ਇੰਗਲੈਂਡ ਦੇ ਗੁਰਦੁਆਰਾ ਸਾਹਿਬ ਵਿਖੇ ਮੁੜ ਵਾਪਰੀ ਨਫ਼ਰਤੀ ਅਪਰਾਧ ਦੀ ਘਟਨਾ <br/>
ਅਜੀਤ ਡੈਸਕ
10-04-2026
ਫਰਵਰੀ ਵਿੱਚ ਗੁਰਦੁਆਰਾ ਪ੍ਰਬੰਧਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਨਰਮ ਸਜ਼ਾ ਇਹ ਸੰਕੇਤ ਦੇਵੇਗੀ ਕਿ ਸਿੱਖ ਭਾਈਚਾਰੇ ਵਿਰੁੱਧ ਨਫ਼ਰਤ ਅਪਰਾਧਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ¢ ਜਿਸ ਕਰਕੇ ਅੱਜ ਦੀ ਘਟਨਾ ਮੁੜ ਵਾਪਰੀ ਹੈ ਅਤੇ ਕਾਨੂੰਨੀ ਅਸਫਲਤਾ ਦਾ ਹੀ ਨਤੀਜਾ ਹੈ¢ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਸੀਂ ਬਹੁਤ ਨਿਰਾਸ਼ ਹਾਂ ਅਤੇ ਗੁੱਸੇ ਵਿੱਚ ਹਾਂ¢ ਗੁਰਦੁਆਰਾ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪੁੱਜੀ ਹੈ¢ ਜੇ ਪਹਿਲਾਂ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਤਾਂ ਸ਼ਾਇਦ ਅਜਿਹਾ ਮੁੜ ਨਾ ਵਾਪਰਦਾ¢ ਸਿੱਖ ਭਾਈਚਾਰੇ ਨੇ ਕਿਹਾ ਹੈ ਕਿ ਗ੍ਰਹਿ ਵਿਭਾਗ, ਸਥਾਨਕ ਸੰਸਦ ਮੈਂਬਰ, ਅਤੇ ਕਰਾਊਨ ਪ੍ਰÏਸੀਕਿਊਸ਼ਨ ਸਰਵਿਸ (ਸੀ ਪੀ ਐਸ) ਧਾਰਮਿਕ ਬੇਅਦਬੀ ਲਈ ਸਜ਼ਾ ਦਿਸ਼ਾ-ਨਿਰਦੇਸ਼ਾਂ ਦੀ ਤੁਰੰਤ ਸਮੀਖਿਆ ਕਰਨ ਅਤੇ ਸੰਗਤ ਦੀ ਸੁਰੱਖਿਆ ਅਤੇ ਗੁਰਦੁਆਰੇ ਦੀ ਪਵਿੱਤਰਤਾ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਨ¢ ਗੁਰੂ ਨਾਨਕ ਗੁਰਦੁਆਰਾ ਵੈਸਟ ਬ੍ਰਾਮਿਚ ਭਾਈਚਾਰੇ ਦਾ ਇੱਕ ਥੰਮ੍ਹ ਬਣਿਆ ਹੋਇਆ ਹੈ¢ ਜਦੋਂ ਕਿ ਅਸੀਂ ਸੰਗਤ ਦਾ ਉਨ੍ਹਾਂ ਦੀ ਚÏਕਸੀ ਲਈ ਅਤੇ ਪੁਲਿਸ ਕਾਰਵਾਈ ਲਈ ਧੰਨਵਾਦ ਕਰਦੇ ਹੋਏ ਮੰਗ ਕਰਦੇ ਹਾਂ ਕਿ ਕਾਨੂੰਨ ਹੁਣ ਇਨ੍ਹਾਂ ਵਾਰ-ਵਾਰ, ਨਸਲੀ ਤÏਰ 'ਤੇ ਵਧੇ ਹੋਏ ਹਮਲਿਆਂ ਦੀ ਗੰਭੀਰਤਾ ਨੂੰ ਵੇਖਦਿਆਂ ਸਖ਼ਤ ਕਾਰਵਾਈ ਕਰੇ |