02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਡਰੱਗ ਤਸਕਰ ਜਸਵੀਨ ਸੰਘਾ ਨੂੰ 15 ਸਾਲ ਦੀ ਕੈਦ <br/>

Ad Position 21
No active advertisement
ਅਜੀਤ ਡੈਸਕ 10-04-2026
ਲਾਸ ਏਜੰਲਸ, 9 ਅਪ੍ਰੈਲ (ਏਜੰਸੀ)-ਅਮਰੀਕਾ 'ਚ 'ਕੇਟਾਮਾਈਨ ਕਵੀਨ' ਵਜੋਂ ਮਸ਼ਹੂਰ ਪੰਜਾਬੀ ਮੂਲ ਦੀ ਜਸਵੀਨ ਸੰਘਾ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਅਮਰੀਕੀ ਜ਼ਿਲ੍ਹਾ ਜੱਜ ਸ਼ੈਰਿਲਿਨ ਪੀਸ ਗਾਰਨੇਟ ਨੇ 8 ਅਪ੍ਰੈਲ ਨੂੰ ਲਾਸ ਏਾਜਲਸ ਦੀ ਇਕ ਸੰਘੀ ਅਦਾਲਤ 'ਚ ਇਹ ਫੈਸਲਾ ਸੁਣਾਇਆ | ਜਸਵੀਨ ਸੰਘਾ ਨੇ 'ਫ੍ਰੈਂਡਜ਼' ਸਟਾਰ ਮੈਥਿਊ ਪੈਰੀ ਨੂੰ ਘਾਤਕ ਨਸ਼ੀਲੇ ਪਦਾਰਥ ਵੇਚੇ ਸਨ | ਜਿਸਦੇ ਓਵਰਡੋਜ਼ ਕਾਰਨ ਹੀ ਪੈਰੀ ਦੀ ਮੌਤ ਹੋ ਗਈ ਸੀ ਤੇ ਉਸਦੀ ਲਾਸ਼ ਬਾਥ ਟੱਬ 'ਚ ਮਿਲੀ ਸੀ | ਸੰਘਾ ਨੂੰ ਮਸ਼ਹੂਰ ਕੈਨੇਡੀਅਨ-ਅਮਰੀਕੀ ਅਦਾਕਾਰ ਨੂੰ ਘਾਤਕ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਜ਼ਿੰਮੇਵਾਰ ਪੰਜ ਲੋਕਾਂ ਵਿਚੋਂ ਇਕ ਪਾਇਆ ਗਿਆ | ਉਸਨੂੰ ਇਸ ਮਾਮਲੇ ਦੀ ਜਾਂਚ ਦੌਰਾਨ ਅਗਸਤ 2024 'ਚ ਹਿਰਾਸਤ 'ਚ ਲਿਆ ਗਿਆ ਸੀ | ਸੰਘਾ, ਜਿਸਦਾ ਪਰਿਵਾਰ ਜਲੰਧਰ ਦੇ ਫਿਲੌਰ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ, ਦਾ ਸਿੱਧਾ ਸਬੰਧ ਪੈਰੀ ਦੀ ਮÏਤ ਨਾਲ ਸੀ | ਉਸਨੇ ਪੈਰੀ ਨੂੰ ਕੇਟਾਮਾਈਨ (ਨਸ਼ੀਲਾ ਪਦਾਰਥ) ਵੇਚਣ ਦੀ ਗੱਲ ਵੀ ਕਬੂਲ ਕੀਤੀ | 22 ਜੁਲਾਈ, 1983 ਨੂੰ ਲੰਡਨ 'ਚ ਜਨਮੀ, ਸੰਘਾ ਦੇ ਮਾਤਾ-ਪਿਤਾ, ਨੀਲਮ ਸਿੰਘ ਤੇ ਬਲਜੀਤ ਸਿੰਘ ਛੋਕਰ ਉਦਯੋਗਪਤੀ ਹਨ, ਜਦੋਂ ਕਿ ਉਸਦੇ ਦਾਦਾ-ਦਾਦੀ ਪੂਰਬੀ ਲੰਡਨ 'ਚ ਇਕ ਫੈਸ਼ਨ ਕਾਰੋਬਾਰ ਚਲਾਉਂਦੇ ਹਨ | ਬਾਅਦ 'ਚ ਪਰਿਵਾਰ ਕੈਲਾਬਾਸਾਸ, ਕੈਲੀਫੋਰਨੀਆ ਚਲਾ ਗਿਆ, ਜਿੱਥੇ ਸੰਘਾ ਦਾ ਬਚਪਨ ਬਿਤਿਆ | ਉਸ ਕੋਲ ਅਮਰੀਕਾ ਤੇ ਯੂ.ਕੇ. ਦੀ ਦੋਹਰੀ ਨਾਗਰਿਕਤਾ ਹੈ | ਉਸਨੇ 2001 'ਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ, ਕੈਲੀਫੋਰਨੀਆ ਯੂਨੀਵਰਸਿਟੀ, ਇਰਵਿਨ ਤੋਂ ਬੀ.ਏ. ਕੀਤੀ ਤੇ ਬਾਅਦ ਵਿੱਚ ਹਲਟ ਇੰਟਰਨੈਸ਼ਨਲ ਬਿਜ਼ਨਸ ਸਕੂਲ ਤੋਂ ਐਮ.ਬੀ.ਏ. ਕੀਤੀ ਸੀ |

Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ ਦੇ ਗੁਰਦੁਆਰਾ ਸਾਹਿਬ ਵਿਖੇ ਮੁੜ ਵਾਪਰੀ ਨਫ਼ਰਤੀ ਅਪਰਾਧ ਦੀ ਘਟਨਾ <br/> ਅਗਲੀ ਖ਼ਬਰ ਦਿੱਲੀ 'ਚ ਆਈ. ਪੀ. ਐਲ. ਟਿਕਟਾਂ ਦੀ ਹੋ ਰਹੀ ਕਾਲਾਬਾਜ਼ਾਰੀ
Ad Position 24