ਬਰਮਿੰਘਮ, 8 ਮਾਰਚ (ਏਜੰਸੀ)-ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਨੂੰ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ 2026 ਦੇ ਪੁਰਸ਼ ਸਿੰਗਲਜ਼ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ | ਬਰਮਿੰਘਮ ਦੇ ਯੂਟੀਲਿਟਾ ਅਰੇਨਾ 'ਚ ਹੋਏ ਖਿਤਾਬੀ ਮੁਕਾਬਲੇ 'ਚ ਉਹ ਚੀਨੀ ਤਾਈਪੇ ਦੇ ਲਿਨ ਚੁਨ-ਯੀ ਤੋਂ 15-21, 20-22 ਨਾਲ ਹਾਰ ਗਿਆ | ਜੇਕਰ ਲਕਸ਼ਯ ਸੇਨ ਫਾਈਨਲ ਜਿੱਤ ਜਾਂਦਾ, ਤਾਂ ਉਹ ਆਲ ਇੰਗਲੈਂਡ ਓਪਨ ਜਿੱਤਣ ਵਾਲਾ ਤੀਜਾ ਭਾਰਤੀ ਖਿਡਾਰੀ ਬਣ ਜਾਂਦਾ | ਮਹਾਨ ਖਿਡਾਰੀ ਪ੍ਰਕਾਸ਼ ਪਾਦੂਕੋਣ ਤੇ ਪੁਲੇਲਾ ਗੋਪੀਚੰਦ ਇਹ ਉਪਲਬਧੀ ਹਾਸਲ ਕਰਨ ਵਾਲੇ ਇਕਲÏਤੇ ਭਾਰਤੀ ਹਨ | ਪ੍ਰਕਾਸ਼ ਪਾਦੂਕੋਣ ਨੇ 1980 'ਚ ਤੇ ਪੁਲੇਲਾ ਗੋਪੀਚੰਦ ਨੇ 2001 'ਚ ਇਹ ਖਿਤਾਬ ਜਿੱਤਿਆ ਸੀ | ਲਿਨ ਚੁਨ-ਯੀ ਨੇ ਸ਼ੁਰੂਆਤ ਤੋਂ ਹੀ ਹਮਲਾਵਰ ਖੇਡ ਖੇਡੀ ਤੇ ਲੀਡ ਲਈ ਅਤੇ ਪੂਰੇ ਗੇਮ ਦÏਰਾਨ ਉਸ ਲੀਡ ਨੂੰ ਬਣਾਈ ਰੱਖਿਆ | ਲਕਸ਼ਯ ਸੇਨ ਨੇ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਲਿਨ ਚੁਨ-ਯੀ ਨੇ ਉਸਨੂੰ ਅਜਿਹਾ ਮÏਕਾ ਨਹੀਂ ਦਿੱਤਾ ਅਤੇ ਪਹਿਲਾ ਗੇਮ ਜਿੱਤ ਲਿਆ | ਦੂਜੀ ਗੇਮ 'ਚ ਲਕਸ਼ਯ ਨੇ ਜ਼ਿਆਦਾਤਰ ਸਮੇਂ ਤੱਕ ਲੀਡ ਬਣਾਈ ਰੱਖੀ, ਪਰ ਚੀਨੀ ਤਾਈਪੇ ਦੇ ਖਿਡਾਰੀ ਖੇਡ ਦੇ ਆਖਰੀ ਕੁਝ ਮਿੰਟਾਂ 'ਚ ਸ਼ਾਨਦਾਰ ਖੇਡਿਆ |
ਖੇਡ ਸੰਸਾਰ
Free
-ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ- ਖਿਤਾਬੀ ਮੁਕਾਬਲੇ 'ਚ ਚੀਨੀ ਖਿਡਾਰੀ ਤੋਂ ਮਿਲੀ ਹਾਰ
ਅਜੀਤ ਡੈਸਕ
09-03-2026