਣ ਲਾਲ, ਪ੍ਰਧਾਨ ਹਰਭਜਨ ਲਾਲ ਵਿਰਦੀ, ਚੌਧਰੀ ਗੁਰਨਾਮ ਸਿੰਘ, ਦੇਵ ਰਾਜ, ਗੁਰਜੀਤ ਸਿੰਘ, ਪੰਡਿਤ ਤੇਜਪਾਲ, ਭਾਈ ਅਮਰੀਕ ਸਿੰਘ, ਬਲਕਾਰ ਭਰੋਲੀ, ਜੋਗਾ ਰਾਮ, ਮਾਸਟਰ ਰਾਮ ਪਿਆਰਾ, ਮਹਿੰਦਰ ਰਾਮ, ਮਲਕੀਅਤ ਸਿੰਘ, ਜੁਝਾਰ ਸਿੰਘ, ਜਗਤਾਰ ਸਿੰਘ, ਅਮਰਨਾਥ ਕੋਟਲਾ, ਨੰਬਰਦਾਰ ਕੁਲਵਰਨ ਸਿੰਘ ਸਿੱਧੂ, ਗੁਰਦੀਪ ਸਿੰਘ ਵਿਰਦੀ, ਡਾ. ਸਤਨਾਮ ਸਿੰਘ, ਰਾਮ ਲੁਭਾਇਆ, ਹਰਪ੍ਰੀਤ ਸਿੰਘ, ਲਵਦੀਪ ਸਿੰਘ, ਅਮਨਪ੍ਰੀਤ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ |
ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਮਾਹਿਲਪੁਰ ਵਲੋਂ
ਮਾਹਿਲਪੁਰ, (ਰਜਿੰਦਰ ਸਿੰਘ)-ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਮਾਹਿਲਪੁਰ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ©ੀ ਗੁਰੂ ਗ©ੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ 'ਚ ਸਜਾਇਆ ਗਿਆ | ਇਹ ਨਗਰ ਕੀਰਤਨ ਮਾਹਿਲਪੁਰ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਦੇਰ ਸ਼ਾਮ ਨੂੰ ਗੁਰਦੁਆਰਾ ਵਿਖੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦੌਰਾਨ ਸੰਗਤਾਂ ਲਈ ਥਾਂ-ਥਾਂ ਤੇ ਚਾਹ-ਪਕੌੜਿਆ, ਫਲਾਂ ਦੇ ਲੰਗਰ ਲਗਾਏ ਹੋਏ ਸਨ | ਇਸ ਮੌਕੇ ਭਾਈ ਕਸ਼ਮੀਰ ਸਿੰਘ, ਤਜਿੰਦਰ ਕੌਰ ਸ਼ਨੀ ਖ਼ਾਲਸਾ ਅਤੇ ਵੱਖ ਵੱਖ ਕੀਰਤਨੀ ਜਥੇ ਅਤੇ ਰਾਗੀ-ਢਾਡੀ ਵੱਲੋਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਸੰਗਤਾਂ ਨਿਹਾਲ ਕੀਤਾ | ਇਸ ਮੌਕੇ ਸੰਤ ਹਰੀ ਓਮ, ਅਵਤਾਰ ਸਿੰਘ ਕਰੀਮਪੁਰੀ ਬਸਪਾ ਪ੍ਰਧਾਨ ਪੰਜਾਬ, ਪ੍ਰਧਾਨ ਗੁਰਮੀਤ ਸਿੰਘ, ਚਰਨਜੀਤ ਸਿੰਘ ਚਰਨਾ, ਪਿ੍ੰ. ਸੁਰਿੰਦਰ ਪਾਲ ਸਿੰਘ ਪਰਦੇਸੀ, ਸ਼ਸ਼ੀ ਬੰਗੜ ਵਾਇਸ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ, ਟੀਟੂ ਸਿੰਘ, ਮੈਡਮ ਹਰਜਿੰਦਰ ਕੌਰ, ਅਵਤਾਰ ਸਿੰਘ ਤਾਰੀ, ਕੁਲਵਿੰਦਰ ਸਿੰਘ, ਰੇਸ਼ਮ ਸਿੰਘ, ਚਮਲ ਲਾਲ ਟੂਟੋਮਜਾਰਾ, ਕੁਲਵੰਤ ਸਿੰਘ ਫ਼ੌਜੀ, ਰੀਹਾਂ, ਕੌਂਸਲਰ ਜਸਵੰਤ ਸਿੰਘ ਸੀਹਰਾ,ਧਰਮ ਸਿੰਘ ਫ਼ੌਜੀ, ਕੌਂਸਲਰ ਸੁਰਿੰਦਰ ਕੌਰ, ਕੌਂਸਲਰ ਵਰਿੰਦਰ ਕੌਰ,ਰਜਿੰਦਰ ਰਾਣਾ, ਬਖ਼ਸ਼ੀਸ਼ ਸਿੰਘ ਗਾਂਧੀ, ਦਵਿੰਦਰ ਸਿੰਘ, ਸੂਬੇਦਾਰ ਕਿਸ਼ਨ ਸਿੰਘ, ਤਰਲੋਚਨ ਸਿੰਘ, ਸਾਹਿਬ ਸਿੰਘ, ਬਲਜਿੰਦਰ ਕੁਮਾਰ, ਹਰਜੀਤ ਸਿੰਘ,ਬਿਸ਼ਨ ਦਾਸ ਕਰੜਾ, ਅਸ਼ੋਕ ਕੁਮਾਰ ਖ਼ਾਨਪੁਰ, ਇੰਦਰ ਸਿੰਘ, ਬਨਾਰਸੀ ਦਾਸ, ਮਨੋਹਰ ਸਿੰਘ ਸੰਧੂ, ਰਾਜੀਵ ਕੁਮਾਰ ਬੰਗੜ, ਮਾ. ਤੇਲੂ ਰਾਮ, ਲਖਵੀਰ ਸਿੰਘ ਲੱਕੀ, ਨੀਲ ਕਮਲੇ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ |
ਪਿੰਡ ਨਗਰ ਤੋਂ ਨਗਰ ਕੀਰਤਨ ਸਜਾਇਆ
ਤਲਵਾੜਾ, (ਮਹਿਤਾ)-ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਰਵਿਦਾਸ ਮੰਦਰ ਨਗਰ ਦਾਤਾਰਪੁਰ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਪਿੰਡ ਨਗਰ ਦੇ ਗੁਰੂ ਰਵਿਦਾਸ ਮੰਦਰ ਤੋਂ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਜੋ ਦਾਤਾਰਪੁਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਮੁੜ ਪਿੰਡ ਨਗਰ ਵਾਪਸ ਪਰਤਿਆ | ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਨਗਰ ਕੀਰਤਨ ਦੇ ਸਭ ਤੋਂ ਅੱਗੇ ਫੁੱਲਾਂ ਨਾਲ ਸਜਾਈ ਗੱਡੀ 'ਚ ਗੁਰੂ ਰਵਿਦਾਸ ਜੀ ਦੀ ਤਸਵੀਰ ਸੁਸ਼ੋਭਿਤ ਸੀ | ਪਿੰਡ ਨਗਰ ਦੇ ਦਾਤਾਰਪੁਰ ਬਾਜ਼ਾਰ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ | ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਸਾਬਕਾ ਵਿਧਾਇਕ ਅਰੁਣ ਡੋਗਰਾ, ਸਰਪੰਚ ਪ੍ਰਭਾਤ ਹੈਪੀ, ਅਰੁਣ ਕਸ਼ਯਪ, ਡਾਕਟਰ ਰਾਹੁਲ ਸ਼ਰਮਾ, ਚੇਅਰਮੈਨ ਕੇ.ਪੀ ਸੰਧੂ, ਪ੍ਰਧਾਨ ਅਜੀਤ ਸਿੰਘ, ਸਕੱਤਰ ਰਾਹੁਲ ਸੰਧੂ, ਸਰਪੰਚ ਮੁਕੇਸ਼ ਸੰਧੂ ਮੁੰਨਾ, ਪੰਚ ਬਲਵਿੰਦਰ ਸੰਧੂ ਟੀਟੂ, ਪੰਚ ਗੋਪਾਲ ਸੰਧੂ, ਪੰਚ ਬਖ਼ਸ਼ੋ, ਪੰਚ ਬਲਜੀਤ ਕੌਰ, ਪੰਚ ਗੀਤਾ ਰਾਣੀ, ਬਲਦੇਵ, ਅਮਰਜੀਤ, ਰਾਜ ਕੁਮਾਰ, ਅਧਿਆਪਕ ਸੰਜੀਵ ਸੰਧੂ, ਮਹਿੰਦਰ ਸਿੰਘ, ਸਤੀਸ਼ ਲਾਡੀ, ਪ੍ਰਧਾਨ ਮਹਿਲਾ ਮੰਡਲ ਨੀਲ ਕਮਲ ਸੰਧੂ, ਸਾਬਕਾ ਸਰਪੰਚ ਆਸ਼ਾ ਰਾਣੀ ਤੋਂ ਇਲਾਵਾ ਪਿੰਡ ਨਗਰ ਦੀ ਸਮੂਹ ਸੰਗਤ ਹਾਜ਼ਰ ਸੀ |
ਕੰਧਾਲਾ ਜੱਟਾਂ ਵਿਖੇ ਨਗਰ ਕੀਰਤਨ ਸਜਾਇਆ
ਅੱਡਾ ਸਰਾਂ, (ਮਸੀਤੀ)-ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਕੰਧਾਲਾ ਜੱਟਾਂ ਵਿਖੇ ਸ੍ਰੀ ਗੁਰੂ ਰਵਿਦਾਸ ਸਭਾ, ਐਨ.ਆਰ.ਆਈ. ਸੰਗਤ ਅਤੇ ਨਗਰ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਸੰਤ ਮੱਖਣ ਸਿੰਘ ਨੇ ਅਰਦਾਸ ਕਰਦਿਆਂ ਕੀਤੀ | ਨਗਰ ਕੀਰਤਨ 'ਚ ਢਾਡੀ ਭਾਈ ਰਾਵਲ ਸਿੰਘ ਬੁੱਲੋਵਾਲੀਆ ਤੇ ਢਾਡੀ ਜਥੇ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਗੁਰੂ ਇਤਿਹਾਸ ਨਾਲ ਜੋੜਿਆ ਅਤੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਤ ਮੱਖਣ ਸਿੰਘ ਦਰੀਆ ਕੁੱਲੀ ਬਾਬਾ ਖ਼ੁਸ਼ਦਿਲ ਨੇ ਸੰਗਤਾਂ ਨੂੰ ਨਾ ਬਾਣੀ ਨਾਲ ਜੁੜਨ ਲਈ ਪ੍ਰੇਰਿਆ | ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਲੰਗਰ ਲਗਾਏ ਗਏ | ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਪ੍ਰਬੰਧਕ ਕਮੇਟੀ ਕੰਧਾਲਾ ਜੱਟਾਂ, ਗੁਰਦੁਆਰਾ ਬਾਬਾ ਬਿਸ਼ਨ ਸਿੰਘ ਪ੍ਰਬੰਧਕ ਕਮੇਟੀ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਬਾਬਾ ਬਿਸ਼ਨ ਸਿੰਘ ਚੜ੍ਹਦੀ ਪੱਤੀ ਪ੍ਰਬੰਧਕ ਕਮੇਟੀ, ਹੋਲਾ ਮਹੱਲਾ ਲੰਗਰ ਕਮੇਟੀ ਅੱਡਾ ਸਰਾਂ, ਡਾ. ਬੀ.ਆਰ. ਅੰਬੇਡਕਰ ਯੂਥ ਕਲੱਬ ਕੰਧਾਲਾ ਜੱਟਾਂ ਦੇ ਸਮੂਹ ਮੈਂਬਰ ਤੇ ਸੰਗਤਾਂ ਹਾਜ਼ਰ ਸਨ |
ਨਗਰ ਕੀਰਤਨ ਸਜਾਇਆ
ਘੋਗਰਾ, (ਆਰ.ਐਸ.ਸਲਾਰੀਆ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਵਿਦਾਸ ਸਭਾ ਸ਼ਾਹੂ ਦਾ ਪਿੰਡ ਵਲੋਂ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਿੰਡ ਮੀਰਪੁਰ, ਸੱਗਰਾਂ, ਘੋਗਰਾ ਸੁੰਡੀਆਂ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਭਾਈ ਨਿਰਮਲ ਸਿੰਘ ਹਾਜੀਪੁਰ ਦੇ ਜਥੇ ਵਲੋਂ ਗੁਰੂ ਰਵਿਦਾਸ ਜੀ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਸ਼ਰਧਾਲੂ ਸੰਗਤਾਂ ਵਲੋਂ ਫਲ ਫਰੂਟ, ਚਾਹ, ਪਕੌੜੇ ਮਠਿਆਈ ਆਦਿ ਦੇ ਲੰਗਰ ਲਗਾਏ ਗਏ | ਇਸ ਮੌਕੇ ਸਰਪੰਚ ਸਤਵਿੰਦਰ ਕੌਰ, ਜਥੇਦਾਰ ਗੁਰਬਚਨ ਸਿੰਘ, ਹਰਪਾਲ ਸਿੰਘ, ਮੇਜਰ ਲਾਲ, ਕਰਨੈਲ ਸਿੰਘ, ਗੁਰਨਾਮ ਸਿੰਘ, ਸੁਖਦੇਵ ਸਿੰਘ, ਪ੍ਰਬੰਧਕ ਕਮੇਟੀ ਸ਼ਾਹੂ ਦਾ ਪਿੰਡ ਅਤੇ ਹੋਰ ਸੰਗਤਾਂ ਹਾਜ਼ਰ ਸਨ |
ਧੁੱਗਾ ਕਲਾਂ 'ਚ ਨਗਰ ਕੀਰਤਨ
ਗੜ੍ਹਦੀਵਾਲਾ, (ਚੱਗਰ)-ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਿੰਡ ਧੁੱਗਾ ਕਲਾਂ ਦੇ ਪ੍ਰਬੰਧਕਾਂ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਹੜਾ ਉਕਤ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਪਿੰਡ ਦੀਆਂ ਪ੍ਰਕਰਮਾ ਕਰਦਾ ਹੋਇਆ ਸ਼ਾਮ ਨੂੰ ਸਮਾਪਤ ਹੋਇਆ | ਨਗਰ ਕੀਰਤਨ ਦੌਰਾਨ ਸੰਗਤਾਂ ਵਲੋਂ ਥਾਂ-ਥਾਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਪ੍ਰਕਾਰ ਦੇ ਪ੍ਰਸ਼ਾਦ ਤੇ ਲੰਗਰ ਵਰਤਾਏ ਗਏ ਜਦ ਕਿ ਨਾਮਵਰ ਜਥਿਆਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਇਸ ਮੌਕੇ ਸਾਬਕਾ ਮੁੱਖ ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਈਸ਼ਵਰ ਸਿੰਘ, ਰਜਿੰਦਰ ਸਿੰਘ, ਡਾ. ਪਰਮਜੀਤ ਸਿੰਘ, ਨੰਬਰਦਾਰ ਪਿ੍ਤਪਾਲ ਸਿੰਘ, ਡਾ. ਦਸਾ ਰਾਮ, ਗਿਆਨੀ ਬਲਬੀਰ ਸਿੰਘ, ਪਿ੍ੰ. ਕੁਲਵੰਤ ਸਿੰਘ, ਬਾਬਾ ਜੋਗਿੰਦਰ ਸਿੰਘ, ਬਾਬਾ ਅਵਤਾਰ ਸਿੰਘ, ਸੂਬੇ. ਸੁਰਜੀਤ ਸਿੰਘ, ਸੂਬੇ. ਨਿਰਮਲ ਸਿੰਘ, ਲਖਵਿੰਦਰ ਸਿੰਘ, ਸੁਨੀਤਾ ਰਾਣੀ, ਲਵਲੀ, ਪੰਕਜ ਸਮੇਤ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕ ਤੇ ਸੰਗਤਾਂ ਹਾਜ਼ਰ ਸਨ |
ਅਜਨੋਹਾ ਵਿਖੇ ਨਗਰ ਕੀਰਤਨ
ਕੋਟਫ਼ਤੂਹੀ, (ਅਟਵਾਲ)-ਪਿੰਡ ਅਜਨੋਹਾ 'ਚ ਗੁਰੂ ਰਵਿਦਾਸ ਜੀ ਦੇ 649 ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਗਏ | ਇਹ ਨਗਰ ਕੀਰਤਨ ਪਿੰਡ ਦੇ ਕਮਿਊਨਿਟੀ ਹਾਲ, ਜੰਜ ਘਰ, ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ, ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ, ਗੁਰਦੁਆਰਾ ਅਕਾਲੀਆਂ ਦੇ ਪੜਾਵਾਂ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ | ਇਸ ਮੌਕੇ ਹਰਭਜਨ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ , ਰਾਜ ਕੁਮਾਰ, ਪਰਮਜੀਤ ਸਿੰਘ, ਹਰਮੇਸ਼ ਸਿੰਘ, ਅਵਤਾਰ ਸਿੰਘ, ਹਰਮੇਸ਼ ਸਿੰਘ ਰੱਤੂ, ਲਖਵੀਰ ਸਿੰਘ, ਦਿਲਾਵਰ ਸਿੰਘ, ਬੂਟਾ ਸਿੰਘ, ਹੈਪੀ ਰੱਤੂ, ਕਿਰਨ ਕੁਮਾਰ, ਮਨਜੀਤ ਕੌਰ, ਕੁਲਵਿੰਦਰ ਕੌਰ, ਰਾਜਵਿੰਦਰ ਕੌਰ ਸਰਪੰਚ, ਜਸਕਰਨ ਸਿੰਘ, ਨਵੀ, ਰਾਜਾ, ਬਲਵੀਰ ਸਿੰਘ, ਪਰਮਜੀਤ ਮਮੰਨ, ਰਣਜੀਤ ਸਿੰਘ, ਰਾਮਪਾਲ ਸੋਢੀ ਸਿੰਘ, ਰਾਣੋ, ਰਾਣੀ, ਸ਼ੀਲਾ ਜਸਵੰਤ ਕੌਰ, ਹਰਜਿੰਦਰ ਕੌਰ, ਮੋਨਾ ਕੇਵਲ ਸਿੰਘ, ਬਲਦੇਵ ਸਿੰਘ ਆਦਿ ਹਾਜ਼ਰ ਸਨ |
ਪਿੰਡ ਡੱਫਰ ਵਿਖੇ ਨਗਰ ਕੀਰਤਨ ਸਜਾਇਆ
ਗੜ੍ਹਦੀਵਾਲਾ, (ਚੱਗਰ)-ਪਿੰਡ ਡੱਫਰ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਜਿਹੜਾ ਪਿੰਡ ਦੀਆਂ ਪ੍ਰਕਰਮਾ ਕਰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਸਮਾਪਤ ਹੋਇਆ | ਇਸ ਮੌਕੇ ਭਾਈ ਹਰਜਾਪ ਸਿੰਘ, ਭਾਈ ਭੁਪਿੰਦਰ ਸਿੰਘ, ਬੀਬੀ ਜਗੀਰ ਕੌਰ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਇਆ | ਇਸ ਦੌਰਾਨ ਭਾਈ ਗੁਰਦੀਪ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਸਹਿਜਪ੍ਰੀਤ ਸਿੰਘ ਵਲੋਂ ਪੰਜ ਪਿਆਰਿਆਂ ਦੀ ਸੇਵਾ ਨਿਭਾਈ ਗਈ | ਇਸ ਮੌਕੇ ਸੰਗਤਾਂ ਦੇ ਛਕਣ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਮਰੀਕ ਸਿੰਘ, ਸਰਪੰਚ ਸਤਨਾਮ ਸਿੰਘ, ਉਪ ਪ੍ਰਧਾਨ ਸਤਨਾਮ ਸਿੰਘ ਪੱਪੂ, ਸਕੱਤਰ ਮਨਜੀਤ ਸਿੰਘ ਲਾਡੀ, ਕੈਸ਼ੀਅਰ ਸੁਰਜੀਤ ਕੁਮਾਰ, ਕੈਸ਼ੀਅਰ ਮਨਜੀਤ ਸਿੰਘ, ਸੇਵਾ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਭਾਈ ਅਮਰੀਕ ਸਿੰਘ, ਸੁਰਿੰਦਰ ਪਾਲ ਸਿੰਘ, ਗੁਰਨਾਮ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਸੁਰਜੀਤ ਸਿੰਘ, ਮਾਸਟਰ ਅਮੀਰ ਸਿੰਘ, ਸਰਬਜੀਤ ਸਿੰਘ, ਮਹੰਤ ਮੋਹਣ ਦਾਸ, ਸਤਵਿੰਦਰ ਸਿੰਘ, ਰਣਯੋਧ ਸਿੰਘ, ਮਾ. ਲਖਵਿੰਦਰ ਸਿੰਘ, ਕਰਤਾਰ ਸਿੰਘ ਕਾਰੀ, ਮਨੋਹਰ ਲਾਲ, ਮਾ. ਮਨਜੀਤ ਸਿੰਘ, ਦਲਜੀਤ ਸਿੰਘ, ਚਰਨਜੀਤ ਸਿੰਘ, ਕਰਮ ਚੰਦ, ਸੁਖਜਿੰਦਰ ਪਾਲ, ਕਸ਼ਮੀਰ ਸਿੰਘ ਆਦਿ ਸਮੇਤ ਸੰਗਤਾਂ ਹਾਜ਼ਰ ਸਨ |
ਪੱਦੀ ਸੂਰਾ ਸਿੰਘ ਵਲੋਂ ਨਗਰ ਕੀਰਤਨ
ਸੈਲਾ ਖ਼ੁਰਦ, (ਹਰਵਿੰਦਰ ਸਿੰਘ ਬੰਗਾ)-ਗੁਰਦੁਆਰਾ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਪੱਦੀ ਸੂਰਾ ਸਿੰਘ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜਾ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ | ਨਗਰ ਕੀਰਤਨ ਪੂਰੇ ਪਿੰਡ ਦੀ ਪ੍ਰਕਰਮਾ ਕਰਦਾ ਹੋਇਆ ਵੱਖ-ਵੱਖ ਪੜਾਵਾਂ 'ਚੋਂ ਲੰਘਦਾ ਹੋਇਆ ਗੁਰੂ ਮਰਿਆਦਾ ਅਨੁਸਾਰ ਸਮਾਪਤ ਹੋਇਆ | ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ | ਇਸ ਮੌਕੇ ਯਾਦਵਿੰਦਰ ਸਿੰਘ, ਦਲਜੀਤ ਸਿੰਘ, ਮਾ. ਮਨਜੀਤ ਸਿੰਘ, ਜਰਨੈਲ ਸਿੰਘ ਸਰਪੰਚ, ਮਾ. ਅਮਰੀਕ ਸਿੰਘ ਪੰਚ, ਪ੍ਰਧਾਨ ਮਨੀ ਸਿੰਘ, ਸੁਰਜੀਤ ਸਿੰਘ ਹਰੀ, ਕੁਲਵੀਰ ਸਿੰਘ, ਰਤਨ ਸਿੰਘ ਫੌਜੀ, ਗੁਰਮੇਲ ਸਿੰਘ ਹੀਰ, ਅਵਤਾਰ ਸਿੰਘ, ਨਰਿੰਦਰ ਸਿੰਘ, ਹਰਜਿੰਦਰ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ ਖ਼ਾਲਸਾ, ਗੁਰਨਾਮ ਸਿੰਘ ਖ਼ਾਲਸਾ, ਅਮਰੀਕ ਸਿੰਘ ਧਾਂਦਲੀ, ਅਸ਼ਵਨੀ ਸ਼ਰਮਾ, ਹੈਪੀ ਸ਼ਰਮਾ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਮੱਛਰੀਵਾਲ ਤੋਂ ਨਗਰ ਕੀਰਤਨ ਸਜਾਇਆ
ਸ਼ਾਮਚੁਰਾਸੀ, (ਗੁਰਮੀਤ ਸਿੰਘ ਖ਼ਾਨਪੁਰੀ)-ਪਿੰਡ ਮੱਛਰੀਵਾਲ ਵਿਖੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਪਿੰਡ ਮੱਛਰੀਵਾਲ ਤੋਂ ਸ਼ੁਰੂ ਹੋ ਕੇ ਪਿੰਡ ਖ਼ਾਨਪੁਰ, ਸਹੋਤੇ ਤੋਂ ਵਾਪਸ ਗੁਰਦੁਆਰਾ ਸਾਹਿਬ ਮੱਛਰੀਵਾਲ ਵਿਖੇ ਸਮਾਪਤ ਹੋਇਆ | ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਪਿੰਡਾਂ ਅਤੇ ਰਸਤਿਆਂ ਤੇ ਨਿੱਘਾ ਸਵਾਗਤ ਕੀਤਾ ਗਿਆ | ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਇਸ ਅਲੌਕਿਕ ਨਗਰ ਕੀਰਤਨ ਦੌਰਾਨ ਟਰਾਲੀਆਂ ਅਤੇ ਹੋਰ ਵਾਹਨਾਂ ਵਿਚ ਸੁਸ਼ੋਭਿਤ ਸੰਗਤਾਂ ਦੇ ਕਾਫ਼ਲੇ 'ਚ ਕੀਰਤਨੀ ਜਥੇ, ਢਾਡੀ ਜਥੇ ਅਤੇ ਹੋਰ ਧਾਰਮਿਕ ਗਵੱਈਏ ਗੁਰੂ ਜੀ ਦੀ ਬਾਣੀ ਦਾ ਜਾਪ ਕਰਕੇ ਇਲਾਕੇ ਵਿਚ ਧਾਰਮਿਕ ਮਾਹੌਲ ਸਿਰਜ ਰਹੇ ਸਨ | ਪਿੰਡਾਂ ਵਿਚ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ |
ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਥਾੲੀਂ ਨਗਰ ਕੀਰਤਨ ਸਜਾਏ
ਅਜੀਤ ਡੈਸਕ
01-02-2026