02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

-ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ-ਪ੍ਰੀਤੀ, ਮੀਨਾਕਸ਼ੀ, ਪਿ੍ਆ ਤੇ ਅਰੁੰਧਤੀ ਨੇ ਜਿੱਤੇ ਸੋਨ ਤਗਮੇ <br/>

Ad Position 21
No active advertisement
ਅਜੀਤ ਡੈਸਕ 10-04-2026

ਉਲਾਨਬਾਤਰ (ਮੰਗੋਲੀਆ), 9 ਅਪ੍ਰੈਲ (ਪੀ.ਟੀ.ਆਈ.)-ਮੌਜੂਦਾ ਵਿਸ਼ਵ ਚੈਂਪੀਅਨ ਮੀਨਾਕਸ਼ੀ ਹੁੱਡਾ ਤੇ ਪ੍ਰੀਤੀ ਪਵਾਰ ਦੀ ਅਗਵਾਈ 'ਚ 4 ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਵੀਰਵਾਰ ਨੂੰ ਇੱਥੇ ਕਰਵਾਏ ਗਏ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਸੋਨ ਤਗਮੇ ਆਪਣੇ ਨਾਂਅ ਕੀਤੇ | ਮੀਨਾਕਸ਼ੀ (48 ਕਿਲੋਗ੍ਰਾਮ) ਤੇ ਏਸ਼ੀਅਨ ਖੇਡਾਂ ਦੀ ਕਾਂਸੀ ਤਗਮਾ ਜੇਤੂ ਪ੍ਰੀਤੀ (54 ਕਿਲੋਗ੍ਰਾਮ) ਨੇ ਪਿ੍ਆ ਘੰਘਸ (60 ਕਿਲੋਗ੍ਰਾਮ) ਤੇ ਵਿਸ਼ਵ ਮੁੱਕੇਬਾਜ਼ੀ ਕੱਪ ਦੀ ਸੋਨ ਤਗਮਾ ਜੇਤੂ ਅਰੁੰਧਤੀ ਚੌਧਰੀ (70 ਕਿਲੋਗ੍ਰਾਮ) ਦੇ ਨਾਲ ਪੋਡੀਅਮ 'ਤੇ ਸਿਖਰਲਾ ਸਥਾਨ ਹਾਸਲ ਕੀਤਾ | ਹਾਲਾਂਕਿ, ਭਾਰਤ ਨੂੰ 57 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਆਪਣਾ ਸਭ ਤੋਂ ਵੱਡਾ ਝਟਕਾ ਲੱਗਾ, ਜਿੱਥੇ ਮÏਜੂਦਾ ਵਿਸ਼ਵ ਚੈਂਪੀਅਨ ਜੈਸਮੀਨ ਲੰਬੋਰੀਆ ਨੂੰ ਥਾਈਲੈਂਡ ਦੀ 2 ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਚਾਂਦੀ ਤਗਮਾ ਜੇਤੂ ਪੁਨਰਵੀ ਰੁਏਨਰੋਏਾਗ (ਪਹਿਲਾਂ ਜੁਟਾਮਸ ਜਿਤਪੋਂਗ) ਨੇ 0-5 ਨਾਲ ਹਰਾਇਆ | ਭਾਰਤ ਦੀ ਅਲਫੀਆ ਪਠਾਨ (80 ਕਿਲੋਗ੍ਰਾਮ+) ਨੇ ਵੀ ਚਾਂਦੀ ਦਾ ਤਗਮਾ ਜਿੱਤਿਆ | ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, ਭਾਰਤੀ ਮਹਿਲਾ ਟੀਮ ਨੇ ਕੁੱਲ 10 ਤਗਮੇ ਜਿੱਤੇ ਹਨ | ਜਿਨ੍ਹਾਂ 'ਚ ਚਾਰ ਸੋਨੇ, 2 ਚਾਂਦੀ ਤੇ ਚਾਰ ਕਾਂਸੀ ਸ਼ਾਮਲ ਹਨ | ਅੱਜ ਮੀਨਾਕਸ਼ੀ ਨੇ ਮੰਗੋਲੀਆ ਦੀ ਨੋਮੁੰਡਰੀ ਏਾਖ-ਅਮਗਲਾਨ ਨੂੰ 5-0 ਨਾਲ ਹਰਾ ਕੇ ਦਿਨ ਦਾ ਪਹਿਲਾ ਸੋਨ ਤਗਮਾ ਜਿੱਤ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ | ਪ੍ਰੀਤੀ ਨੇ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਤੇ ਟੋਕੀਓ ਓਲੰਪਿਕ ਦੀ ਕਾਂਸੀ ਤਗਮਾ ਜੇਤੂ ਹੁਆਂਗ ਹਸਿਆਓ-ਵੇਨ ਨੂੰ 5-0 ਨਾਲ ਹਰਾਇਆ | ਇਸ ਤੋਂ ਬਾਅਦ, ਪਿ੍ਆ ਨੇ ਉੱਤਰੀ ਕੋਰੀਆ ਦੇ ਵੋਨ ਉਨ-ਗਯੋਂਗ ਨੂੰ 3-0 ਨਾਲ ਹਰਾ ਕੇ ਆਪਣੀ ਜਿੱਤ ਦੀ ਲੜੀ ਜਾਰੀ ਰੱਖੀ, ਜਦੋਂ ਕਿ ਅਰੁੰਧਤੀ ਨੇ ਫਾਈਨਲ 'ਚ ਕਜ਼ਾਕਿਸਤਾਨ ਦੇ ਬਕਿਤ ਸੇਇਦਿਸ਼ ਨੂੰ 4-1 ਨਾਲ ਹਰਾਇਆ |

Ad Position 22
No active advertisement
ਪਿਛਲੀ ਖ਼ਬਰ ਦਿੱਲੀ 'ਚ ਆਈ. ਪੀ. ਐਲ. ਟਿਕਟਾਂ ਦੀ ਹੋ ਰਹੀ ਕਾਲਾਬਾਜ਼ਾਰੀ ਅਗਲੀ ਖ਼ਬਰ ਲੌਰਾ ਕਾਰਡੋਸੋ ਨੇ ਟੀ-20 'ਚ 9 ਵਿਕਟਾਂ ਨਾਲ ਇਤਿਹਾਸ ਰਚਿਆ
Ad Position 24