02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਦਿੱਲੀ 'ਚ ਆਈ. ਪੀ. ਐਲ. ਟਿਕਟਾਂ ਦੀ ਹੋ ਰਹੀ ਕਾਲਾਬਾਜ਼ਾਰੀ

Ad Position 21
No active advertisement
ਅਜੀਤ ਡੈਸਕ 10-04-2026

ਨਵੀਂ ਦਿੱਲੀ, 9 ਅਪ੍ਰੈਲ (ਪੀਟੀਆਈ)-ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀ.ਡੀ.ਸੀ.ਏ.) ਦੇ ਡਾਇਰੈਕਟਰ ਆਨੰਦ ਵਰਮਾ ਨੇ ਦੋਸ਼ ਲਗਾਇਆ ਹੈ ਕਿ 'ਅਣਅਧਿਕਾਰਤ ਵਿਅਕਤੀ' ਜਿਨ੍ਹਾਂ ਨੇ ਧੋਖਾਧੜੀ ਨਾਲ ਨਕਲੀ ਟਿਕਟਾਂ ਖਰੀਦੀਆਂ ਹਨ, ਆਈ.ਪੀ.ਐਲ. ਮੈਚਾਂ ਦੌਰਾਨ ਵੈਧ ਟਿਕਟ ਧਾਰਕਾਂ ਨੂੰ ਅਰੁਣ ਜੇਤਲੀ ਸਟੇਡੀਅਮ 'ਚ ਦਾਖਲ ਹੋਣ ਤੋਂ ਰੋਕ ਰਹੇ ਹਨ | ਹਾਲਾਂਕਿ, ਡੀ.ਡੀ.ਸੀ.ਏ. ਦੇ ਉੱਚ ਅਧਿਕਾਰੀਆਂ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ | ਡਿਪਟੀ ਕਮਿਸ਼ਨਰ ਆਫ਼ ਪੁਲਿਸ (ਸੈਂਟਰਲ ਡਿਸਟਿ੍ਕਟ) ਕੋਲ ਦਰਜ ਕੀਤੀ ਗਈ ਇਕ ਸ਼ਿਕਾਇਤ 'ਚ, ਵਰਮਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਤੇ ਉਨ੍ਹਾਂ ਦੇ ਮਹਿਮਾਨਾਂ ਨੂੰ 4 ਅਪ੍ਰੈਲ ਨੂੰ ਇਕ ਮੈਚ ਦÏਰਾਨ ਵੈਧ ਟਿਕਟਾਂ ਹੋਣ ਦੇ ਬਾਵਜੂਦ ਸਟੇਡੀਅਮ ਦੇ ਮਹਿਮਾਨ ਨਿਵਾਜ਼ੀ ਭਾਗ 'ਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ | ਦਾਅਵਾ ਕੀਤਾ ਗਿਆ ਕਿ ਉਸਨੂੰ ਜਾਰੀ ਕੀਤੀ ਗਈ ਟਿਕਟ ਪਹਿਲਾਂ ਹੀ 'ਅਣਅਧਿਕਾਰਤ ਵਿਅਕਤੀਆਂ' ਵਲੋਂ ਵਰਤੀ ਜਾ ਚੁੱਕੀ ਹੈ | ਡੀ.ਡੀ.ਸੀ.ਏ. ਦੇ ਸਕੱਤਰ ਅਸ਼ੋਕ ਸ਼ਰਮਾ ਨੇ ਇਸਨੂੰ ਇਕ ਤਕਨੀਕੀ ਖ਼ਰਾਬੀ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਡਰੱਗ ਤਸਕਰ ਜਸਵੀਨ ਸੰਘਾ ਨੂੰ 15 ਸਾਲ ਦੀ ਕੈਦ <br/> ਅਗਲੀ ਖ਼ਬਰ -ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ-ਪ੍ਰੀਤੀ, ਮੀਨਾਕਸ਼ੀ, ਪਿ੍ਆ ਤੇ ਅਰੁੰਧਤੀ ਨੇ ਜਿੱਤੇ ਸੋਨ ਤਗਮੇ <br/>
Ad Position 24