02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਲੌਰਾ ਕਾਰਡੋਸੋ ਨੇ ਟੀ-20 'ਚ 9 ਵਿਕਟਾਂ ਨਾਲ ਇਤਿਹਾਸ ਰਚਿਆ

Ad Position 21
No active advertisement
ਅਜੀਤ ਡੈਸਕ 10-04-2026

ਦੁਬਈ, 9 ਅਪ੍ਰੈਲ (ਪੀ.ਟੀ.ਆਈ.)-ਬ੍ਰਾਜ਼ੀਲ ਦੀ ਤੇਜ਼ ਗੇਂਦਬਾਜ਼ ਲੌਰਾ ਕਾਰਡੋਸੋ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਇਕ ਪਾਰੀ 'ਚ 9 ਵਿਕਟਾਂ ਹਾਸਿਲ ਕਰਕੇ ਪਹਿਲੀ ਖਿਡਾਰਨ—ਪੁਰਸ਼ ਜਾਂ ਮਹਿਲਾ—ਬਣ ਕੇ ਰਿਕਾਰਡ ਬੁੱਕ 'ਚ ਆਪਣਾ ਨਾਮ ਦਰਜ ਕਰਵਾ ਲਿਆ ਹੈ | ਲੇਸੋਥੋ ਵਿਰੁੱਧ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਕਰਦੇ ਹੋਏ, ਕਾਰਡੋਸੋ ਨੇ ਸਿਰਫ਼ ਚਾਰ ਦੌੜਾਂ ਦੇ ਕੇ 9 ਵਿਕਟਾਂ ਲਈਆਂ—ਜੋ ਕਿ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ 'ਚ ਸਭ ਤੋਂ ਵਧੀਆ ਗੇਂਦਬਾਜ਼ੀ ਅੰਕੜੇ ਹਨ | ਉਸਨੇ ਇਹ ਉਪਲਬਧੀ ਗੈਬਰੋਨ ਦੇ ਬੋਤਸਵਾਨਾ ਕ੍ਰਿਕਟ ਐਸੋਸੀਏਸ਼ਨ ਓਵਲ 2 ਵਿਖੇ ਬੀ.ਸੀ.ਏ. ਕਾਲਾਹਾਰੀ ਮਹਿਲਾ ਟੀ-20 ਅੰਤਰਰਾਸ਼ਟਰੀ ਟੂਰਨਾਮੈਂਟ ਦੌਰਾਨ ਹਾਸਲ ਕੀਤੀ | ਪਿਛਲਾ ਰਿਕਾਰਡ ਭੂਟਾਨ ਦੀ ਸੋਨਮ ਯੇਸ਼ੇ ਦੇ ਨਾਮ ਸੀ, ਜਿਸਨੇ 2025 'ਚ ਪੁਰਸ਼ਾਂ ਦੇ ਟੀ-20 ਅੰਤਰਰਾਸ਼ਟਰੀ ਮੈਚ 'ਚ ਮਿਆਂਮਾਰ ਵਿਰੁੱਧ 7 ਦÏੜਾਂ ਦੇ ਕੇ 8 ਵਿਕਟਾਂ ਲਈਆਂ ਸਨ |

Ad Position 22
No active advertisement
ਪਿਛਲੀ ਖ਼ਬਰ -ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ-ਪ੍ਰੀਤੀ, ਮੀਨਾਕਸ਼ੀ, ਪਿ੍ਆ ਤੇ ਅਰੁੰਧਤੀ ਨੇ ਜਿੱਤੇ ਸੋਨ ਤਗਮੇ <br/> ਅਗਲੀ ਖ਼ਬਰ ਬੇਅਦਬੀ ਕਰਨ ਤੇ ਕਰਵਾਉਣ ਵਾਲੇ ਬਰਾਬਰ ਦੇ ਦੋਸ਼ੀ–ਮੱਲੀ, ਹਰਜੀਤ
Ad Position 24