ਅਹਿਮਦਾਬਾਦ, 9 ਅਪ੍ਰੈਲ (ਏਜੰਸੀ)-ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਆਈ.ਪੀ.ਐਲ. 2026 'ਚ ਹੌਲੀ ਓਵਰ-ਰੇਟ ਬਣਾਈ ਰੱਖਣ ਲਈ 12 ਲੱਖ ਦਾ ਜੁਰਮਾਨਾ ਲਗਾਇਆ ਗਿਆ ਹੈ | ਇਹ ਕਾਰਵਾਈ ਦਿੱਲੀ ਕੈਪੀਟਲਜ਼ ਵਿਰੁੱਧ ਖੇਡੇ ਗਏ ਮੈਚ ਤੋਂ ਬਾਅਦ ਕੀਤੀ ਗਈ | ਆਈ.ਪੀ.ਐਲ. ਵਲੋਂ ਜਾਰੀ ਮੀਡੀਆ ਬਿਆਨ ਅਨੁਸਾਰ ਗੁਜਰਾਤ ਟਾਈਟਨਜ਼ ਮੈਚ ਦੌਰਾਨ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਨਿਰਧਾਰਤ ਓਵਰ ਪੂਰੇ ਕਰਨ ਵਿਚ ਅਸਫਲ ਰਿਹਾ | ਕਿਉਂਕਿ ਇਹ ਸੀਜ਼ਨ ਦਾ ਟੀਮ ਦਾ ਪਹਿਲਾ ਅਪਰਾਧ ਸੀ, ਇਸ ਲਈ ਗਿੱਲ ਨੂੰ ਆਈ.ਪੀ.ਐਲ. ਆਚਾਰ ਸੰਹਿਤਾ ਦੀ ਧਾਰਾ 2.22 ਦੇ ਤਹਿਤ 12 ਲੱਖ ਦਾ ਜੁਰਮਾਨਾ ਲਗਾਇਆ ਗਿਆ | ਇਸ ਮੁਕਾਬਲੇ ਵਿਚ ਗੁਜਰਾਤ ਟਾਈਟਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਇਕ ਦÏੜ ਦੇ ਫਰਕ ਨਾਲ ਹਰਾ ਕੇ ਇਕ ਰੋਮਾਂਚਕ ਜਿੱਤ ਪ੍ਰਾਪਤ ਕੀਤੀ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਗੁਜਰਾਤ ਨੇ ਕੁੱਲ 210 ਦÏੜਾਂ ਬਣਾਈਆਂ, ਜਿਸ ਦੇ ਜਵਾਬ 'ਚ ਦਿੱਲੀ ਦੀ ਟੀਮ ਸਿਰਫ਼ 209/8 ਹੀ ਬਣਾ ਸਕੀ |
ਖੇਡ ਸੰਸਾਰ
Free
ਸ਼ੁਭਮਨ ਗਿੱਲ ਨੂੰ 12 ਲੱਖ ਦਾ ਜੁਰਮਾਨਾ
ਅਜੀਤ ਡੈਸਕ
10-04-2026